Punjab

ਬਿਆਸ ਦਰਿਆ ਤੇ ਮੂਰਤੀ ਪੂਜਾ ਕਰਨ ਆਏ ਚਾਰ ਨੌਜਵਾਨ ਰੁੜ੍ਹੇ

 

ਬਿਆਸ – ਅੱਜ ਬਾਅਦ ਦੁਪਹਿਰ ਕਰੀਬ ਤਿੰਨ ਚਾਰ ਵਜੇ ਦਰਮਿਆਨ ਜਲੰਧਰ ਤੋ ਬਿਆਸ ਦਰਿਆ ਵਿਚ ਮੂਰਤੀ ਪੂਜਾ ਕਰਨ ਆਏ ਇਕ ਹੀ ਪਿੰਡ ਦੇ ਚਾਰ ਨੌਜਵਾਨ ਤੇਜ ਵਹਾਅ ਅਤੇ ਡੂੰਘੇ ਪਾਣੀ ਵਿਚ ਰੁੜ੍ਹ ਗਏ ਜਿਨ੍ਹਾਂ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ।
ਪੁਲੀਸ ਥਾਣਾ ਬਿਆਸ ਦੇ ਮੁਖੀ ਹਰਪਾਲ ਸਿੰਘ ਨੇ ਜਾਣਕਾਰੀ ਦੋਂਦੀਆਂ ਦੱਸਿਆ ਕਿ ਉਨ੍ਹਾਂ ਨੂੰ ਕਰੀਬ ਤਿੰਨ ਚਾਰ ਵਜੇ ਸਾਮੀ ਸੂਚਨਾ ਮਿਲੀ ਸੀ ਜਲੰਧਰ ਤੋ ਇਕ ਪਰਿਵਾਰ ਦੇ ਚਾਲੀ ਪੰਜਾਹ ਲੋਕ ਟਰਾਲੀ ਤੇ ਸਵਾਰ ਹੋ ਕਿ ਮੂਰਤੀ ਪੂਜਾ ਕਰਨ ਲਈ ਬਿਆਸ ਦਰਿਆ ਤੇ ਆਏ ਸੀ ਜਿਸ ਵਕਤ ਉਨ੍ਹਾਂ ਦੇ ਚਾਰ ਨੌਜਵਾਨ ਮੂਰਤੀ ਜਲ ਪ੍ਰਵਾਹ ਕਰਨ ਲੱਗੇ ਤਾਂ ਉਹ ਪਾਣੀ ਦੇ ਤੇਜ ਵਹਾਅ ਵਿਚ ਫਸ ਗਏ ਜਿਨ੍ਹਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲਗ ਸਕਿਆ ਉਨ੍ਹਾਂ ਦੱਸਿਆ ਕਿ ਉੱਥੇ ਮੌਜੂਦ ਚਾਰ-ਪੰਜ ਲੋਕਲ ਗ਼ੋਤਾਖ਼ੋਰਾ ਵਲੋ ਕਾਫ਼ੀ ਮਿਹਨਤ ਕਰਨ ਦੇ ਬਾਵਜੂਦ ਕਿਸੇ ਵੀ ਨੌਜਵਾਨ ਨੂੰ ਬਚਾਇਆ ਨਹੀਂ ਜਾ ਸ‌ਕਿਆ ਅਤੇ ਨਾ ਹੀ ਉਨ੍ਹਾਂ ਦੀਆ ਮ੍ਰਿਤਕ ਦੇਹਾਂ ਪ੍ਰਾਪਤ ਹੋਈਆ ਹਨ। ਜਿਸ ਸਬੰਧੀ ਹਰੀਕੇ ਹੈੱਡ ਵਰਕਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।ਇਸ ਸਬੰਧੀ ਐੱਸ ਡੀ ਐਮ ਬਾਬਾ ਬਕਾਲਾ ਸਾਹਿਬ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਚਾਰ ਮ੍ਰਿਤਕ ਨੌਜਵਾਨਾ ਦੀ ਸ਼ਨਾਖ਼ਤ ਰਣਜੀਤ, ਗੋਲੂ ਦੋਵੇਂ ਸਕੇ ਭਰਾ, ਧੀਰਜ ਅੰਕਤ, ਸਾਰ‌ਿ‌ਆ ਦੀ ਉਮਰ 17-18 ਸਾਲ ਹੁਣ ਵਾਸੀ ਅਰਬਨ ਅਸਟੇਟ 1ਜਲੰਧਰ ਗੜਾ ਪਹਿਲਾ ਪਿੰਡ ਕਰਾਰਾ ਜ਼ਿਲ੍ਹਾ ਸੀਤਾ ਪੁਰ ਯੂ ਪੀ ਦੇ ਰਹਿਣ ਵਾਲੇ ਸਨ।

Related posts

ਸੁਰਜੀਤ ਪਾਤਰ ਦੀ ਯਾਦ ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਬਣੇਗਾ ਏਆਈ ਸੈਂਟਰ !

admin

ਮਾਘੀ ਮੇਲੇ ‘ਤੇ ਵੱਖ-ਵੱਖ ਅਕਾਲੀ ਦਲਾਂ ਵਲੋਂ ਕਾਨਫਰੰਸਾਂ !

admin

ਭਾਰਤ ਦੇ 94 ਸ਼ਹਿਰਾਂ ‘ਚ ਟ੍ਰੈਫਿਕ ਜਾਮ ਦੇ ਹੱਲ ਲਈ ਰਿੰਗ ਰੋਡ ਬਨਾਉਣ ਦੀ ਯੋਜਨਾ !

admin