India

ਬਿਜਲੀ ਸੰਕਟ ਤੇ ਬੋਲੀ ਕੇਂਦਰ ਸਰਕਾਰ, 3-4 ਦਿਨਾਂ ‘ਚ ਠੀਕ ਹੋ ਜਾਵੇਗੀ ਸਥਿਤੀ

ਨਵੀਂ ਦਿੱਲੀ – ਦੇਸ਼ ‘ਚ ਵਧਦੇ ਕੋਲਾ ਸੰਕਟ ਵਿਚਕਾਰ ਕੇਂਦਰੀ ਕੋਲਾ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਕੋਲੇ ਦੀ ਅੰਤਰਰਾਸ਼ਟਰੀ ਕੀਮਤਾਂ ‘ਚ ਵਾਧੇ ਕਾਰਨ ਬਿਜਲੀ ਉਤਪਾਦਨ ਘਟਿਆ ਹੈ ਪਰ ਇਹ ਸਥਿਤੀ ਤਿੰਨ-ਚਾਰ ਦਿਨ ‘ਚ ਠੀਕ ਹੋ ਜਾਵੇਗੀ। ਕੇਂਦਰੀ ਮੰਤਰੀ ਨੇ ਕਿਹਾ ਕਈ ਇਲਾਕਿਆਂ ‘ਚ ਬਹੁਤ ਜ਼ਿਆਦਾ ਮੀਂਹ ਨਾਲ ਵੀ ਬਿਜਲੀ ਉਤਪਾਦਨ ‘ਚ ਕੋਲੇ ਦੀ ਕਮੀ ਹੋਈ ਹੈ। ਜੋਸ਼ੀ ਨੇ ਕਿਹਾ ਕਿ ਅਸੀਂ ਜੇ ਪਿਛਲੇ ਸਾਲਾ ਨਾਲ ਤੁਲਨਾ ਕਰੀਏ ਤਾਂ ਸਤੰਬਰ ਮਹੀਨੇ ਦੌਰਾਨ ਕੋਲੇ ਦੇ ਉਤਪਾਦਨ ‘ਚ ਬਹੁਤ ਘਾਟ ਹੋਈ ਹੈ।

ਅਗਲੇ ਤਿੰਨ ਤੋਂ ਚਾਰ ਦਿਨਾਂ ‘ਚ ਸਥਿਤੀ ਠੀਕ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕੋਲੇ ਦੀ ਅੰਤਰਰਾਸ਼ਟਰੀ ਕੀਮਤ ਅਚਾਨਕ ਵਧ ਗਈ ਹੈ। ਕੋਲੇ ਦਾ ਇਸਤੇਮਾਲ ਕਰਨ ਵਾਲੇ ਬਿਜਲੀ ਪਲਾਂਟਾਂ ਨੇ ਬਿਜਲੀ ਉਤਪਾਦਨ ਬੰਦ ਕਰ ਦਿੱਤਾ। ਉਨ੍ਹਾਂ ਨੇ ਉਤਪਾਦਨ ਬੰਦ ਕਰ ਦਿੱਤਾ ਹੈ ਇਸ ਲਈ ਬਿਜਲੀ ਉਤਪਾਦਨ ਦਾ ਪੂਰਾ ਭਾਰ ਹੁਣ ਘਰੇਲੂ ਕੋਲੇ ‘ਤੇ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਉਹ ਅਗਲੇ ਇਕ-ਦੋ ਦਿਨਾਂ ‘ਚ ਕੋਲੇ ਦੀ ਉਪਲਬਧਾ ਲੈ ਕੇ ਪੂਰੀ ਜਾਣਕਾਰੀ ਸਾਂਝੀ ਕਰਨਗੇ।

Related posts

ਬ੍ਰਿਕਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕਦਾ ਹੈ: ਪ੍ਰਧਾਨ ਮੰਤਰੀ

admin

ਕਾਨੂੰਨ ਤੇ ਸੰਵਿਧਾਨ ਦੀ ਵਿਆਖਿਆ ਸਮਾਜ ਦੀਆਂ ਲੋੜਾਂ ਮੁਤਾਬਕ ਹੋਵੇ: ਗਵਈ

admin

ਲੋਕਾਂ ਦੀ ਸੇਵਾ ਲਈ ਹਾਲੇ ਹੋਰ 30-40 ਸਾਲ ਜਿਉਣ ਦੀ ਉਮੀਦ ਕਰਦਾ ਹਾਂ: ਦਲਾਈਲਾਮਾ

admin