International

ਬਿ੍ਰਟਿਸ਼ ਸਿੱਖ ਸਾਂਸਦ ’ਤੇ ਇੱਕ ਸਾਲ ਦੀ ਪਾਬੰਦੀ ਲੱਗਣ ਦਾ ਖ਼ਦਸ਼ਾ

ਇੰਗਲੈਂਡ –  ਕੁਲਵੀਰ ਰੇਂਜਰ ਇੰਗਲੈਂਡ ਦੀ ਸੰਸਦ ਦੇ ਉਪਰਲੇ ਸਦਨ ‘ਹਾਊਸ ਆਫ਼ ਲਾਰਡਜ਼’ ਦੇ ਮੈਂਬਰ ਹਨ ਪਰ ਇਸ ਵੇਲੇ ਉਨ੍ਹਾਂ ’ਤੇ ਕੁਝ ਸੰਕਟ ਛਾਇਆ ਹੋਇਆ ਹੈ। ਉਨ੍ਹਾਂ ’ਤੇ ਹੁਣ ਦੋਸ਼ ਲੱਗਾ ਹੈ ਕਿ ਉਨ੍ਹਾਂ ਸੰਸਦੀ ਬਾਰ ਅੰਦਰ ਕਥਿਤ ਤੌਰ ’ਤੇ ‘ਸ਼ਰਾਬ ਪੀ ਕੇ ਦੋ ਔਰਤਾਂ ਨਾਲ ਝਗੜਾ ਕੀਤਾ ਸੀ ਤੇ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਸੀ।’ ਇਸੇ ਦੋਸ਼ ਕਾਰਣ ਉਨ੍ਹਾਂ ਨੂੰ ਸਦਨ ਦੇ ਸਾਰੇ ਬਾਰਜ਼ ’ਚ ਜਾਣ ’ਤੇ ਇਕ ਸਾਲ ਤੱਕ ਦੀ ਰੋਕ ਲਗ ਸਕਦੀ ਹੈ।ਇਸ ਤੋਂ ਇਲਾਵਾ ਉਨ੍ਹਾਂ ’ਤੇ ਹਾਊਸ ਆਫ਼ ਲਾਰਡਜ਼ ’ਚ ਜਾਣ ’ਤੇ ਵੀ ਤਿੰਨ ਹਫ਼ਤਿਆਂ ਤਕ ਦੀ ਪਾਬੰਦੀ ਲਗ ਸਕਦੀ ਹੈ। ਸੰਸਦੀ ਕਮੇਟੀ ਨੇ ਇਸ ਮਾਮਲੇ ’ਤੇ ਵਿਚਾਰ ਲਈ ਹਾਊਸ ਆਫ਼ ਕਾਮਨਜ਼ ਦੀ ਮੀਟਿੰਗ ਵੀ ਸੱਦ ਲਈ ਹੈ। ਹਾਊਸ ਆਫ਼ ਲਾਰਡਜ਼ ਬਿਲਕੁਲ ਉਵੇਂ ਹੁੰਦਾ ਹੈ, ਜਿਵੇਂ ਭਾਰਤੀ ਸੰਸਦ ’ਚ ਰਾਜ ਸਭਾ ਨੌਰਥਵੁਡ ਦੇ 49 ਸਾਲਾ ਲਾਰਡ ਰੇਂਜਰ ਦਾ ਜਨਮ ਲੰਦਨ ’ਚ ਹੀ ਹੋਇਆ ਹੈ। ਉਹ ਪਿਛਲੇ ਵਰ੍ਹੇ 2023 ’ਚ ਹੀ ਯੂਕੇ ਦੀ ਸੰਸਦ ਦੇ ਉਪਰਲੇ ਸਦਨ ‘ਹਾਊਸ ਆਫ਼ ਲਾਰਡਜ਼’ ਦੇ ਮੈਂਬਰ ਬਣੇ ਸਨ।ਹਾਊਸ ਆਫ਼ ਲਾਰਡਜ਼ ਦੀ ਆਚਾਰ-ਵਿਵਹਾਰ ਸਮਿਤੀ (ਕੰਡਕਟ ਕਮੇਟੀ) ਨੇ ਸਿਫ਼ਾਰਸ਼ ਕਰ ਦਿਤੀ ਹੈ ਕਿ ਲਾਰਡ ਰੇਂਜਰ ਨੂੰ ਸਦਨ ’ਚੋਂ ਤਿੰਨ ਹਫ਼ਤਿਆਂ ਲਈ ਮੁਅਤਲ ਕਰ ਦਿੱਤਾ ਜਾਵੇ ਅਤੇ ਸਦਨ ਦੇ ਕਿਸੇ ਵੀ ਬਾਰ ’ਚ ਉਨ੍ਹਾਂ ਨੂੰ 12 ਮਹੀਨਿਆਂ ਤਕ ਦਾਖ਼ਲ ਨਾ ਹੋਣ ਦਿਤਾ ਜਾਵੇ। ਇਸੇ ਵਰ੍ਹੇ 17 ਜਨਵਰੀ ਨੂੰ ਲਾਰਡ ਰੇਂਜਰ ਸਦਨ ਦੇ ਇਕ ਬਾਰ ’ਚ ਗਏ ਸਨ ਤੇ ਉਥੇ ਉਹ ਕਿਸੇ ਨੂੰ ਵੀ ਨਹੀਂ ਜਾਣਦੇ ਸਨ ਪਰ ਫਿਰ ਵੀ ਉਨ੍ਹਾਂ ਨੇ ਕਈ ਜਣਿਆਂ ਨਾਲ ਜ਼ਬਰਦਸਤੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਤਦ ਉਨ੍ਹਾਂ ਸਪੱਸ਼ਟ ਤੌਰ ’ਤੇ ਸ਼ਰਾਬ ਪੀਤੀ ਹੋਈ ਸੀ ਤੇ ਉਨ੍ਹਾਂ ਦੀ ਚਾਲ ਲੜਖੜਾ ਰਹੀ ਸੀ। ਉਨ੍ਹਾਂ ਉਥੇ ਮੌਜੂਦ ਇਸਤ੍ਰੀ ਮੈਂਬਰਾਂ ਤੋਂ ਪੁੱਛਿਆ ਸੀ ਕਿ ਉਨ੍ਹਾਂ ਦੀ ਉਮਰ ਕਿੰਨੀ ਹੈ ਅਤੇ ਕੀ ਉਨ੍ਹਾਂ ਨੇ ਕਿਸੇ ਅਸ਼ਲੀਲ ਵੀਡੀਉ ਬਾਰੇ ਕੋਈ ਗੱਲਬਾਤ ਕੀਤੀ ਹੈ। ਉਹ ਇਕ ਵਾਰ ਜਾ ਕੇ ਉਥੇ ਫਿਰ ਪਰਤੇ ਸਨ। ਤਦ ਉਨ੍ਹਾਂ ਨੇ ਦੋ ਔਰਤਾਂ ਨੂੰ ਕੁਝ ਹੋਰ ਖੋਜ ਕਰ ਕੇ ਸੁਆਲ ਪੁਛਣ ਲਈ ਕਿਹਾ ਸੀ। ਉਨ੍ਹਾਂ ’ਚੋਂ ਹੀ ਇਕ ਔਰਤ ਨੇ ਦੋਸ਼ ਲਾਇਆ ਹੈ ਕਿ ਲਾਰਡ ਰੇਂਜਰ ਵਾਰ-ਵਾਰ ਉਨ੍ਹਾਂ ਵਲ ਉਂਗਲ ਕਰ ਕੇ ਗੱਲ ਕਰੀ ਜਾ ਰਹੇ ਸਨ।

Related posts

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

admin

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

admin

ਡਰੋਨ ਹਮਲੇ ਤੋਂ ਬਾਅਦ ਯੂਏਈ ਦੇ ਫੁਜੈਰਾਹ ਆਇਲ ਇੰਡਸਟਰੀ ਏਰੀਆ ਵਿੱਚ ਲੱਗੀ ਅੱਗ

admin