International

ਬਿ੍ਰਟੇਨ ’ਚ ਮਹਿੰਗਾਈ ਸਤੰਬਰ 2021 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ’ਤੇ ਪੁੱਜੀ

ਲੰਡਨ –  ਬਿ੍ਰਟੇਨ ਦੀ ਮਹਿੰਗਾਈ ਮਾਰਚ ਵਿਚ ਢਾਈ ਸਾਲ ਵਿਚ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਈ ਹੈ। ਇਸ ਦਾ ਮੁੱਖ ਕਾਰਨ ਅਨਾਜ ਦੀਆਂ ਕੀਮਤਾਂ ਵਿਚ ਗਿਰਾਵਟ ਦਾ ਆਉਣਾ ਹੈ। ਨੈਸ਼ਨਲ ਸਟੈਟਿਸਟਿਕਸ ਆਫਿਸ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਮਾਰਚ ਤੱਕ ਖਪਤਕਾਰਾਂ ਦੀਆਂ ਕੀਮਤਾਂ ਵਿੱਚ 3.2 ਫ਼ੀਸਦੀ ਦਾ ਵਾਧਾ ਹੋਇਆ ਹੈ, ਜੋ ਸਤੰਬਰ 2021 ਤੋਂ ਬਾਅਦ ਸਭ ਤੋਂ ਘੱਟ ਹੈ। ਫਰਵਰੀ ‘’ਚ ਇਹ 3.4 ਫ਼ੀਸਦੀ ਤੋਂ ਘੱਟ ਸੀ। ਹਾਲਾਂਕਿ, ਸਾਲਾਨਾ ਦਰ ਵਿੱਚ ਗਿਰਾਵਟ ਅਰਥਸ਼ਾਸਤਰੀਆਂ ਦੇ ਅਨੁਮਾਨਾਂ ਅਨੁਸਾਰ ਨਹੀਂ ਹੈ, ਜਿਨ੍ਹਾਂ ਨੇ ਮਾਰਚ ਵਿੱਚ ਇਹ 3.1 ਫ਼ੀਸਦੀ ਰਹਿਣ ਦੀ ਉਮੀਦ ਕੀਤੀ ਸੀ। ਮਹਿੰਗਾਈ ਅਜੇ ਵੀ ਬੈਂਕ ਆਫ ਇੰਗਲੈਂਡ ਦੇ ਦੋ ਫ਼ੀਸਦੀ ਟੀਚੇ ਤੋਂ ਉਪਰ ਬਣੀ ਹੋਈ ਹੈ। ਰੂਸ ਦੇ ਯੂਕਰੇਨ ‘ਤੇ ਹਮਲੇ ਤੋਂ ਬਾਅਦ ਊਰਜਾ ਦੀਆਂ ਕੀਮਤਾਂ ‘’ਚ ਤੇਜ਼ੀ ਨਾਲ ਵਾਧਾ ਹੋਣ ਕਾਰਨ 2022 ਦੇ ਅੰਤ ‘’ਚ ਮਹਿੰਗਾਈ ਦਰ 11 ਫ਼ੀਸਦੀ ਤੋਂ ਉਪਰ ਪਹੁੰਚਣ ਦੀ ਉਮੀਦ ਸੀ।

Related posts

ਕੈਨੇਡਾ ਵਿੱਚ ਘਰਾਂ ਦੀ ਘਾਟ ਕਰਕੇ 55% ਇੰਟਰਨੈਸ਼ਨਲ ਸਟੂਡੈਂਟਸ ਪਰੇਸ਼ਾਨ !

admin

ਟਰੰਪ ਨੇ ਮੈਕਸੀਕੋ ‘ਤੇ ਲਗਾਏ ਗਏ ਟੈਰਿਫ ਨੂੰ ਇਕ ਮਹੀਨੇ ਲਈ ਰੋਕਿਆ !

admin

ਅਮਰੀਕਨ ਇੰਮੀਗ੍ਰੇਸ਼ਨ ਵਲੋਂ ਗੁਰਦੁਆਰਿਆਂ ‘ਚ ਛਾਪੇਮਾਰੀ !

admin