Punjab

ਬੀਬੀ ਮਾਣੂੰਕੇ ਦੇ ਘਰ ‘ਸ਼ੁਕਰਾਨਾਂ’ ਸਮਾਗਮ ਮੌਕੇ ਮੁੱਖ-ਮੰਤਰੀ ਦੇ ਮਾਤਾ ਤੇ ਵਿਧਾਇਕਾਂ ਨੇ ਭਰੀ ਹਾਜ਼ਰੀ

ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਅਤੇ ਪ੍ਰੋਫੈਸਰ ਸੁਖਵਿੰਦਰ ਸਿੰਘ ਦੇ ਗ੍ਰਹਿ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਦੇ 'ਸ੍ਰੀ ਅਖੰਡ ਪਾਠ' ਸਾਹਿਬ ਕਰਵਾਏ ਗਏ।

ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਅਤੇ ਪ੍ਰੋਫੈਸਰ ਸੁਖਵਿੰਦਰ ਸਿੰਘ ਦੇ ਗ੍ਰਹਿ ‘ਸਿਟੀ ਇੰਨਕਲੇਵ-1’ ਜਗਰਾਉਂ ਵਿਖੇ ਵਾਹਿਗੁਰੂ ਜੀ ਦੀਆਂ ਅਪਾਰ ਬਖਸ਼ਿਸ਼ਾਂ ਅਤੇ ਰਹਿਮਤਾਂ ਦਾ ਸ਼ੁਕਰਾਨਾਂ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਦੇ ‘ਸ੍ਰੀ ਅਖੰਡ ਪਾਠ’ ਸਾਹਿਬ ਪ੍ਰਕਾਸ਼ ਕਰਵਾਏ ਗਏ ਸਨ, ਜਿੰਨਾਂ ਦੇ ਅੱਜ ਭੋਗ ਪਾਏ ਗਏ। ਇਸ ਮੌਕੇ ਭਾਈ ਮਨਜਿੰਦਰ ਸਿੰਘ ਖਾਲਸਾ ਹਠੂਰ ਵਾਲਿਆਂ ਦੇ ਰਾਗੀ ਜੱਥੇ ਵੱਲੋਂ ਵਾਹਿਗੁਰੂ ਦੀ ਰਸਭਿੰਨੀ ਬਾਣੀ ਦਾ ਪੁਰਾਤਨ ਰਾਗਾਂ ਵਿੱਚ ਮਨਮੋਹਿਕ ਕੀਰਤਨ ਕਰਕੇ ਸੰਗਤਾਂ ਨੂੰ ਗੁਰਬਾਣੀ ਰਸ ਨਾਲ ਜੋੜਿਆ। ਸ੍ਰੀ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਰਣਜੀਤ ਸਿੰਘ ਖਾਲਸਾ ਵੱਲੋਂ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਅਤੇ ਪ੍ਰੋਫੈਸਰ ਸੁਖਵਿੰਦਰ ਸਿੰਘ ਦੇ ਪਰਿਵਾਰ ਉੱਪਰ ਕੀਤੀਆਂ ਰਹਿਮਤਾਂ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਅਤੇ ਗੁਰੂ ਸਾਹਿਬਾਂ ਵੱਲੋਂ ਬਖਸ਼ੇ ‘ਹੁਕਮਨਾਵੇਂ’ ਦੀ ਵਿਆਖਿਆ ਕਰਦਿਆਂ ਸੰਗਤਾਂ ਨੂੰ ਗੁਰੂ ਲੜ ਲੱਗਣ ਲਈ ਪ੍ਰੇਰਿਤ ਕੀਤਾ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮੌਕੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕਾਂ ਅਤੇ ਸਿਆਸੀ ਤੇ ਗੈਰ ਸਿਆਸੀ ਆਗੂਆਂ ਵੱਲੋਂ ਹਾਜ਼ਰੀ ਲਵਾਈ ਅਤੇ ਵਿਸ਼ੇਸ਼ ਤੌਰਤੇ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸ੍ਰ.ਭਗਵੰਤ ਸਿੰਘ ਮਾਨ ਦੇ ਮਾਤਾ ਹਰਪਾਲ ਕੌਰ ਵਿਸ਼ੇਸ਼ ਤੌਰ ‘ਤੇ ਸਮਾਗਮ ਵਿੱਚ ਲੰਮਾਂ ਸਮਾਂ ਹਾਜ਼ਰ ਰਹੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜਵਿੰਦਰ ਕੌਰ ਮਾਣਯੋਗ ਜੱਜ, ਦਵਿੰਦਰਜੀਤ ਸਿੰਘ ‘ਲਾਡੀ ਢੋਸ’ ਵਿਧਾਇਕ ਧਰਮਕੋਟ, ਮਾ.ਜਗਸੀਰ ਸਿੰਘ ਵਿਧਾਇਕ ਭੁੱਚੋ ਮੰਡੀ, ਡਾ. ਕੇ.ਐਨ.ਐਸ.ਕੰਗ ਇੰਚਾਰਜ ਹਲਕਾ ਦਾਖਾ, ਡਾ.ਅਮਨਦੀਪ ਕੌਰ ਵਿਧਾਇਕ ਮੋਗਾ, ਸ਼ਰਨਪਾਲ ਸਿੰਘ ਮੱਕੜ ਚੇਅਰਮੈਨ ਜ਼ਿਲ੍ਹਾ ਯੋਜਨਾਂ ਬੋਰਡ ਲੁਧਿਆਣਾ, ਪਿੰਦਰਪਾਲ ਸਿੰਘ ਪੰਡੋਰੀ ਇੰਚਾਰਜ ਹਲਕਾ ਸ਼ਾਹਕੋਟ, ਪੰਡਿਤ ਅਸ਼ਵਨੀ ਗੱਗੀ ਪਟਿਆਲਾ, ਪ੍ਰੋਫੈਸਰ ਸੁਖਵਿੰਦਰ ਸਿੰਘ, ਪਰਮਪਾਲ ਸਿੰਘ ਬਾਵਾ, ਕਰਮਜੀਤ ਸਿੰਘ ਕੰਮੀ ਡੱਲਾ ਚੇਅਰਮੈਨ ਮਾਰਕੀਟ ਕਮੇਟੀ ਹਠੂਰ, ਕਰਮਜੀਤ ਸਿੰਘ ਮਾਨ ਚੇਅਰਮੈਨ ਮਾਰਕੀਟ ਕਮੇਟੀ ਸੰਦੌੜ, ਕੁਲਪ੍ਰੀਤ ਸਿੰਘ ਏ.ਡੀ.ਸੀ.ਜਗਰਾਉਂ, ਐਕਸੀਅਨ ਬਿਜਲੀ ਵਿਭਾਗ ਗੁਰਪ੍ਰੀਤਮਹਿੰਦਰ ਸਿੰਘ ਸਿੱਧੂ, ਐਕਸੀਅਨ ਕੁਲਵੰਤ ਸਿੰਘ ਰਾਏਕੋਟ, ਸਖਜੀਤ ਸਿੰਘ ਗਰੇਵਾਲ ਜੀ.ਐਮ.ਰੋਡਵੇਜ਼, ਜਸਯੋਤ ਸਿੰਘ ਡੀ.ਐਸ.ਪੀ.ਜਗਰਾਉਂ, ਇੰਸ.ਅਮਰਜੀਤ ਸਿੰਘ ਰਾਏਕੋਟ, ਇੰਸ.ਸੁਰਜੀਤ ਸਿੰਘ ਸਦਰ ਜਗਰਾਉਂ, ਇੰਸ.ਪਰਮਿੰਦਰ ਸਿੰਘ ਸਿਟੀ ਜਗਰਾਉਂ, ਸੁਰਜੀਤ ਚੰਦ ਬੀ.ਡੀ.ਪੀ.ਓ.ਜਗਰਾਉਂ, ਬੇਅੰਤ ਸਿੰਘ ਏ.ਐਫ.ਐਸ.ਓ.ਜਗਰਾਉਂ, ਅਮਰਦੀਪ ਸਿੰਘ ਟੂਰੇ, ਮਾ.ਪਰਮਿੰਦਰ ਸਿੰਘ ਖਹਿਰਾ, ਸਰਪੰਚ ਸੋਹਣ ਸਿੰਘ ਚਕਰ, ਸਰਪੰਚ ਹਰਪ੍ਰੀਤ ਸਿੰਘ ਮਾਣੂੰਕੇ, ਸਰਪੰਚ ਗੁਰਪ੍ਰੀਤ ਸਿੰਘ ਡਾਂਗੀਆਂ, ਗੋਪੀ ਸ਼ਰਮਾਂ, ਜਗਰੂਪ ਸਿੰਘ ਟਾਰਜਨ, ਸੁਖਦੇਵ ਸਿੰਘ ਕਾਉਂਕੇ, ਕੁਲਵਿੰਦਰ ਸਿੰਘ ਕਾਲਾ, ਸਰਪੰਚ ਗੋਪਾਲ ਸਿੰਘ ਪਾਲੀ ਡੱਲਾ, ਇੰਜ:ਗੁਰਵਿੰਦਰ ਸਿੰਘ ਐਸ.ਡੀ.ਓ.ਸਿੱਧਵਾਂ ਬੇਟ, ਇੰਜ:ਗੁਰਪ੍ਰੀਤ ਸਿੰਘ ਕੰਗ ਐਸ.ਡੀ.ਓ.ਸਿਟੀ ਜਗਰਾਉਂ, ਪਰਮਜੀਤ ਸਿੰਘ ਚੀਮਾਂ, ਪ੍ਰਧਾਨ ਜਸਪਾਲ ਸਿੰਘ ਸਿੱਧਵਾਂ ਬੇਟ, ਅਵਤਾਰ ਸਿੰਘ ਕਲੇਰ, ਭੁਪਿੰਦਰ ਸਿੰਘ ਕੋਠੇ ਪ੍ਰੇਮਸਰ, ਬਲਜੀਤ ਸਿੰਘ ਭੱਟੀ, ਸਰਪੰਚ ਜਗਤਾਰ ਸਿੰਘ ਰਸੂਲਪੁਰ ਜੰਡੀ, ਜਪਿਸ਼ਜੋਤ ਸਿੰਘ ਜੇ.ਪੀ., ਯੂਥ ਪ੍ਰਧਾਨ ਸਤਿੰਦਰ ਸਿੰਘ ਗਾਲਿਬ, ਸਰਪੰਚ ਸੁਖਦੇਵ ਸਿੰਘ ਗਿੱਦੜਵਿੰਡੀ, ਕਮਲਜੀਤ ਸਿੰਘ ਹੰਸਰਾ, ਅਵਤਾਰ ਸਿੰਘ ਪਾਠੀ, ਗੁਰਪ੍ਰੀਤ ਸਿੰਘ ਨੋਨੀਂ ਸੈਂਭੀ, ਕੁਲਦੀਪ ਕੁਮਾਰ ਮਿੰਟੂ, ਤਰਸੇਮ ਸਿੰਘ ਬੀਲ੍ਹਾ, ਪਰਮਜੀਤ ਸਿੰਘ ਪੰਮਾਂ ਬਹਾਦਰਕੇ, ਸਰਪੰਚ ਸ਼ਿਵਰਾਜ ਸਿੰਘ, ਗੁਰਚਰਨ ਸਿੰਘ ਗਰੇਵਾਲ ਸਾਬਕਾ ਸ਼ਹਿਰੀ ਪ੍ਰਧਾਨ ਅਕਾਲੀ ਦਲ (ਬਾਦਲ), ਗੁਰਦੀਪ ਸਿੰਘ ਦੂਆ, ਜਸਵੀਰ ਸਿੰਘ ਦੇਹੜਕਾ, ਸਰਪੰਚ ਜੋਗਾ ਸਿੰਘ ਢੋਲਣ, ਸਾਬਕਾ ਸਰਪੰਚ ਬੱਬੂ ਦੇਹੜਕਾ, ਡਾ.ਰਾਮਪ੍ਰਤਾਪ ਸਿੰਘ, ਪ੍ਰਧਾਨ ਕਨੱਈਆ ਕੁਮਾਰ ਬਾਂਕਾ, ਬੂਟਾ ਸਿੰਘ ਕਾਉਂਕੇ ਖੋਸੇ, ਐਡਵੋਕੇਟ ਬਿਕਰਮ ਬੇਰੀ, ਐਡਵੋਕੇਟ ਪ੍ਰਧਾਨ ਸਤਿੰਦਰ ਸਿੰਘ, ਐਡਵੋਕੇਟ ਅਮਰਪਾਲ ਸਿੰਘ ਰਾਏ, ਐਡਵੋਕੇਟ ਗੁਰਤੇਜ ਸਿੰਘ ਗਿੱਲ, ਐਡਵੋਕੇਟ ਕਰਮ ਸਿੰਘ, ਐਡਵੋਕੇਟ ਰੁਪਿੰਦਰ ਸਿੰਘ ਸਰਾਂ, ਕੌਂਸਲਰ ਅਮਰਜੀਤ ਸਿੰਘ ਮਾਲਵਾ, ਕੌਂਸਲਰ ਜਗਜੀਤ ਸਿੰਘ ਜੱਗੀ, ਸਾਬਕਾ ਕੌਂਸਲਰ ਕਰਮਜੀਤ ਕੈਂਥ, ਸਾਜਨ ਮਲਹੋਤਰਾ, ਕੌਂਸਲਰ ਕੰਵਰਪਾਲ ਸਿੰਘ, ਕੌਂਸਲਰ ਰਾਜ ਭਾਰਦਵਾਜ, ਕੌਂਸਲਰ ਰਵਿੰਦਰ ਕੁਮਾਰ ਫੀਨਾਂ, ਕੌਂਸਲਰ ਸਤਿੰਦਰਜੀਤ ਸਿੰਘ ਤੱਤਲਾ, ਧਰਮਿੰਦਰ ਸਿੰਘ ਧਾਲੀਵਾਲ, ਸਰਪੰਚ ਅਮਨਦੀਪ ਸਿੰਘ ਲੰਮੇ, ਸਰਪੰਚ ਰੀਤ ਕੌਰ ਅਗਵਾੜ ਲਧਾਈ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

Related posts

ਤਿੰਨ ਰੋਜ਼ਾ 13ਵੀਂ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ ਛੱਤੀਸਗੜ੍ਹ ਵਿਖੇ 10 ਅਕਤੂਬਰ ਤੋਂ !

admin

ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਵਿਕਸਤ ਕਰਨ ਲਈ ਸਰਕਾਰ ਵਚਨਬੱਧ : ਮੁੱਖ-ਮੰਤਰੀ

admin

“ਯੁੱਧ ਨਸ਼ਿਆਂ ਵਿਰੁੱਧ” ਦੇ 218ਵੇਂ ਦਿਨ 82 ਨਸ਼ਾ ਤਸਕਰ ਗ੍ਰਿਫ਼ਤਾਰ !

admin