Punjab

ਬੀਬੀ ਮਾਣੂੰਕੇ ਦੇ ਯਤਨਾਂ ਸਦਕਾ 12 ਕਰੋੜ ਨਾਲ ਹਲਕੇ ਦੇ 34 ਪਿੰਡਾਂ ‘ਚ ਬਣਗੀਆਂ ਖੇਡ ਪਾਰਕਾਂ !

ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ

ਜਗਰਾਉਂ – ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਵੱਲੋਂ ਹਲਕੇ ਦੇ 34 ਪਿੰਡਾਂ ‘ਚ ਲਗਭਗ 12 ਕਰੋੜ ਰੁਪਏ ਦੀ ਲਾਗਤ ਨਾਲ ਖੇਡ ਪਾਰਕਾਂ ਬਣਾਈਆਂ ਜਾਣਗੀਆਂ।

ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਵਿਧਾਇਕਾ ਬੀਬੀ ਮਾਣੂੰਕੇ ਨੇ ਦੱਸਿਆ ਕਿ ਜਗਰਾਉਂ ਹਲਕੇ ਦੇ 34 ਪਿੰਡਾਂ ਖੇਡ ਪਾਰਕਾਂ ਬਨਾਉਣ ਲਈ ਪਿੰਡ ਅੱਬੂਪੁਰਾ ਨੂੰ 26.89 ਲੱਖ, ਅਗਵਾੜ ਖੁਵਾਜ਼ਾ ਬਾਜੂ ਨੂੰ 14.60 ਲੱਖ, ਅਖਾੜਾ ਨੂੰ 33.06 ਲੱਖ, ਅਮਰਗੜ੍ਹ ਕਲੇਰ ਨੂੰ 56.40 ਲੱਖ, ਬਰਸਾਲ ਨੂੰ 37.02 ਲੱਖ, ਭੰਮੀਪੁਰਾ ਨੂੰ 48.92 ਲੱਖ, ਚਕਰ ਨੂੰ 40.02 ਲੱਖ, ਚੀਮਨਾਂ ਨੂੰ 37.10 ਲੱਖ, ਡੱਲਾ ਨੂੰ 19.35 ਲੱਖ, ਡਾਂਗੀਆਂ ਨੂੰ 38.74 ਲੱਖ, ਦੇਹੜਕਾ ਨੂੰ 36.86 ਲੱਖ, ਗਗੜਾ ਨੂੰ 35.85 ਲੱਖ, ਗਾਲਿਬ ਕਲਾਂ ਨੂੰ 45.49 ਲੱਖ, ਗਿੱਦੜਵਿੰਡੀ ਨੂੰ 28.55 ਲੱਖ, ਹਠੂਰ ਨੂੰ 46.38 ਲੱਖ, ਜਗਰਾਉਂ ਪੱਤੀ ਮਲਕ ਨੂੰ 23.91 ਲੱਖ, ਕਮਾਲਪੁਰਾ ਨੂੰ 48.83 ਲੱਖ, ਕਾਉਂਕੇ ਕਲਾਂ ਨੂੰ 47.84 ਲੱਖ, ਖੋਸਾ ਨੂੰ 20.22 ਲੱਖ, ਲੱਖਾ ਨੂੰ 25.59 ਲੱਖ, ਲੰਮੇ ਨੂੰ 36.24 ਲੱਖ, ਲੀਲਾਂ ਨੂੰ 23.68 ਲੱਖ, ਮੱਲ੍ਹਾ ਨੂੰ 45.72 ਲੱਖ, ਮਲਸ਼ੀਹਾਂ ਬਾਜਣ ਨੂੰ 32.32 ਲੱਖ, ਮਾਣੂੰਕੇ ਨੂੰ 45.11 ਲੱਖ, ਮੀਰਪੁਰ ਨੂੰ 31.75 ਲੱਖ, ਪੱਤੀ ਮੁਲਤਾਨੀ ਨੂੰ 34.22 ਲੱਖ, ਰਾਮਗੜ੍ਹ ਭੁੱਲਰ ਨੂੰ 34.10 ਲੱਖ, ਰਸੂਲਪੁਰ (ਮੱਲ੍ਹਾ) ਨੂੰ 36.88 ਲੱਖ, ਸ਼ੇਖਦੌਲਤ ਨੂੰ 40.90 ਲੱਖ, ਸ਼ੇਰਪੁਰ ਕਲਾਂ ਨੂੰ 34.61 ਲੱਖ, ਸ਼ੇਰਪੁਰ ਖੁਰਦ ਨੂੰ 17.43 ਲੱਖ, ਸਿੱਧਵਾਂ ਕਲਾਂ ਨੂੰ 32.58 ਲੱਖ ਅਤੇ ਸਿੱਧਵਾਂ ਖੁਰਦ ਨੂੰ 26.82 ਲੱਖ ਰੁਪਏ ਦੀ ਰਕਮ ਮੰਨਜੂਰ ਹੋ ਚੁੱਕੀ ਹੈ ਅਤੇ ਜ਼ਲਦੀ ਹੀ ਇਹਨਾਂ ਪਿੰਡਾਂ ਵਿੱਚ ਖੇਡ ਪਾਰਕਾਂ ਬਨਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ।

ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਪੰਜਾਬ ਸਰਕਾਰ ਲਗਤਾਰ ਲੋਕਾਂ ਦੀਆਂ ਪ੍ਰਮੁੱਖ ਲੋੜਾਂ ਪੂਰੀਆਂ ਕਰ ਰਹੀ ਹੈ ਅਤੇ ਅਸੀਂ ਜਗਰਾਉਂ ਹਲਕੇ ਨੂੰ ਸੁੰਦਰ ਬਨਾਉਣ ਲਈ ਲਗਾਤਾਰ ਯਤਨਸ਼ੀਲ ਹਾਂ ਅਤੇ ਹਲਕੇ ਅੰਦਰ ਅਖਾੜਾ ਨਹਿਰ ਉਪਰ ਨਵੇਂ ਪੁਲ ਦੇ ਨਿਰਮਾਣ ਕਾਰਜ ਚੱਲ ਰਹੇ ਹਨ, ਜਗਰਾਉਂ ਸ਼ਹਿਰ ਨੂੰ 33 ਕਰੋੜ ਰੁਪਏ ਦੀ ਲਾਗਤ ਨਾਲ ਅਖਾੜਾ ਨਹਿਰ ਉਪਰ 21 ਟਿਊਬਵੈਲ ਲਗਾਕੇ ਸ਼ੁੱਧ ਪਾਣੀ ਦੇਣ ਲਈ ਪ੍ਰੋਜੈਕਟ ਤਿਆਰ ਹੋ ਰਿਹਾ ਹੈ, 220 ਕੇਵੀ ਗਰਿੱਡ ਜਗਰਾਉਂ ਵਿਖੇ 1.25 ਕਰੋੜ ਰੁਪਏ ਦੀ ਲਾਗਤ ਨਾਲ 25 ਨਵੇਂ ਬਰੇਕਰ ਸਥਾਪਿਤ ਕਰਵਾ ਦਿੱਤੇ ਗਏ ਹਨ, ਪਿੰਡ ਗਿੱਦੜਵਿੰਡੀ ਵਿਖੇ ਨਵੇਂ 66 ਕੇਵੀ ਗਰਿੱਡ ਦਾ ਕੰਮ ਸ਼ੁਰੂ ਹੋ ਚੁੱਕਾ ਹੈ, ਪਿੰਡ ਬੁਜਰਗ ਵਿਖੇ ਨਵਾਂ 66 ਕੇਵੀ ਗਰਿੱਡ ਬਨਾਉਣ ਲਈ 8 ਕਰੋੜ ਰੁਪਏ ਮੰਨਜੂਰ ਹੋ ਚੁੱਕੇ ਹਨ, ਜਗਰਾਉਂ ਦੇ ਕਮਲ ਚੌਂਕ ਤੇ ਪੁਰਾਣੀ ਮੰਡੀ ਵਿੱਚ ਖੜਦੇ ਬਰਸਾਤੀ ਪਾਣੀ ਨੂੰ ਬਾਹਰ ਕੱਢਣ ਲਈ ਲਗਭਗ ਪੌਣੇ ਗਿਆਰਾਂ ਕਰੋੜ ਦਾ ਪ੍ਰੋਜੈਕਟ ਪਾਸ ਹੋ ਚੁੱਕਾ ਹੈ, ਮਲਕ ਤੋਂ ਬੋਦਲਵਾਲਾ ਡਰੇਨ ਉਪਰ 1.82 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਪੁਲ ਬਣਾ ਦਿੱਤਾ ਗਿਆ ਹੈ, ਲਗਭਗ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਜਗਰਾਉਂ ਸ਼ਹਿਰ ਵਿੱਚ ਲਾਲਾ ਲਾਜਪਤ ਰਾਏ ਭਵਨ ਬਣਾ ਦਿੱਤਾ ਗਿਆ ਹੈ, 6 ਕਰੋੜ ਰੁਪਏ ਤੋਂ ਵੱਧ ਦੀ ਰਕਮ ਨਾਲ ਜਗਰਾਉਂ ਵਿਖੇ ਜੱਚਾ-ਬੱਚਾ ਹਸਪਤਾਲ ਬਣਾ ਦਿੱਤਾ ਗਿਆ ਹੈ, ਚਾਰ ਕਰੋੜ ਰੁਪਏ ਦੀ ਲਾਗਤ ਨਾਲ ਸਕੂਲ ਆਫ਼ ਐਮੀਨੈਂਸ ਤਿਆਰ ਹੋ ਰਿਹਾ ਹੈ, ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਜੀ ਦਾ ਬੁੱਤ ਸਥਾਪਿਤ ਕਰਵਾ ਦਿੱਤਾ ਗਿਆ ਹੈ, ਨਾਨਕਸਰ ਤੋਂ ਡੱਲਾ ਵਿਚਕਾਰ ਪੁੱਲ ਬਣਾ ਦਿੱਤਾ ਗਿਆ ਹੈ, ਗਾਲਿਬ, ਕੋਕਰੀ ਰੋਡ ਤੋਂ ਇਲਾਵਾ ਲੱਖਾ ਤੋਂ ਵਾਇਆ ਹਠੂਰ, ਬੁਰਜ ਕੁਲਾਰਾ ਤੱਕ, ਜਗਰਾਉਂ ਤੋਂ ਭੂੰਦੜੀ ਤੱਕ ਅਤੇ ਹੋਰ ਪ੍ਰਮੁੱਖ ਸੜਕਾਂ ਨਵੀਆਂ ਬਣਾ ਦਿੱਤੀਆਂ ਗਈਆਂ ਹਨ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਦੇ ਨਿਰਮਾਣ ਕਾਰਜ ਚੱਲ ਰਹੇ ਹਨ। ਵਿਧਾਇਕਾ ਮਾਣੂੰਕੇ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਆਖਿਆ ਕਿ ਲੋਕ ਵਿਰੋਧੀ ਪਾਰਟੀਆਂ ਦੀਆਂ ਅਖੌਤੀ ਬਿਆਨਬਾਜ਼ੀਆਂ ਦੇ ਝਾਂਸੇ ਵਿੱਚ ਆਉਣ ਦੀ ਬਜਾਇ ਸਾਥ ਦੇਣ ਅਤੇ ਉਹ ਹਲਕੇ ਨੂੰ ਨਮੂਨੇ ਦਾ ਬਨਾਉਣ ਲਈ ਹਰ ਸੰਭਵ ਯਤਨ ਕਰਨਗੇ।

ਇਸ ਮੌਕੇ ਉਹਨਾਂ ਦੇ ਨਾਲ ‘ਆਪ’ ਆਗੂ ਪ੍ਰੋਫੈਸਰ ਸੁਖਵਿੰਦਰ ਸਿੰਘ, ਸਰਪੰਚ ਹਰਪ੍ਰੀਤ ਸਿੰਘ ਮਾਣੂੰਕੇ, ਕਮਲਜੀਤ ਸਿੰਘ ਕਮਾਲਪੁਰਾ, ਮਾ.ਪਰਮਿੰਦਰ ਸਿੰਘ ਗਿੱਦੜਵਿੰਡੀ, ਬਿਕਰਮਜੀਤ ਸਿੰਘ ਥਿੰਦ, ਸਤਿੰਦਰ ਸਿੰਘ ਗਾਲਿਬ, ਅਮਰਦੀਪ ਸਿੰਘ ਟੂਰੇ ਆਦਿ ਵੀ ਹਾਜ਼ਰ ਸਨ।

Related posts

ਪੰਜਾਬ ਵਿੱਚ ਹੜ੍ਹਾਂ ਨੇ 37 ਸਾਲਾਂ ਬਾਅਦ ਵੱਡੀ ਤਬਾਹੀ ਮਚਾਈ ਹੈ !

admin

ਪੰਜਾਬ ਦੇ 23 ਜਿਲ੍ਹੇ ਹੜ੍ਹਾਂ ਦੀ ਮਾਰ ਹੇਠ : ਦਿੱਲੀ ਵਿੱਚ ਵੀ ਹਾਲਾਤ ਗੰਭੀਰ !

admin

INDIA’S GLOBAL SUPERSTAR BRINGS EPIC NEW TOUR, AURA 2025 TO AUSTRALIA & NEW ZEALAND FIRST EVER INDIAN ARTIST TO HEADLINE AUSTRALIAN STADIUMS

admin