India

ਬੀ.ਐਸ.ਐਫ. ਨੇ ਪੰਜਾਬ ਸਰਹੱਦ ਲਈ ਇੱਕ ਹੋਰ ਬਟਾਲੀਅਨ ਮੰਗੀ

ਨਵੀਂ ਦਿੱਲੀ – ਸਰਹੱਦੀ ਸੁਰੱਖਿਆ ਬਲ (ਬੀਐੱਸਐੱਫ) ਨੇ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪੰਜਾਬ ਦੇ ਇਲਾਕੇ ਵਿਚ ਸਰਹੱਦ ਪਾਰੋਂ ਡਰੋਨਾਂ ਜ਼ਰੀਏ ਹੁੰਦੀ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਤੇ ਘੁਸਪੈਠ ਨੂੰ ਨੱਥ ਪਾਉਣ ਲਈ ਵਧੀਕ ਬਟਾਲੀਅਨਾਂ ਦੀ ਤਾਇਨਾਤੀ ਮੰਗੀ ਹੈ।
ਬੀਐੱਸਐੱਫ ਕੋਲ 500 ਕਿਲੋਮੀਟਰ ਲੰਮੀ ਸਰਹੱਦ ਦੀ ਰਾਖੀ ਲਈ ਇਸ ਵੇਲੇ ਕਰੀਬ 20 ਬਟਾਲੀਅਨਾਂ ਹਨ। ਇਨ੍ਹਾਂ ਵਿਚੋਂ 18 ਬਟਾਲੀਅਨਾਂ ਸਰਹੱਦ ’ਤੇ ਸਰਗਰਮੀ ਨਾਲ ਤਾਇਨਾਤ ਹਨ ਜਦੋਂਕਿ ਬਾਕੀ ਬਚਦੀਆਂ ਦੋ ਬਟਾਲੀਅਨਾਂ ਅੰਮ੍ਰਿਤਸਰ ਵਿਚ ਅਟਾਰੀ ਇੰਟੈਗਰੇਟਿਡ ਚੈੱਕ ਪੋਸਟ ਤੇ ਗੁਰਦਾਸਪੁਰ ਜ਼ਿਲ੍ਹੇ ਵਿਚ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਲਾਂਘੇ ’ਤੇ ਲੋੜ ਮੁਤਾਬਕ ਤਾਇਨਾਤ ਹਨ। ਡਰੋਨਾਂ ਜ਼ਰੀਏ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ 2019-20 ਵਿਚ ਮੁੱਖ ਤੌਰ ’ਤੇ ਕੌਮਾਂਤਰੀ ਸਰਹੱਦ ਨਾਲ ਲੱਗਦੇ ਅੰਮ੍ਰਿਤਸਰ ਤੇ ਤਰਨ ਤਾਰਨ ਸਰਹੱਦੀ ਜ਼ਿਲ੍ਹਿਆਂ ਤੋਂ ਸ਼ੁਰੂ ਹੋਈ ਸੀ। ਸੀਨੀਅਰ ਅਧਿਕਾਰੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਪੰਜਾਬ ਦੀ ਸਰਹੱਦ ਨੂੰ ਬਿਹਤਰ ਤਰੀਕੇ ਨਾਲ ਸੁਰੱਖਿਅਤ ਬਣਾਉਣ ਲਈ ਬੀਐੱਸਐੱਫ ਦੀ ਇਕ ਹੋਰ ਬਟਾਲੀਅਨ ਮੰਗੀ ਗਈ ਹੈ। ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੀਤੀ ਗਈ ਗੁਜ਼ਾਰਿਸ਼ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਸਰਗਰਮੀ ਨਾਲ ਵਿਚਾਰ ਅਧੀਨ ਹੈ।

Related posts

‘ਇੰਡੀਆ AI ਇਮਪੈਕਟ ਸਮਿਟ 2026’ ਦੌਰਾਨ ਨਰਿੰਦਰ ਮੋਦੀ ਦਾ ਭਾਸ਼ਣ !

admin

ਹੁਣ ਵਿੱਤੀ ਘੁਟਾਲਿਆਂ ਦੇ ਦੋਸ਼ੀ ਗੰਭੀਰ ਅਪਰਾਧੀ ਵਜੋਂ ਨਾਮਜ਼ਦ ਹੋਣਗੇ

admin

ਵਿਸ਼ਵ AI ਬਾਜ਼ਾਰ 2030 ਤੱਕ ਲਗਭਗ 1 ਟ੍ਰਿਲੀਅਨ ਡਾਲਰ ਤੱਕ ਹੋ ਸਕਦਾ

admin