ਕਰਾਚੀ – ਪਾਕਿਸਤਾਨ ਕ੍ਰਿਕਟ ਬੋਰਡ ਚਾਹੁੰਦਾ ਹੈ ਕਿ ਬੀ.ਸੀ.ਸੀ.ਆਈ. ਇਸ ਗੱਲ ਦਾ ਲਿਖਤੀ ਸਬੂਤ ਦੇਵੇ ਕਿ ਭਾਰਤ ਸਰਕਾਰ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਭਾਰਤੀ ਟੀਮ ਨੂੰ ਅਗਲੇ ਸਾਲ ਹੋਣ ਵਾਲੀ ਚੈਂਪੀਅਨਜ਼ ਟਰਾਫੀ ਲਈ ਪਾਕਿਸਤਾਨ ਜਾਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿਤਾ ਹੈ। ਪੀ.ਸੀ.ਬੀ. ਦੇ ਇਕ ਸੂਤਰ ਨੇ ਇਹ ਜਾਣਕਾਰੀ ਦਿਤੀ।ਮੇਜ਼ਬਾਨ ਬੋਰਡ ਚਾਹੁੰਦਾ ਹੈ ਕਿ ਇਹ ਮਾਮਲਾ ਜਲਦੀ ਹੱਲ ਹੋ ਜਾਵੇ ਕਿਉਂਕਿ ਟੂਰਨਾਮੈਂਟ ਅਗਲੇ ਸਾਲ ਫ਼ਰਵਰੀ-ਮਾਰਚ ਵਿਚ ਹੋਣਾ ਹੈ।ਕੋਲੰਬੋ ’ਚ 19 ਜੁਲਾਈ ਨੂੰ ਹੋਣ ਵਾਲੀ ਆਈ.ਸੀ.ਸੀ. ਦੀ ਸਾਲਾਨਾ ਕਾਨਫਰੰਸ ’ਚ ‘ਹਾਈਬਿ੍ਰਡ ਮਾਡਲ’ ਏਜੰਡੇ ’ਚ ਨਹੀਂ ਹੈ। ਇਸ ਦੇ ਤਹਿਤ ਭਾਰਤੀ ਟੀਮ ਅਪਣੇ ਮੈਚ ਯੂ.ਏ.ਈ. ’ਚ ਖੇਡੇਗੀ। ਪੀ.ਸੀ.ਬੀ. ਦੇ ਇਕ ਸੂਤਰ ਨੇ ਕਿਹਾ, ‘‘ਜੇਕਰ ਭਾਰਤ ਸਰਕਾਰ ਨੇ ਇਜਾਜ਼ਤ ਨਹੀਂ ਦਿਤੀ ਹੈ ਤਾਂ ਇਸ ਨੂੰ ਲਿਖਤੀ ਰੂਪ ਵਿਚ ਦੇਣਾ ਹੋਵੇਗਾ ਅਤੇ ਬੀ.ਸੀ.ਸੀ.ਆਈ. ਨੂੰ ਤੁਰਤ ਆਈ.ਸੀ.ਸੀ. ਨੂੰ ਚਿੱਠੀ ਜਾਰੀ ਕਰਨੀ ਚਾਹੀਦੀ ਹੈਉਨ੍ਹਾਂ ਕਿਹਾ, ‘‘ਅਸੀਂ ਲਗਾਤਾਰ ਕਹਿ ਰਹੇ ਹਾਂ ਕਿ ਬੀ.ਸੀ.ਸੀ.ਆਈ. ਆਈ.ਸੀ.ਸੀ. ਨੂੰ ਲਿਖਤੀ ਰੂਪ ’ਚ ਸੂਚਿਤ ਕਰੇ ਕਿ ਟੀਮ ਟੂਰਨਾਮੈਂਟ ਲਈ 5-6 ਮਹੀਨੇ ਪਹਿਲਾਂ ਪਾਕਿਸਤਾਨ ਜਾਵੇਗੀ।’’ਬੀ.ਸੀ.ਸੀ.ਆਈ. ਨੇ ਹਮੇਸ਼ਾ ਕਿਹਾ ਹੈ ਕਿ ਪਾਕਿਸਤਾਨ ’ਚ ਖੇਡਣਾ ਸਰਕਾਰ ਵਲੋਂ ਲਿਆ ਜਾਵੇਗਾ ਅਤੇ 2023 ਵਨਡੇ ਏਸ਼ੀਆ ਕੱਪ ’ਚ ਵੀ ਭਾਰਤ ਦੇ ਮੈਚ ਹਾਈਬਿ੍ਰਡ ਮਾਡਲ ’ਤੇ ਸ਼੍ਰੀਲੰਕਾ ’ਚ ਖੇਡੇ ਗਏ ਸਨ।
previous post
next post