Punjab Sport

ਬੁਰਜ ਹਰੀ ਵਿਖੇ 20ਵਾਂ ਕਬੱਡੀ ਕੱਪ ਸ਼ਾਨੋ-ਸ਼ੋਕਤ ਨਾਲ ਸਮਾਪਤ !

ਬੁਰਜ ਹਰੀ ਵਿਖੇ 20ਵੇਂ ਕਬੱਡੀ ਕੱਪ ਤੇ ਇਨਾਮ ਵੰਡਦੇ ਹੋਏ ਵਿਕਾਸ ਪੰਡਿਤ ਅਤੇ ਨਿਰਵੈਰ ਸਿੰਘ ਸਿੱਧੂ ਬੁਰਜ ਹਰੀ ਸਰਪੰਚ ਅਤੇ ਗਰਾਮ ਪੰਚਾਇਤ।

ਮਾਨਸਾ – ਪਿੰਡ ਬੁਰਜ ਹਰੀ ਵਿਖੇ ਬਾਬਾ ਭਾਈ ਭਗਤੂ ਜੀ ਦੀ ਯਾਦ ਵਿੱਚ 20ਵਾਂ ਕਬੱਡੀ ਕੱਪ ਗਰਾਮ ਪੰਚਾਇਤ, ਯੁਵਕ ਭਲਾਈ ਕਲੱਬ ਅਤੇ ਗੁਰੂਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ।

ਇਸ ਕਬੱਡੀ ਕੱਪ ਦਾ ਉਦਘਾਟਨ ਸ੍ਰੀ ਸੰਦੀਪ ਘੰਡ, ਚੇਅਰਮੈਨ ਸਿੱਖਿਆ ਕਲਾ ਮੰਚ ਮਾਨਸਾ ਵੱਲੋਂ ਕੀਤਾ ਗਿਆ । ਜਿਸ ਵਿੱਚ ਮੁੱਖ ਮਹਿਮਾਨ ਸ੍ਰੀ ਮਿੱਠੂ ਕਬਾੜੀਆ ਜੀ, ਡਾਕਟਰ ਜਨਕ ਰਾਜ ਸਿੰਗਲਾ ਅਤੇ ਪ੍ਰਧਾਨਗੀ ਮੰਡਲ ਵਿੱਚ ਸ੍ਰੀ ਪ੍ਰੇਮ ਕੁਮਾਰ ਅਰੋੜਾ ਹਲਕਾ ਇੰਚਾਰਜ ਸ੍ਰੋਮਣੀ ਅਕਾਲੀ ਦਲ ਮਾਨਸਾ, ਬਲਜੀਤ ਸਿੰਘ ਠੇਕੇਦਾਰ, ਚਮਕੌਰ ਸਿੰਘ ਮੂਸੇਵਾਲਾ, ਗੁਰਦੀਪ ਸਿੰਘ ਮਾਨਸਾ ਫਰਨੀਚਰ, ਕਮਲ ਭੂਸ਼ਣ ਡੀ.ਡੀ. ਫੋਰਟ ਵਾਲੇ ਅਤੇ ਸਚਿਨ ਕੁਮਾਰ ਅਤੇ ਗੁਰਪ੍ਰੀਤ ਸਿੰਘ ਦਲੇਲ ਸਿੰਘ ਵਾਲਾ ਨੇ ਕੀਤੀ । ਜਿਸ ਵਿੱਚ ਕਬੱਡੀ ਓਪਨ ਵਿੱਚ ਪੰਜਾਬ ਦੀਆਂ ਪ੍ਰਸਿੱਧ ਟੀਮਾਂ ਨੇ ਭਾਗ ਲਿਆ । ਜਿਸ ਵਿੱਚ ਪਹਿਲਾ ਸਥਾਨ ਹਾਕਮਵਾਲਾ ਦੀ ਟੀਮ ਨੇ 100000 ਰੁਪਏ ਅਤੇ ਦੂਜਾ ਸਥਾਨ ਬੱਛੋਆਣਾ ਦੀ ਟੀਮ ਨੇ 71000 ਰੁਪਏ ਆਪਣੇ ਨਾਮ ਕੀਤਾ । ਕਬੱਡੀ ਓਪਨ ਵਿੱਚ ਬੈਸਟ ਜਾਫੀ ਜੱਗੂ ਹਾਕਮਵਾਲਾ ਅਤੇ ਬੈਸਟ ਰੇਡਰ ਗੁਰਪ੍ਰੀਤ ਸਿੰਘ ਬਰੇ ਸਾਹਿਬ ਵਾਲਾ ਅਤੇ ਕਬੱਡੀ 75 ਕਿਲੋ ਵਿੱਚ ਪਹਿਲਾ ਸਥਾਨ ਖੋਖਰ ਅਤੇ ਦੂਜਾ ਸਥਾਨ ਕਿਸ਼ਨਗੜ੍ਹ ਫਰਮਾਹੀ ਨੇ ਪ੍ਰਾਪਤ ਕੀਤਾ । ਇਸੇ ਤਰ੍ਹਾਂ ਕਬੱਡੀ 57 ਕਿਲੋ ਵਿੱਚ ਪਹਿਲਾ ਹੀਰਕੇ, ਦੂਜਾ ਸਥਾਨ ਬੁਰਜ ਹਰੀ ਟੀਮ ਨੇ ਪ੍ਰਾਪਤ ਕੀਤਾ । ਬੈਸਟ ਜਾਫੀ ਖੁਸ਼ੀ ਬੁਰਜ ਹਰੀ ਅਤੇ ਬੈਸਟ ਰੇਡਰ ਲਾਲੀ ਹੀਰਕੇ ਰਹੇ । ਕਬੱਡੀ 45 ਕਿਲੋ ਵਿੱਚ ਪਹਿਲਾ ਸਥਾਨ ਹੀਰਕੇ ਅਤੇ ਦੂਜਾ ਸਥਾਨ ਰਾਈਆ ਨੇ ਪ੍ਰਾਪਤ ਕੀਤਾ । ਕਬੱਡੀ ਓਪਨ ਦੇ ਖਿਡਾਰੀ ਸਨੀ ਬੁਰਜ ਹਰੀ ਨੂੰ ਬੁਲਟ ਮੋਟਰ ਸਾਈਕਲ ਨਾਲ ਸਨਮਾਨਿਤ ਕੀਤਾ ਗਿਆ ।

ਇਨਾਮਾਂ ਦੀ ਵੰਡ ਸ੍ਰੀ ਵਿਕਾਸ ਪੰਡਿਤ ਚੰਡੀਗੜ੍ਹ ਵਾਲੇ ਨੇ ਕੀਤੀ । ਉਹਨਾਂ ਦੇ ਨਾਲ ਜੋਬਨ ਸਿੱਧੂ ਅਤੇ ਇਸ ਕਬੱਡੀ ਕੱਪ ਦੇ ਮੁੱਖ ਪ੍ਰਬੰਧਕ ਨਿਰਵੈਰ ਸਿੰਘ ਸਿੱਧੂ ਬੁਰਜ ਹਰੀ, ਸਰਪੰਚ ਅਤੇ ਗਰਾਮ ਪੰਚਾਇਤ ਜਸਦੇਵ ਸਿੰਘ ਚੀਮਾ ਪੰਚ, ਕਰਨੈਲ ਸਿੰਘ ਪੰਚ, ਭੋਲਾ ਸਿੰਘ ਪੰਚ, ਮੱਖਣ ਸਿੰਘ ਪੰਚ, ਨੌਦਰ ਸਿੰਘ ਪੰਚ, ਦਰਸ਼ਨ ਸਿੰਘ ਸਿੱਧੂ, ਦਰਸ਼ਨ ਸਿੰਘ ਦਰਸ਼ਨ ਸਿੰਘ ਨੰਬਰਦਾਰ, ਸਿਕੰਦਰ ਸਿੰਘ ਨੰਬਰਦਾਰ, ਕੁਰੂਕਸ਼ੇਤਰ ਸਿੰਘ ਨੰਬਰਦਾਰ, ਡਾ.ਅਮਨਦੀਪ ਸਿੰਘ ਚੌਹਾਨ, ਰੇਸ਼ਮ ਸਿੰਘ ਔਲਖ, ਹੈਪੀ ਨਿਰਮੋਹੀ, ਗੁਰਪ੍ਰੀਤ ਸਿੰਘ ਭੁੱਲਰ, ਅਮਰੀਕ ਸਿੰਘ ਸਿੱਧੂ, ਰੇਸ਼ਮ ਸਿੰਘ ਔਲਖ, ਨਾਇਬ ਸਿੰਘ ਔਲਖ, ਜਰਨੈਲ ਸਿੰਘ ਜੈਲਾ, ਜਗਸੀਰ ਸਿੰਘ ਚੋਟੀਆਂ, ਹਰਜਿੰਦਰ ਸਿੰਘ ਚੋਟੀਆਂ, ਸੁਖਤਾਰ ਸਿੰਘ ਚੋਟੀਆ, ਜਗਤਾਰ ਸਿੰਘ ਚੋਟੀਆ, ਸਿਕੰਦਰ ਸਿੰਘ ਚੋਟੀਆ, ਰਾਜਪਾਲ ਸਿੰਘ ਸਾਬਕਾ ਸਰਪੰਚ, ਨਿਰਮਲ ਸਿੰਘ ਬਮਾਲ, ਸੁਖਪਾਲ ਸਿੰਘ ਸਿੱਧੂ, ਕਾਲਾ ਮਠਾੜੂ, ਹੈਰੀ ਭੁੱਲਰ ਆਸਟ੍ਰੇਲੀਆ ਵਾਲੇ, ਹਰਦੀਪ ਸਿੰਘ ਔਲਖ ਆਸਟ੍ਰੇਲੀਆ ਵਾਲੇ, ਗੁਰਦੀਪ ਸਿੰਘ ਡੀ.ਪੀ., ਮੱਖਣ ਸਿੰਘ ਮਾਨ, ਮੰਟੂ ਸਿੰਘ ਦਾਰੀਕਾ, ਧਨੀ ਰਾਮ, ਹਰਤੇਜ ਸਿੰਘ ਬੁਰਜ ਢਿੱਲਵਾਂ, ਸੁਖਪਾਲ ਸਿੰਘ ਬੁਰਜ ਢਿੱਲਵਾ, ਬੂਟਾ ਸਿੰਘ ਬੁਰਜ ਢਿੱਲਵਾਂ, ਲਖਵਿੰਦਰ ਸਿੰਘ ਲਖਨਪਾਲ, ਗੁਰਕਾਬਲ ਸਿੰਘ ਸਕੱਤਰ ਬੁਰਜ ਰਾਠੀ, ਦੀਦਾਰ ਸਿੰਘ, ਢੋਲਾ ਸਿੰਘ, ਸੇਵਕ ਸਿੰਘ, ਸੱਤਾ ਸਿੰਘ ਤਾਮਕੋਟ ਆਦਿ ਹਾਜਰ ਸਨ।

Related posts

ਸੁਰਜੀਤ ਪਾਤਰ ਦੀ ਯਾਦ ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਬਣੇਗਾ ਏਆਈ ਸੈਂਟਰ !

admin

ਸਭ ਤੋਂ ਵੱਧ ਅਯੋਗ ਕਰਾਰ ਦਿੱਤੇ ਅਥਲੀਟਾਂ ਵਾਲੇ ਦੇੇਸ਼ਾਂ ਦੀ ਸੂਚੀ ‘ਚ ਭਾਰਤ ਦੂਜੇ ਸਥਾਨ ’ਤੇ !

admin

ਮਾਘੀ ਮੇਲੇ ‘ਤੇ ਵੱਖ-ਵੱਖ ਅਕਾਲੀ ਦਲਾਂ ਵਲੋਂ ਕਾਨਫਰੰਸਾਂ !

admin