Punjab

“ਬੇਟੀ ਬਚਾਓ ਬੇਟੀ ਪੜਾਓ” ਸਕੀਮ ਤਹਿਤ ਬਲਾਕ ਪੱਧਰ ਤੇ ਲੀਗਲ ਅਵੇਅਰਨੈਸ ਵਰਕਸ਼ਾਪ ਕਰਵਾਈ !

ਵਾਰਡ ਨੰ. 19, ਮਾਨਸਾ, ਸੀ.ਡੀ.ਪੀ.ਓ ਬਲਾਕ ਮਾਨਸਾ ਵਿਖੇ “ਬੇਟੀ ਬਚਾਓ ਬੇਟੀ ਪੜਾਓ” ਸਕੀਮ ਤਹਿਤ ਬਲਾਕ ਪੱਧਰ ਤੇ ਲੀਗਲ ਅਵੇਅਰਨੈਸ ਵਰਕਸ਼ਾਪ ਕਰਵਾਈ ਗਈ।

ਮਾਨਸਾ – ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ,ਪੰਜਾਬ ਅਤੇ ਮੈਡਮ ਰਤਿੰਦਰਪਾਲ ਕੌਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ,ਮਾਨਸਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀਮਤੀ ਹਰਜਿੰਦਰ ਕੌਰ ਬਾਲ ਵਿਕਾਸ ਪ੍ਰੋਜੈਕਟ ਅਫਸਰ,ਮਾਨਸਾ ਦੀ ਦੇਖ-ਰੇਖ ਹੇਠ ਵਾਰਡ ਨੰ. 19,ਮਾਨਸਾ ਵਿਖੇ “ਬੇਟੀ ਬਚਾਓ ਬੇਟੀ ਪੜਾਓ” ਸਕੀਮ ਤਹਿਤ ਬਲਾਕ ਪੱਧਰ ਤੇ ਲੀਗਲ ਅਵੇਅਰਨੈਸ ਵਰਕਸ਼ਾਪ ਕਰਵਾਈ ਗਈ। ਆਮ ਪਬਲਿਕ, ਆਂਗਣਵਾੜੀ ਵਰਕਰਾਂ/ਹੈਲਪਰਾਂ, ਬੱਚੇ ਅਤੇ ਔਰਤਾਂ ਸ਼ਾਮਲ ਹੋਈਆਂ। ਵਰਕਸ਼ਾਪ ਵਿੱਚ ਪੁਲਿਸ ਵਿਭਾਗ ਤੋਂ L/Ct  ਕੁਲਵਿੰਦਰ ਕੌਰ, ਸਿਹਤ ਵਿਭਾਗ ਤੋਂ ਸ੍ਰੀ ਵਿਜੈ ਕੁਮਾਰ ਸ਼ਾਮਲ ਹੋਏ। ਇਸ ਸਮੇਂ ਦੌਰਾਨ ਕੁੜੀਆਂ ਨਾਲ ਸਬੰਧਤ ਕਾਨੂੰਨਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਨਾਲ ਹੋ ਰਹੀਆਂ ਕੁਰੀਤੀਆਂ ਜਿਵੇਂ ਕਿ ਭਰੂਣ ਹੱਤਿਆ, ਬਾਲ ਵਿਆਹ, ਦਹੇਜ ਪ੍ਰਥਾ ਆਦਿ ਤੋਂ ਬਚਾਓ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਸ੍ਰੀਮਤੀ ਹਰਜਿੰਦਰ ਕੌਰ ਸੀ.ਡੀ.ਪੀ.ਓ ਮਾਨਸਾ ਵੱਲੋਂ ਵੀ ਵਰਕਸ਼ਾਪ ਵਿੱਚ ਹਾਜ਼ਰ ਹੋ ਕੇ “ਬੇਟੀ ਬਚਾਓ ਬੇਟੀ ਪੜਾਓ” ਸਕੀਮ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਬੱਚੀਆਂ ਦਾ ਕਾਪੀਆਂ ਅਤੇ ਪੈੱਨ ਦੇ ਕੇ ਸਨਮਾਨ ਕੀਤਾ ਗਿਆ। ਅਖੀਰ ਵਿੱਚ ਸ੍ਰੀਮਤੀ ਸੀਮਾ ਸੁਪਰਵਾਈਜ਼ਰ ਵੱਲੋਂ ਵਰਕਸ਼ਾਪ ਵਿੱਚ ਸ਼ਾਮਲ ਸਭਨਾਂ ਦਾ ਧੰਨਵਾਦ ਕੀਤਾ ਗਿਆ।

Related posts

ਡੀਓਏ, ਸੀਐਨਆਈ, ਦੇ ਕ੍ਰਿਸਮਸ ਦੇ ਜਸ਼ਨਾਂ ਵਿੱਚ ਵਿਸ਼ਵਵਿਆਪੀ ਸ਼ਾਂਤੀ ਅਤੇ ਭਾਈਚਾਰੇ ਦਾ ਸੰਦੇਸ਼ ਗੂੰਜਿਆ

admin

ਸੰਯੁਕਤ ਕਿਸਾਨ ਮੋਰਚਾ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਅਗਲੇ ਸੰਘਰਸ਼ ਦਾ ਐਲਾਨ !

admin

ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨਾਂ ਵੱਲੋਂ ਸੰਗਰੂਰ ਵਿਚ ਵਿਸ਼ਾਲ ਰੋਸ ਮਾਰਚ !

admin