Punjab

ਬੇਰੁਜ਼ਗਾਰ ਸਾਂਝਾ ਮੋਰਚੇ ਵੱਲੋਂ ਪੰਜਾਬ ਦੇ ਨਿਰਾਸ਼ਾਜਨਕ ਬਜਟ ਦੀ ਕਰੜੀ ਨਿਖੇਧੀ  

ਬੇਰੁਜ਼ਗਾਰ ਸਾਂਝਾ ਮੋਰਚਾ ਨੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਪੇਸ਼ ਕੀਤੇ ਸਾਲ 2025-26 ਦੇ ਬਜ਼ਟ ਨੂੰ ਸੂਬਾ ਵਾਸੀਆਂ ਦੀਆਂ ਆਸਾਂ ਨੂੰ ਘੱਟੇ ਰੋਲਣ ਵਾਲੀ, ਸ਼ਬਦਾਂ ਦੀ ਜਾਦੂਗਰੀ ਕਰਾਰ ਦਿੱਤਾ ਹੈ।
ਸੰਗਰੂਰ, (ਦਲਜੀਤ ਕੌਰ) – ਬੇਰੁਜ਼ਗਾਰ ਸਾਂਝਾ ਮੋਰਚਾ ਨੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਪੇਸ਼ ਕੀਤੇ ਸਾਲ 2025-26 ਦੇ ਬਜ਼ਟ ਨੂੰ ਸੂਬਾ ਵਾਸੀਆਂ ਦੀਆਂ ਆਸਾਂ ਨੂੰ ਘੱਟੇ ਰੋਲਣ ਵਾਲੀ, ਸ਼ਬਦਾਂ ਦੀ ਜਾਦੂਗਰੀ ਕਰਾਰ ਦਿੱਤਾ ਹੈ।
ਸੁਖਵਿੰਦਰ ਢਿੱਲਵਾਂ ਨੇ ਕਿਹਾ ਕਿ ਬਜਟ ਪੰਜਾਬ ਵਾਸੀਆਂ ਦੇ ਜੀਅ ਦਾ ਜੰਜਾਲ ਬਣੀ ਬੇਰੁਜ਼ਗਾਰੀ, ਲੱਕ ਤੋੜ ਮਹਿੰਗਾਈ ਤੋਂ ਲੋਕਾਂ ਨੂੰ ਰਾਹਤ ਦੇਣ ਪੱਖੋਂ ਫੇਲ੍ਹ ਸਿੱਧ ਹੋਇਆ ਹੈ। ਨਾਲ ਹੀ ਗੈਰ ਜਥੇਬੰਦ ਖੇਤਰ ਦੇ ਮਜ਼ਦੂਰਾਂ, ਕੱਚੇ ਕਾਮਿਆਂ, ਕਿਸਾਨਾਂ, ਮੁਲਾਜ਼ਮਾਂ, ਪੈਨਸ਼ਨਰਾਂ ਦੀਆਂ ਮੰਗਾਂ-ਮੁਸ਼ਕਿਲਾਂ ਦੇ ਹੱਲ ਪੱਖੋਂ ਵੀ ਪੂਰੀ ਤਰ੍ਹਾਂ ਨਾਕਾਮ ਰਿਹਾ ਹੈ।ਉਹਨਾਂ ਕਿਹਾ ਕਿ ਵਿਦੇਸ਼ਾਂ ਵਿੱਚੋ ਵਾਪਸ ਭੇਜੀ ਨੌਜਵਾਨੀ ਦੇ ਮੁੜ ਵਸੇਬੇ ਲਈ ਕੋਈ ਯੋਜਨਾ ਨਹੀਂ ਬਣਾਈ ਗਈ। ਪੰਜਾਬ ਦੀਆਂ ਔਰਤਾਂ ਨਾਲ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਚੋਣ ਵਾਅਦਾ ਚੌਥੇ ਬਜ਼ਟ ਵਿੱਚੋ ਵੀ ਲਾਪਤਾ ਹੈ। ਉਨ੍ਹਾਂ, ਹਰ ਸਾਲ ਵਾਂਗ ਇਸ ਸਾਲ ਵੀ ਲੋਕਾਂ ਦੇ ਪੱਲੇ ਨਿਰਾਸ਼ਾ ਪਾਉਣ ਵਾਲੇ ਸੂਬੇ ਦੀ ਭਗਵੰਤ ਮਾਨ ਸਰਕਾਰ ਦੇ ਇਸ ਲੋਕ ਦੋਖੀ ਬਜਟ ਖਿਲਾਫ ਤਕੜਾ ਪ੍ਰਤੀਰੋਧ ਉਸਾਰਨ ਦਾ ਐਲਾਨ ਕਰਦਿਆਂ ਪਿੰਡਾਂ-ਸ਼ਹਿਰਾਂ ਦੀ ਗਰੀਬ ਵਸੋਂ ਨੂੰ ਤਿੱਖੇ ਰੋਸ ਪ੍ਰਗਟਾਵੇ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਮਿਆਰੀ ਸੁਧਾਰਾਂ ਦੇ ਦਮਗਜੇ ਮਾਰਨ ਵਾਲੀ ਸਰਕਾਰ ਉੱਤੇ ਤਾਜ਼ਾ ਬਜ਼ਟ ਵਿੱਚ ਦੋਵਾਂ ਵਿਭਾਗਾਂ ਲਈ ਕੋਈ ਖਾਸ ਤਜਵੀਜ ਅਤੇ ਬਜਟ ਨਾ ਰੱਖਣ ਉੱਤੇ ਤਿੱਖੀ ਟਿੱਪਣੀ ਕੀਤੀ।

Related posts

ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਿੜ੍ਹਬਾ ਵਿਖੇ ਈਦ-ਉਲ-ਫਿਤਰ ਮੌਕੇ ਕੀਤੀ ਸ਼ਿਰਕਤ 

admin

ਡਾ. ਪਰਮਿੰਦਰ ਸਿੰਘ ਪੰਜਾਬੀ ਵਿਭਾਗ ਦੇ 12ਵੇਂ ਮੁਖੀ ਨਿਯੁਕਤ !

admin

ਸੰਗਰੂਰ ਦੀਆਂ 9 ਗ੍ਰਾਮ ਪੰਚਾਇਤਾਂ ਨੂੰ 25 ਲੱਖ ਰੁਪਏ ਦੀਆਂ ਗਰਾਂਟਾਂ ਦੇ ਚੈੱਕ ਸੌਂਪੇ 

admin