International

ਬੈਂਕ ਆਫ ਕੈਨੇਡਾ ਨੇ ਲਗਾਤਾਰ ਤੀਜੀ ਵਾਰ ਮੁੱਖ ਵਿਆਜ ਦਰ ਵਿੱਚ ਕੀਤੀ ਕਟੌਤੀ

ਓਟਵਾ – ਬੈਂਕ ਆਫ ਕੈਨੇਡਾ ਨੇ ਆਪਣੀ ਮੁੱਖ ਵਿਆਜ ਦਰ ਵਿੱਚ 25 ਆਧਾਰ ਅੰਕਾਂ ਦੀ ਕਟੌਤੀ ਕਰਕੇ ਇਸਨੂੰ 4.25 ਫ਼ੀਸਦੀ ਕਰ ਦਿੱਤਾ ਹੈ।ਜੂਨ ਦੇ ਬਾਅਦ ਤੋਂ ਇਹ ਤੀਜੀ ਕਟੌਤੀ ਹੈ ਅਤੇ ਪਹਿਲੀ ਵਾਰ ਕੇਂਦਰੀ ਬੈਂਕ ਨੇ 2009 ਵਿੱਚ ਸੰਸਾਰਿਕ ਵਿੱਤੀ ਸੰਕਟ ਦੇ ਬਾਅਦ ਤੋਂ ਲਗਾਤਾਰ ਤਿੰਨ ਕਟੌਤੀਆਂ ਕੀਤੀਆਂ ਹਨ। ਗਵਰਨਰ ਟਿਫ ਮੈਕਲੇਮ ਦਾ ਕਹਿਣਾ ਹੈ ਕਿ ਜੇਕਰ ਮਾਲੀ ਹਾਲਤ ਵਿੱਚ ਸੁਧਾਰ ਜਾਰੀ ਰਿਹਾ ਤਾਂ ਕੈਨੇਡੀਅਨ ਇਸ ਸਾਲ ਦੇ ਅੰਤ ਵਿੱਚ ਹੋਰ ਜਿ਼ਆਦਾ ਦਰਾਂ ਵਿੱਚ ਕਟੌਤੀ ਦੀ ਉਮੀਦ ਕਰ ਸਕਦੇ ਹਨ। ਅਗਲੀ ਦਰ ਅਪਡੇਟ 23 ਅਕਤੂਬਰ ਲਈ ਨਿਰਧਾਰਤ ਹੈ।ਇੱਕ ਬਿਆਨ ਵਿੱਚ ਮੈਕਲੇਮ ਨੇ ਕਿਹਾ ਕਿ ਇਸ ਸਾਲ ਦੀ ਦੂਜੀ ਤਿਮਾਹੀ ਵਿੱਚ ਕੈਨੇਡੀਅਨ ਮਾਲੀ ਹਾਲਤ ਵਿੱਚ 2.1 ਫ਼ੀਸਦੀ ਦਾ ਵਾਧਾ ਹੋਇਆ ਹੈ। ਸਰਕਾਰੀ ਖਰਚ ਅਤੇ ਕਾਰੋਬਾਰੀ ਨਿਵੇਸ਼ ਦੀ ਅਗਵਾਈ ਵਿੱਚ ਇਹ ਵਾਧਾ ਕੇਂਦਰੀ ਬੈਂਕ ਦੇ ਜੁਲਾਈ ਦੇ ਪੂਰਵਾਨੁਮਾਨ ਤੋਂ ਥੋੜ੍ਹੀ ਜਿ਼ਆਦਾ ਸੀ।ਮੈਕਲੇਮ ਅਨੁਸਾਰ ਬੈਂਕ ਦਾ ਜੁਲਾਈ ਦਾ ਪੂਰਵਾਨੁਮਾਨ ਇਸ ਸਾਲ ਦੀ ਦੂਜੀ ਛਿਮਾਹੀ ਵਿੱਚ ਸਮਾਨ ਵਾਧੇ ਦੀ ਭਵਿੱਖਵਾਣੀ ਕਰ ਰਿਹਾ ਹੈ ਅਤੇ ਮੁਦਰਾਸਫੀਤੀ ਵਿੱਚ ਕਮੀ ਆਉਣ ਦੀ ਉਮੀਦ ਹੈ।

Related posts

ਫਰਾਂਸ ‘ਚ ਮਰੀਜ਼ ਦਾ ਇਲਾਜ਼ ਰੋਕਣ ਦੀ ਕੋਸ਼ਿਸ਼ ਕਰਨ ਵਾਲਾ ਹਸਪਤਾਲ ਦੋਸ਼ੀ ਕਰਾਰ

admin

ਅਮਰੀਕਾ ਵਲੋਂ ਭਾਰਤ-ਫਰਾਂਸ ਸੋਲਰ ਗੱਠਜੋੜ ਸਮੇਤ 66 ਅੰਤਰਰਾਸ਼ਟਰੀ ਸੰਗਠਨਾਂ ਤੋਂ ਕੀਤੀ ਤੌਬਾ

admin

ਬਰਤਾਨੀਆਂ ‘ਚ ਗੈਰਕਾਨੂੰਨੀ ਪ੍ਰਵਾਸੀਆਂ ‘ਤੇ ਸਖਤੀ : ਮੋਬਾਇਲ ਫੋਨ ਜ਼ਬਤ ਕੀਤਾ ਜਾ ਸਕਦਾ

admin