Punjab

ਬੈਂਕ ਦੁਆਰਾ ਘਰ ਦੀ ਕਬਜਾ ਕਾਰਵਾਈ ਕਿਸਾਨਾਂ ਨੇ ਦਖਲ ਦੇ ਕੇ ਰੁਕਵਾਈ !

ਬੈਂਕ ਦੁਆਰਾ ਘਰ ਦੀ ਕਬਜਾ ਕਾਰਵਾਈ ਨੂੰ ਕਿਸਾਨਾਂ ਨੇ ਦਖਲ ਦੇ ਕੇ ਰੁਕਵਾਇਆ।

ਮਾਨਸਾ – ਮਾਨਸਾ ਦੇ ਇੱਕ ਕਿਸਾਨ ਦੇ ਘਰ ਦੀ ਕਬਜਾ ਕਾਰਵਾਈ ਉਸ ਸਮੇਂ ਰੁਕ ਗਈ ਜਦੋਂ ਉਸ ਦੇ ਹੱਕ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਵੱਲੋਂ ਝੰਡੇ ਚੁੱਕ ਲਏ ਗਏ। ਜਥੇਬੰਦੀ ਦੇ ਮਾਨਸਾ ਬਲਾਕ ਦੇ ਪ੍ਰਧਾਨ ਜਗਸੀਰ ਸਿੰਘ ਜਵਾਹਰਕੇ ਤੇ ਭਾਨ ਸਿੰਘ ਬਰਨਾਲਾ ਨੇ ਦੱਸਿਆ ਕਿ ਉਕਤ ਵਿਅਕਤੀ ਵੱਲੋਂ ਫੀਡ ਫੈਕਟਰੀ ਲਾਉਣ ਲਈ ਕੇਨਰਾ ਬੈਂਕ ਮਾਨਸਾ ਤੋਂ 2015 ਵਿੱਚ 15 ਲੱਖ ਰੁਪਏ ਦਾ ਲੋਨ ਲਿਆ ਸੀ। ਜਿਸ ਵਿੱਚੋਂ 3 ਲੱਖ ਰੁਪਏ ਦੀਆਂ ਕਿਸ਼ਤਾਂ ਪੀੜ੍ਹਤ ਵਿਅਕਤੀ ਵੱਲੋਂ ਭਰ ਦਿੱਤੀਆਂ ਸਨ। ਕੋਰੋਨਾ ਕਾਲ ਸਮੇਂ ਲਾਕਡਾਊਨ ਹੋਣ ਕਾਰਨ ਉਸ ਦੀ ਫੀਡ ਫੈਕਟਰੀ ਦਾ ਕੰਮ ਫੇਲ੍ਹ ਹੋ ਗਿਆ ਜਿਸ ਤੋਂ ਬਾਅਦ ਉਹ ਕਿਸ਼ਤਾਂ ਨਹੀਂ ਭਰ ਸਕਿਆ। ਕਿਸਾਨ ਆਗੂ ਨੇ ਕਿਹਾ ਕਿ ਜਥੇਬੰਦੀ ਕਿਸੇ ਵੀ ਕਿਸਾਨ-ਮਜ਼ਦੂਰ ਦੀ ਜ਼ਮੀਨ ਜਾਂ ਘਰ ਦੀ ਕੁਰਕੀ-ਨਿਲਾਮੀ ਨਹੀਂ ਹੋਣ ਦੇਵੇਗੀ। ਜਥੇਬੰਦੀ ਦੇ ਵਿਰੋਧ ਕਾਰਨ ਕੋਈ ਵੀ ਅਧਿਕਾਰੀ ਕਬਜਾ ਕਾਰਵਾਈ ਕਰਵਾਉਣ ਨਹੀਂ ਆਇਆ। ਜਿਸ ਤੋਂ ਬਾਅਦ ਜਥੇਬੰਦੀ ਵੱਲੋਂ ਜੇਤੂ ਰੈਲੀ ਕਰਕੇ ਧਰਨਾ ਚੁੱਕ ਲਿਆ ਗਿਆ।

ਇਸ ਮੌਕੇ ਕਿਸਾਨ ਆਗੂ ਜਗਰਾਜ ਸਿੰਘ ਮਾਨਸਾ, ਲਾਭ ਸਿੰਘ ਖੋਖਰ, ਗੁਰਦੀਪ ਸਿੰਘ ਖੋਖਰ, ਜਸਵੰਤ ਸਿੰਘ ਉੱਭਾ, ਸੁਖਦੇਵ ਸਿੰਘ ਬੁਰਜ ਹਰੀ ਆਦਿ ਹਾਜ਼ਰ ਸਨ।

Related posts

HAPPY DIWALI 2025 !

admin

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

ਹਾਈਕੋਰਟ ਵਲੋਂ ਨਸ਼ਾ ਐਕਟ ਅਧੀਨ ਘਰਾਂ ਅਤੇ ਦੁਕਾਨਾਂ ਢਾਹੁਣ ‘ਤੇ ਰੋਕ

admin