ਪਟਿਆਲਾ – ਪੰਜਾਬ ਦੇ ਸਥਾਨਕ ਸਰਕਾਰਾਂ, ਸੰਸਦੀ ਮਾਮਲੇ, ਚੋਣਾਂ ਤੇ ਸ਼ਿਕਾਇਤ ਨਿਵਾਰਣ ਮੰਤਰੀ ਬ੍ਹਮ ਮਹਿੰਦਰਾ ਨੇ ਇੱਥੇ ਜ਼ਿਲ੍ਹਾ ਕਚਿਹਰੀਆਂ ‘ਚ ਮਹਾਤਮਾ ਗਾਂਧੀ ਲਾਇਰਸ ਕੰਪਲੈਕਸ ਲਈ ਪੰਜਾਬ ਸਰਕਾਰ ਵੱਲੋਂ ਦਿੱਤੀ 10 ਲੱਖ ਰੁਪਏ ਦੀ ਗ੍ਾਂਟ ਨਾਲ ਕਰਵਾਏ ਗਏ ਨਵੀਨੀਕਰਨ ਤੇ ਮਜ਼ਬੂਤੀਕਰਨ ਦਾ ਉਦਘਾਟਨ ਕੀਤਾ।
ਬ੍ਹਮ ਮਹਿੰਦਰਾ ਨੇ ਕਿਹਾ ਲੋਕਾਂ ਨੂੰ ਅਦਾਲਤਾਂ ‘ਚ ਨਿਆਂ ਦਿਵਾਉਣ ‘ਚ ਵਕੀਲਾਂ ਦਾ ਅਹਿਮ ਯੋਗਦਾਨ ਹੈ। ਉਨਾਂ੍ਹ ਕਿਹਾ ਵਕਾਲਤ ਦੇ ਪੇਸ਼ੇ ਨਾਲ ਉਨਾਂ੍ਹ ਦਾ ਨਿੱਜੀ ਰਿਸ਼ਤਾ ਹੈ, ਕਿਉਂਕਿ ਉਨਾਂ੍ਹ ਦੇ ਪਿਤਾ ਉੱਘੇ ਵਕੀਲ ਸਨ ਅਤੇ ਹੁਣ ਉਨਾਂ੍ਹ ਦੇ ਦੋਵੇਂ ਸਪੁੱਤਰ ਵੀ ਵਕਾਲਤ ਕਰ ਰਹੇ ਹਨ। ਉਨਾਂ੍ਹ ਨੇ ਲਾਇਰਸ ਬਾਰ ਰੂਮ ਦੇ ਅਤਿਆਧੁਨਿਕ ਢੰਗ ਨਾਲ ਨਵੀਨੀਕਰਨ ਲਈ 10 ਲੱਖ ਰੁਪਏ ਦੀ ਗ੍ਾਂਟ ਹੋਰ ਦੇਣ ਦਾ ਐਲਾਨ ਕੀਤਾ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਜਤਿੰਦਰਪਾਲ ਸਿੰਘ ਘੁਮਾਣ ਨੇ ਬ੍ਹਮ ਮਹਿੰਦਰਾ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਦੌਰਾਨ ਸੀਨੀਅਰ ਐਡਵੋਕੇਟ ਕੁੰਦਨ ਸਿੰਘ ਨਾਗਰਾ, ਅਸ਼ੋਕ ਮਾਥੁਰ, ਜੀਐੱਸ ਰਾਏ, ਪਟਿਆਲਾ ਬਾਰ ਐਸੋਸੀਏਸ਼ਨ ਦੇ ਸਕੱਤਰ ਅਵਨੀਤ ਸਿੰਘ ਬਿਲੰਗ, ਵਾਈਸ ਪ੍ਰਧਾਨ ਦੀਪਕ ਮਦਾਨ, ਸੰਯੁਕਤ ਸਕੱਤਰ ਵਿਕਰਮ ਸਿੰਘ ਬਰਾੜ, ਖ਼ਜ਼ਾਨਚੀ ਉਮੇਸ਼ ਗੋਇਲ ਤੇ ਲਾਇਬ੍ਰੇਰੀ ਇੰਚਾਰਜ ਹਰਪ੍ਰਰੀਤ ਸਿੰਘ ਤੇ ਹੋਰ ਮੌਜੂਦ ਸਨ।