International

ਬੰਗਲਾਦੇਸ਼ ‘ਚ ਮੁੜ ਹਿੰਦੂ ਧਾਰਮਿਕ ਸਥਾਨ ‘ਤੇ ਹਮਲਾ, ਭੀੜ ਨੇ ਮੰਦਰ ਦੀ ਭੰਨਤੋੜ ਤੇ ਸ਼ਰਧਾਲੂਆਂ ਨਾਲ ਕੀਤੀ ਕੁੱਟਮਾਰ

ਢਾਕਾ – ਬੰਗਲਾਦੇਸ਼ ‘ਚ ਹਿੰਦੂ ਘੱਟ ਗਿਣਤੀਆਂ ‘ਤੇ ਹਮਲੇ ਜਾਰੀ ਹਨ। ਸ਼ੁੱਕਰਵਾਰ ਨੂੰ ਨੋਆਖਾਲੀ  ਇਲਾਕੇ “ਚ ਸਥਿਤ ਇਸਕਾਨ ਮੰਦਰ  ‘ਚ ਭੀੜ ਨੇ ਕਥਿਤ ਰੂਪ ‘ਚ ਸ਼ਰਧਾਲੂਆਂ ‘ਤੇ ਹਮਲਾ ਕਰ ਦਿੱਤਾ ਤੇ ਕਾਫੀ ਤੋੜਭੰਨ ਕੀਤੀ ਗਈ। ਇਸ ਗੱਲ ਦੀ ਜਾਣਕਾਰੀ ਇਸਕਾਨ ਨੇ ਵੀ ਟਵੀਟ ਜ਼ਰੀਏ ਦਿੱਤੀ। ਦੱਸਿਆ ਗਿਆ ਹੈ ਕਿ ਇਕ ਸ਼ਰਧਾਲੂ ਦੀ ਹਾਲਤ ਗੰਭੀਰ ਹੈ ਤੇ ਨਾਲ ਹੀ ਮੰਦਰ ਨੂੰ ਵੀ ਕਾਫੀ ਨੁਕਸਾਨ ਪਹੁੰਚਾਇਆ ਗਿਆ ਹੈ। ਬੁੱਧਵਾਰ ਨੂੰ ਕੋਮਿਲਾ ਇਲਾਕੇ ‘ਚ ਫ਼ਿਰਕੂ ਹਿੰਸਾ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ।

ਇਸਕਾਨ ਨੇ ਟਵੀਟ ਕੀਤਾ, ‘ਬੰਗਲਾਦੇਸ਼ ਦੇ ਨੋਆਖਾਲੀ ‘ਚ ਇਸਕਾਨ ਮੰਦਰ ਅਤੇ ਸ਼ਰਧਾਲੂਆਂ ‘ਤੇ ਹਿੰਸਕ ਹਮਲਾ ਕੀਤਾ ਗਿਆ। ਮੰਦਰ ਨੂੰ ਕਾਫੀ ਨੁਕਸਾਨ ਪਹੁੰਚਾਇਆ ਤੇ ਇਕ ਸ਼ਰਧਾਲੂ ਦੀ ਹਾਲਤ ਗੰਭੀਰ ਬਣੀ ਹੋਈ ਹੈ।’ ਮੰਦਰ ਨੇ ਬੰਗਲਾਦੇਸ਼ ਸਰਕਾਰ ਤੋਂ ਮਾਮਲੇ ‘ਚ ਨਿਆਂ ਦੇਣ ਅਤੇ ਸਾਰੇ ਹਿੰਦੂਆਂ ਦੀ ਸੁਰੱਖਿਆ ਦੀ ਅਪੀਲ ਕੀਤੀ ਹੈ। ਵੀਰਵਾਰ ਨੂੰ ਹੀ ਸ਼ੇਖ ਹਸੀਨਾ ਨੇ ਕਿਹਾ ਸੀ ਕਿ ਮੁਲਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਸ ਹਫ਼ਤੇ ਬੰਗਲਾਦੇਸ਼ ‘ਚ ਕਈ ਥਾਵਾਂ ‘ਤੇ ਦੁਰਗਾ ਪੂਜਾ ਪੰਡਾਲਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਖਬਰਾਂ ਆਈਆਂ ਸਨ। ਕਿਹਾ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ ‘ਤੇ ਇਹ ਖ਼ਬਰ ਫੈਲ ਗਈ ਸੀ ਕਿ ਕੋਮਿਲਾ ਸ਼ਹਿਰ ‘ਚ ਨਨੂਆਰ ਦਿਘੀ ਝੀਲ ਨੇੜੇ ਦੁਰਗਾ ਪੂਜਾ ਪੰਡਾਲ ‘ਚ ਕਥਿਤ ਤੌਰ ‘ਤੇ ਕੁਰਾਨ ਦਾ ਅਪਮਾਨ ਕੀਤਾ ਗਿਆ ਸੀ। ਇਸ ਤੋਂ ਬਾਅਦ ਹੀ ਹਿੰਸਾ ਭੜਕ ਗਈ ਸੀ। ਹਿੰਦੂ ਥਾਵਾਂ ‘ਤੇ ਜਾਰੀ ਹਿੰਸਾ ਦਾ ਤਾਜ਼ ਸ਼ਿਕਾਰ ਇਸਕਾਨ ਮੰਦਰ ਬਣਿਆ।

Related posts

ਮਾਰਕ ਕਾਰਨੇ ਨੇ ਕੈਨੇਡਾ ਦੇ 24ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ !

admin

ਅਮਰੀਕਾ ਵਿੱਚ ਗੈਰ-ਕਾਨੂੰਨੀ ਰਹਿੰਦੇ ਹੋਰ ਕਿੰਨੇ ਭਾਰਤੀ ਡਿਪੋਰਟ ਕੀਤੇ ਜਾਣਗੇ ?

admin

ਯੂਕਰੇਨ ਅਤੇ ਰੂਸ ਵਿਚਕਾਰ ਸ਼ਾਂਤੀ ਸਮਝੌਤੇ ‘ਤੇ ਸਹਿਮਤੀ ਲਈ 4 ਸ਼ਰਤਾਂ !

admin