ਕੋਲਕਾਤਾ – ਬਾਰਡਰ ਸਕਿਓਰਿਟੀ ਫੋਰਸ (ਬੀਐੱਸਐੱਫ) ਨੇ ਸਰਹੱਦ ਨਾਲ ਲੱਗਦੇ ਉੱਤਰ 24 ਪਰਗਨਾ ਜ਼ਿਲ੍ਹੇ ਦੇ ਬਸ਼ੀਰਹਾਟ ਇਲਾਕੇ ਤੋਂ ਬੰਗਲਾਦੇਸ਼ ਦੇ ਮੋਸਟ ਵਾਂਟੇਡ ਅਪਰਾਧੀ ਸਮੇਤ ਪੰਜ ਬੰਗਲਾਦੇਸ਼ੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਬੀਐੱਸਐੱਫ ਨੇ ਨਾਜਾਇਜ਼ ਤੌਰ ’ਤੇ ਭਾਰਤ ’ਚ ਪ੍ਰਵੇਸ਼ ਕਰਨ ਦੇ ਦੋਸ਼ ’ਚ ਤਿੰਨ ਪੁਰਸ਼ਾਂ, ਇਕ ਔਰਤ ਤੇ ਇਕ ਟਰਾਂਸਜੈਂਡਰ ਨੂੰ ਸੋਮਵਾਰ ਸਵੇਰੇ ਗਿ੍ਰਫ਼ਤਾਰ ਕੀਤਾ ਹੈ। ਇਨ੍ਹਾਂ ’ਚ ਬੰਗਲਾਦੇਸ਼ ਦਾ ਮੋਸਟ ਵਾਂਟੇਡ ਅਪਰਾਧੀ ਲੁਤਫਰ ਰਹਿਮਾਨ ਵੀ ਸ਼ਾਮਲ ਹੈ। ਉਸ ਦੇ ਨਾਂ ਦਾ ਬੰਗਲਾਦੇਸ਼ ਸਰਕਾਰ ਬਹੁਤ ਪਹਿਲਾਂ ਹੀ ਹੁਲੀਆ ਜਾਰੀ ਕਰ ਚੁੱਕੀ ਹੈ। ਬੀਐੱਸਐੱਫ ਮੁਤਾਬਕ ਲੰਬੇ ਸਮੇਂ ਤੋਂ ਉਹ ਫਰਜ਼ੀ ਆਧਾਰ ਕਾਰਡ, ਵੋਟਰ ਕਾਰਡ ਤੇ ਪਾਸਪੋਰਟ ਬਣਾ ਕੇ ਭਾਰਤ-ਬੰਗਲਾਦੇਸ਼ ਸਰਹੱਦ ਸਥਿਤ ਨਕੁਆਦਾਹ ਪਿੰਡ ਤੋਂ ਬੰਗਲਾਦੇਸ਼ ਆਉਂਦਾ-ਜਾਂਦਾ ਸੀ। ਉਹ ਬੰਗਲਾਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਹੱਤਿਆ ਤੇ ਡਕੈਤੀ ਸਮੇਤ ਵੱਖ-ਵੱਖ ਅਪਰਾਧਿਕ ਸਰਗਰਮੀਆਂ ’ਚ ਸ਼ਾਮਲ ਰਿਹਾ ਹੈ। ਉਸ ਨੂੰ ਬਾਰਡਰ ਗਾਰਡ ਬੰਗਲਾਦੇਸ਼ (ਬੀਜੀਬੀ), ਇੰਟਰਪੋਲ ਤੇ ਉੱਥੋਂ ਦੀ ਪੋਲ ਵੀ ਲੰਬੇ ਸਮੇਂ ਤੋਂ ਲੱਭ ਰਹੀ ਸੀ। ਲੁਤਫਰ ਸਮੇਤ ਪੰਜਾਂ ਨੂੰ ਸਥਾਨਕ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ।