ਅੰਮ੍ਰਿਤਸਰ – ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਥਾ ਦੀ ਹਾਜ਼ਰੀ ਭਰੀ। ਗੱਲਬਾਤ ਕਰਦਿਆ ਜਥੇਦਾਰ ਨੇ ਪਾਕਿਸਤਾਨ ਵੱਲ ਇਸ਼ਾਰਾ ਕਰਦਿਆ ਕਿਹਾ ਕਿ ਟਾਰਗੇਟ ਕਿਿਲੰਗ ਨੂੰ ਬੰਦ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਸ੍ਰੀ ਨਨਕਾਣਾ ਸਾਹਿਬ ਗਏ ਸਨ ਤਾਂ ਉਸ ਵੇਲੇ ਗੁਰਦੁਆਰਾ ਸਾਹਿਬ ਵਿਖੇ ਕਿਸੇ ਵੀ ਤਰਾਂ ਦੀ ਤਸਵੀਰ ਨਹੀਂ ਦੇਖੀ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਉੱਥੇ ਕਿਸੇ ਵੀ ਤਰ੍ਹਾਂ ਦੀ ਤਸਵੀਰ ਲਾਉਂਣਾ ਸਹੀਂ ਨਹੀਂ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਟਾਰਗੇਟ ਕਿੱਲੰਿਗ ਮੰਦਭਾਗਾ ਵਰਤਾਰਾ, ਚਾਹੇ ਉਹ ਰਾਜਸਥਾਨ ‘ਚ ਹੋਇਆ ਉਹ ਵੀ ਮੰਦਭਾਗਾ, ਦੇਸ਼ ‘ਚ ਹੋਵੇ ਭਾਵੇਂ ਵਿਦੇਸ਼ ‘ਚ ਇਸ ‘ਤੇ ਠੱਲ ਪੈਣੀ ਚਾਹੀਦੀ ਹੈ। ਪਾਕਿਸਤਾਨ ‘ਚ ਮੁਹੰਮਦ ਜਿਨਾਹ ਦੀ ਤਸਵੀਰ ਗੁਰੂ ਨਾਨਕ ਦੇਵ ਜੀ ਤਸਵੀਰ ਤੋਂ ਉਪਰ ਲੱਗੀ ਹੈ ਇਸ ਤੇ ਉਨ੍ਹਾਂ ਕਿਹਾ ਕਿ ਜਦੋਂ ਉਹ ਸ੍ਰੀ ਨਨਕਾਣਾ ਸਾਹਿਬ ਗਏ ਸਨ ਤਾਂ ਮੇਰੀ ਨਜ਼ਰ ‘ਚ ਅਜਿਹੀ ਤਸਵੀਰ ਨਹੀਂ ਆਈ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਕਿਸੇ ਦੀ ਤਸਵੀਰ ਨਹੀਂ ਲੱਗਣੀ ਚਾਹੀਦੀ, ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਚਾਹੀਦਾ ਹੈ। ਪਰਮਜੀਤ ਸਿੰਘ ਪੰਜਵੜ ਦੇ ਬੇਟੇ ਨੂੰ ਅਸਥੀਆਂ ਪਰਵਾਹ ਕਰਨ ਲਈ ਰੋਕਣ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਇਹ ਮੰਦਭਾਗਾ ਕਾਰਾ ਹੈ ਦੁਨੀਆਂ ਦੇ ਕਿਸੇ ਵੀ ਮੁਲਕ ਦੇ ਕਨੂੰਨ ‘ਚ ਅਜਿਹਾ ਨਹੀਂ ਹੈ, ਪਹਿਲਾਂ ਵੀ ਅਵਤਾਰ ਸਿੰਘ ਖੰਡੇ ਦੀ ਮਿਰਤਕ ਦੇਹ ਨੂੰ ਭਾਰਤ ਲਿਆਉਂਣ ਤੋਂ ਰੋਕਿਆ ਗਿਆ ਅਤੇ ਹੁਣ ਪੰਜਵੜ ਦੀਆਂ ਅਸਥੀਆਂ ਨੂੰ ਰੋਕਿਆ ਜਾ ਰਿਹਾ ਇਹ ਸਰਾਸਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਸਿੱਖ ਨੂੰਬਦਨਾਮ ਕਰਨ ਦੀ ਸਾਜਿਸ਼ ਚੱਲ ਰਹੀ ਹੈ। ਸਿੱਖਾ ਵਰਗਾ ਅਮਨ ਸ਼ਾਂਤੀ ਚਹਾਉਂਣ ਵਾਲਾ ਕੋਈ ਧਰਮ ਨਹੀਂ ਹੈ। ਸਿੱਖਾਂ ਨੂੰ ਉਕਸਾਇਆ ਜਾਂਦਾ ਹੈ, ਜੇਕਰ ਸਿੱਖਾਂ ਦੇ ਗੁਰੂ ਦੀ ਬੇਅਦਬੀ ਹੋਵੇ, ਮਾਰਿਆਦਾ ਨੂੰ ਘਾਣ ਕੀਤਾ ਜਾਂਦਾ ਹੋਵੇ ਤਾਂ ਹੀ ਸਿੱਖ ਉਸ ਦਾ ਜਵਾਬ ਦਿੰਦਾ ਹੈ। ਇਸ ’ਤੇ ਸਿੱਖਾਂ ਨੂੰ ਵੱਖਵਾਦੀ ਤੇ ਅੱਤਵਾਦੀ ਕਿਹਾ ਜਾਂਦਾ ਹੈ। ਇਸ ਤਰਾਂ ਨਹੀਂ ਹੈ ਸਿੱਖ ਸਰਬੱਤ ਦਾ ਭਲਾ ਚਾਹੁੰਣ ਵਾਲੀ ਕੌਮ ਹੈ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਕਾਰਜ ਕਰ ਰਹੀ ਹੈ ਚੰਗੀ ਗੱਲ ਹੈ ਪਰ ਜਦੋਂ ਇਕੱਠੇ ਚੱਲਣ ਦੀ ਲੋੜ ਹੈ, ਫਿਰ ਜਾ ਕੇ ਇਹ ਮੁੱਦਾ ਹੱਲ ਹੋਵੇਗਾ। ਸਾਂਝੇ ਤੌਰ ‘ਤੇ ਯਤਨ ਕੀਤੇ ਜਾਣ। ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਬੁਰੀ ਤਰਾਂ ਫੇਲ ਹੋ ਚੁੱਕੀਅਅ ਹਨ। ਨਸ਼ਿਆਂ ਨੂੰ ਮੁਕਾਉਂਣ ਲਈ ਸਰਕਾਰ ਨੂੰ ਜਾਗਣਾ ਚਾਹੀਦਾ ਹੈ। ਨੌਜੁਆਨ ਕੁੜੀਆਂ ਮੁੰਡਿਆਂ ਦਾ ਨਸ਼ੇ ‘ਚ ਗਰਸਤ ਹੋਣਾ ਇਹ ਆਉਂਣ ਵਾਲੇ ਸਮੇਂ ਲਈ ਖ਼ਤਰਾ ਹੈ।