India

ਬੰਬ ਦੀਆਂ ਧਮਕੀਆਂ ਦਰਮਿਆਨ ਏਅਰ ਇੰਡੀਆ ਦੇ ਜਹਾਜ਼ ਚੋਂ ਮਿਲਿਆ ਕਾਰਤੂਸ

ਨਵੀਂ ਦਿੱਲੀ – ਦੇਸ਼ ‘ਚ ਜਹਾਜ਼ਾਂ ਨੂੰ ਲਗਾਤਾਰ ਬੰਬ ਨਾਲ ਉਡਾਉਣ ਦੀਆਂ ਝੂਠੀਆਂ ਧਮਕੀਆਂ ਦਰਮਿਆਨ ਹੁਣ ਏਅਰ ਇੰਡੀਆ ਦੇ ਜਹਾਜ਼ ‘ਚ ਕਾਰਤੂਸ ਮਿਲਿਆ ਹੈ। ਫਲਾਈਟ ਦੁਬਈ ਤੋਂ ਦਿੱਲੀ ਲੈਂਡ ਹੋਈ ਸੀ। ਇਸ ਦੌਰਾਨ ਫਲਾਈਟ ਦੀ ਸੀਟ ਦੇ ਇਕ ਪਾਕੇਟ ਤੋਂ ਇਕ ਕਾਰਤੂਸ ਬਰਾਮਦ ਕੀਤਾ ਗਿਆ। ਇਸ ਤੋਂ ਬਾਅਦ ਸਟਾਫ਼ ਨੇ ਤੁੰਰਤ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਅਤੇ ਏਅਰਪੋਰਟ ਪੁਲਸ ਨੂੰ ਮਾਮਲੇ ਦੀ ਸੂਚਨਾ ਦਿੱਤੀ। ਇਸ ਮਾਮਲੇ ਵਿਚ ਏਅਰ ਇੰਡੀਆ ਨੇ ਸ਼ਿਕਾਇਤ ਦਰਜ ਕਰਵਾਈ ਹੈ। ਪੁਲਸ ਜਾਂਚ ਵਿਚ ਜੁੱਟ ਗਈ ਹੈ। ਏਅਰ ਇੰਡੀਆ ਦੇ ਬੁਲਾਰੇ ਨੇ ਜਾਣਕਾਰੀ ਦਿੱਤੀ ਕਿ 27 ਅਕਤੂਬਰ 2024 ਨੂੰ ਦੁਬਈ ਤੋਂ ਦਿੱਲੀ ਆਈ ਫਲਾਈਟ AI 916 ਦੀ ਇਕ ਸੀਟ ‘ਤੇ ਪਾਕੇਟ ਵਿਚ ਕਾਰਤੂਸ ਰੱਖਿਆ ਹੋਇਆ ਸੀ। ਇਸ ਨਾਲ ਕਿਸੇ ਯਾਤਰੀ ਨੂੰ ਨੁਕਸਾਨ ਨਹੀਂ ਪਹੁੰਚਿਆ ਅਤੇ ਸਾਰਿਆਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ। ਸੁਰੱਖਿਆ ਪ੍ਰੋਟੋਕਾਲ ਦਾ ਸਖ਼ਤੀ ਨਾਲ ਪਾਲਣ ਕਰਦਿਆਂ ਏਅਰਪੋਰਟ ਪੁਲਸ ਵਿਚ ਸ਼ਿਕਾਇਤ ਕੀਤੀ ਗਈ।

Related posts

ਤੇਜ਼ ਗੱਡੀ ਕਾਰਣ ਹਾਦਸੇ ਦੇ ਨੁਕਸਾਨ ਲਈ ਮੁਆਵਜ਼ੇ ਦੇ ਹੱਕਦਾਰ ਨਹੀਂ : ਸੁਪਰੀਮ ਕੋਰਟ

admin

ਮਿਆਦ ਪੁੱਗਾ ਚੁੱਕੇ ਵਾਹਨਾਂ ’ਚ ਤੇਲ ਪਾਉਣ ਦੀ ਪਾਬੰਦੀ ਸੰਭਵ ਨਹੀਂ : ਦਿੱਲੀ ਸਰਕਾਰ

admin

ਸ਼ੁਭਮਨ ਗਿੱਲ ਨੇ ਇੰਗਲੈਂਡ ਵਿੱਚ ਯਾਦਗਾਰੀ ਪਾਰੀ ਖੇਡ ਕੇ ਰਿਕਾਰਡਾਂ ਦੀ ਝੜੀ ਲਾਈ !

admin