Bollywood

‘ਬੱਚਨ ਪਾਂਡੇ’ ਦਾ ਨਵਾਂ ਗੀਤ ‘ਸਾਰੇ ਬੋਲੋ ਬੇਵਫ਼ਾ’ ਰਿਲੀਜ਼, ਅਕਸ਼ੇ ਕੁਮਾਰ ਨਾਲ ਨੱਚਦੀ ਨਜ਼ਰ ਆਈ ਕ੍ਰਿਤੀ ਸੈਨਨ

ਨਵੀਂ ਦਿੱਲੀ – ਅਭਿਨੇਤਾ ਅਕਸ਼ੇ ਕੁਮਾਰ ਦੀ ਬਹੁ-ਪ੍ਰਤੀਤ ਫਿਲਮ ‘ਬੱਚਨ ਪਾਂਡੇ’ 18 ਮਾਰਚ, 2022 ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੇ ਟ੍ਰੇਲਰ ਤੇ ਗੀਤਾਂ ਨੂੰ ਲੈ ਕੇ ਪ੍ਰਸ਼ੰਸਕਾਂ ‘ਚ ਪਹਿਲਾਂ ਹੀ ਕਾਫੀ ਕ੍ਰੇਜ਼ ਹੈ। ਅਜਿਹੇ ‘ਚ ਪ੍ਰਸ਼ੰਸਕਾਂ ਦਾ ਉਤਸ਼ਾਹ ਵਧਾਉਣ ਲਈ ਅੱਜ ਫਿਲਮ ਦਾ ਨਵਾਂ ਗੀਤ ‘ਸਾਰੇ ਬੋਲੋ ਬੇਵਫ਼ਾ’ ਲਾਂਚ ਕੀਤਾ ਗਿਆ ਹੈ। ਜਿਸ ਦੀ ਜਾਣਕਾਰੀ ਅਕਸ਼ੇ ਨੇ ਸੋਸ਼ਲ ਮੀਡੀਆ ਰਾਹੀਂ ਵੀ ਸਾਂਝੀ ਕੀਤੀ ਹੈ।

ਸੋਮਵਾਰ ਨੂੰ ਫਿਲਮ ‘ਬੱਚਨ ਪਾਂਡੇ’ ਦਾ ਤੀਜਾ ਗੀਤ ‘ਸਾਰੇ ਬੋਲੋ ਬੇਵਫਾ’ ਰਿਲੀਜ਼ ਹੋ ਗਿਆ ਹੈ। ਗੀਤ ‘ਚ ਅਕਸ਼ੈ ਨਾਲ ਅਭਿਨੇਤਰੀ ਕ੍ਰਿਤੀ ਸੈਨਨ ਤੇ ਅਰਸ਼ਦ ਵਾਰਸੀ ਵੀ ਡਾਂਸ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ‘ਚ ਕ੍ਰਿਤੀ ਸੈਨਨ ਕੈਮਰੇ ਨਾਲ ਸ਼ੂਟਿੰਗ ਕਰਦੀ ਨਜ਼ਰ ਆ ਰਹੀ ਹੈ। ਗੀਤ ‘ਚ ਟੀਜ਼ਰ ਤੋਂ ਅੱਗੇ ਦੀ ਕਹਾਣੀ ਦਿਖਾਈ ਗਈ ਹੈ। ‘ਸਾਰੇ ਬੋਲੋ ਬੇਵਫ਼ਾ’ ਨੂੰ ਬੀ ਪਰਾਕ ਨੇ ਗਾਇਆ ਹੈ, ਜਦਕਿ ਟੀ-ਸੀਰੀਜ਼ ਨੇ ਗੀਤ ਤਿਆਰ ਕੀਤਾ ਹੈ। ‘ਬੱਚਨ ਪਾਂਡੇ’ ਦੇ ਇਸ ਗੀਤ ਨੂੰ ਅਕਸ਼ੈ ਕੁਮਾਰ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ‘ਤੇ ਵੀ ਸ਼ੇਅਰ ਕੀਤਾ ਹੈ। ਪੋਸਟ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ‘ਹੁਣ ਹਰ ਕੋਈ ਦਿਲ ਟੁੱਟਣ ਦੀ ਗੂੰਜ ਸੁਣੇਗਾ। ਕਿਉਂਕਿ ਹਰ ਕੋਈ ਉੱਚੀ-ਉੱਚੀ ਬੋਲੇਗਾ…

ਬੀਤੇ ਦਿਨ ਅਕਸ਼ੇ ਕੁਮਾਰ ਨੇ ਫਿਲਮ ਦੇ ਇਸ ਗੀਤ ਦਾ ਟੀਜ਼ਰ ਰਿਲੀਜ਼ ਕੀਤਾ ਤੇ ਅੱਜ ਗੀਤ ਨੂੰ ਰਿਲੀਜ਼ ਕਰਨ ਦਾ ਐਲਾਨ ਕੀਤਾ। ਟੀਜ਼ਰ ‘ਚ ਵਿਆਹ ਦਾ ਸੀਨ ਸੀ ਤੇ ਲਾੜਾ-ਲਾੜੀ ਵੀ ਬੈਠੇ ਨਜ਼ਰ ਆ ਰਹੇ ਸਨ। ਇਸ ਦੌਰਾਨ ਕਾਫੀ ਪੁਲਸ ਫੋਰਸ ਮੌਜੂਦ ਸੀ ਤੇ ਇਸ ਦੌਰਾਨ ਅਕਸ਼ੈ ਆਪਣੇ ਡਰਾਉਣੇ ਰੂਪ ‘ਚ ਸਵੈਗ ਨਾਲ ਡਾਂਸ ਕਰਦੇ ਨਜ਼ਰ ਆਏ। ਗੀਤ ‘ਚ ਅਕਸ਼ੇ ਆਪਣੇ ਹੱਥ ਨਾਲ ਕੱਚ ਦੀ ਬੋਤਲ ਨੂੰ ਤੋੜਦੇ ਵੀ ਨਜ਼ਰ ਆਏ।

ਅਕਸ਼ੇ ਕੁਮਾਰ ਦੀ ਫਿਲਮ ‘ਬੱਚਨ ਪਾਂਡੇ’ ਦਾ ਨਿਰਦੇਸ਼ਨ ਫਰਹਾਦ ਸਾਮਜੀ ਨੇ ਕੀਤਾ ਹੈ। ਫਿਲਮ ‘ਚ ਅਕਸ਼ੇ ਕੁਮਾਰ, ਕ੍ਰਿਤੀ ਸੈਨਨ ਤੇ ਅਰਸ਼ਦ ਵਾਰਸੀ ਦੇ ਨਾਲ ਜੈਕਲੀਨ ਫਰਨਾਂਡੀਜ਼, ਰਿਤੇਸ਼ ਦੇਸ਼ਮੁਖ, ਪੰਕਜ ਤ੍ਰਿਪਾਠੀ, ਸੰਜੇ ਮਿਸ਼ਰਾ ਤੇ ਅਭਿਮਨਿਊ ਸਿੰਘ ਵੀ ਨਜ਼ਰ ਆਉਣਗੇ। ਫਿਲਮ ਵਿੱਚ, ਕ੍ਰਿਤੀ ਸੈਨਨ ਇੱਕ ਫਿਲਮ ਨਿਰਮਾਤਾ ਦੀ ਭੂਮਿਕਾ ਨਿਭਾ ਰਹੀ ਹੈ ਜੋ ‘ਬੱਚਨ ਪਾਂਡੇ’ ਨਾਂ ਦੇ ਖ਼ਤਰਨਾਕ ਗੁੰਡੇ ‘ਤੇ ਫਿਲਮ ਬਣਾਉਣਾ ਚਾਹੁੰਦੀ ਹੈ ਤੇ ਇਸ ਕੰਮ ਵਿੱਚ ਉਹ ਆਪਣੇ ਦੋਸਤ ਦੀ ਮਦਦ ਲੈਂਦੀ ਹੈ।

Related posts

‘ਏਆਈ’ ਨੇ ਬਾਲੀਵੁੱਡ ਸਿਤਾਰਿਆਂ ਨੂੰ ਬਹੁਤ ਪ੍ਰੇਸ਼ਾਨ ਕਰਕੇ ਰੱਖ ਦਿੱਤਾ !

admin

ਦੀਪਿਕਾ ਪਾਦੂਕੋਣ ਭਾਰਤ ਦੀ ਪਹਿਲੀ ‘ਮੈਂਟਲ ਹੈਲਥ ਅੰਬੈਸਡਰ’ ਨਿਯੁਕਤ !

admin

ਹਿੰਦੀ ਫਿਲਮਾਂ ਦੀ ਹੀਰੋਇਨ ਅਤੇ ਸਾਊਥ ਸੁਪਰਸਟਾਰ ਦੇ ਵਿਆਹ ਦੀਆਂ ਤਿਆਰੀਆਂ !

admin