India

ਬੱਚਿਆਂ ਦਾ ਟੀਕਾਕਰਨ ਤੇ ਪ੍ਰੀਕੌਸ਼ਨ ਡੋਜ਼

ਚੰਡੀਗਡ਼੍ਹ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਦੇਸ਼ ਦੇ ਨਾਂ ਸੰਬੋਧਨ ‘ਚ 3 ਵੱਡੇ ਐਲਾਨ ਕੀਤੇ। ਪੀਐੱਮ ਨੇ ਕਿਹਾ, ‘ਭਾਰਤ ‘ਚ 3 ਜਨਵਰੀ ਤੋਂ 15-18 ਸਾਲ ਦੇ ਬੱਚਿਆਂ ਲਈ ਕੋਰੋਨਾ ਟੀਕਾਕਰਨ ਸ਼ੁਰੂ ਹੋ ਜਾਵੇਗਾ। 10 ਜਨਵਰੀ ਤੋਂ ਫਰੰਟਲਾਈਨ ਵਰਕਰਜ਼ ਤੇ ਸਿਹਤ ਮੁਲਾਜ਼ਮਾਂ ਨੂੰ ਵੈਕਸੀਨ ਦੀ ਪ੍ਰੀਕੌਸ਼ਨ ਡੋਜ਼   ਲੱਗੇਗੀ। ਨਾਲ ਹੀ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਡਾਕਟਰਾਂ ਦੀ ਸਿਫਾਰਸ਼ ਦੇ ਆਧਾਰ ‘ਤੇ ਵੈਕਸੀਨ ਦੀ ਪ੍ਰੀਕੌਸ਼ਨ ਡੋਜ਼ ਲਗਾਈ ਜਾ ਸਕੇਗੀ। ਪੀਐੱਮ ਮੋਦੀ ਨੇ ਪ੍ਰੀਕੌਸ਼ਨ ਡੋਜ਼  ਦਾ ਜ਼ਿਕਰ ਕੀਤਾ ਹੈ, ਉਸੇ ਨੂੰ ਹੀ ਬੂਸਟਰ ਡੋਜ਼ (Booster Dose) ਮੰਨਿਆ ਜਾ ਰਿਹਾ ਹੈ। ਪੀਐੱਮ ਮੋਦੀ ਦੇ ਐਲਾਨ ਤੋਂ ਬਾਅਦ ਕਈ ਸਵਾਲ ਖੜ੍ਹੇ ਹੋਏ ਹਨ, ਜਿਨ੍ਹਾਂ ਦੇ ਜਵਾਬ ਦੇਣ ਅਤੇ ਅੱਗੇ ਦੀ ਸਥਿਤੀ ਸਪੱਸ਼ਟ ਕਰਨ ਲਈ ਕੇਂਦਰੀ ਸਿਹਤ ਮੰਤਰਾਲਾ ਕਿਸੇ ਵੀ ਸਮੇਂ ਡਿਟੇਲ ਗਾਈਡਲਾਈਨ ਜਾਰੀ ਕਰ ਸਕਦਾ ਹੈ।

1. ਬੱਚਿਆਂ ਦਾ ਟੀਕਾਕਰਨ ਕਿਵੇਂ ਸ਼ੁਰੂ ਹੋਵੇਗਾ ? ਕੀ ਘਰ-ਘਰ ਜਾ ਕੇ ਟੀਕੇ ਲਗਾਏ ਜਾਣਗੇ ਜਾਂ ਰਜਿਸਟ੍ਰੇਸ਼ਨ ਜ਼ਰੀਏ ਬੱਚਿਆਂ ਨੂੰ ਟੀਕਾਕਰਨ ਕੇਂਦਰ ਤਕ ਬੁਲਾਇਆ ਜਾਵੇਗਾ, ਜਿਵੇਂ ਕਿ ਬਾਲਗਾਂ ਲਈ ਕੀਤਾ ਗਿਆ ਸੀ?

2. ਬੱਚਿਆਂ ਦਾ ਟੀਕਾਕਰਨ ਮੁਫ਼ਤ ਰਹੇਗਾ ਜਾਂ ਫੀਸ ਦੇਣੀ ਪਵੇਗੀ? ਉਂਝ ਉਮੀਦ ਹੈ ਕਿ ਬੱਚਿਆਂ ਨੂੰ ਵੀ ਮੋਦੀ ਸਰਕਾਰ ਮੁਫ਼ਤ ਵੈਕਸੀਨ ਲਗਵਾਏਗੀ।

3. ਬੱਚਿਆਂ ਨੂੰ ਕਿਹੜਾ ਟੀਕਾ ਲੱਗੇਗਾ? ਕੀ ਟੀਕਾ ਲਗਾਉਣ ਤੋਂ ਪਹਿਲਾਂ ਉਨ੍ਹਾੰ ਦੇ ਡਾਕਟਰ ਦੀ ਸਲਾਹ ਲਈ ਜਾਵੇਗੀ?

4. ਕੀ ਪੈੱਮ ਮੋਦੀ ਨੇ ਜਿਸ ਪ੍ਰੀਕੌਸ਼ਨ ਡੋਜ਼ (Precaution Dose) ਦਾ ਜ਼ਿਕਰ ਕੀਤਾ ਹੈ, ਉਹੀ ਬੂਸਟਰ ਡੋਜ਼ ਹੈ/ ਪਹਿਲਾਂ ਦੋ ਟੀਕੇ ਜਿਸ ਵੈਕਸੀਨ ਦੇ ਲੱਗੇ ਹਨ, ਕੀ ਉਸੇ ਦਾ ਪ੍ਰੀਕੌਸ਼ਨ ਡੋਜ਼ (Precaution Dose) ਲੱਗੇਗਾ?

ਕੇਂਦਰੀ ਸਿਹਤ ਮੰਤਰਾਲਾ ਐਤਵਾਰ ਨੂੰ ਪ੍ਰੀਕੌਸ਼ਨ ਡੋਜ਼ ਸਬੰਧੀ ਬਲੂ ਪ੍ਰਿੰਟ ਦਾ ਐਲਾਨ ਕਰ ਸਕਦਾ ਹੈ। ਮੀਡੀਆ ਰਿਪੋਰਟਸ ਅਨੁਸਾਰ, ਕੋਵਿਡ ਟੀਕਾਕਰਨ ‘ਤੇ ਦੇਸ਼ ਦੇ ਸੁਪਰੀਮ ਤਕਨੀਕੀ ਸਲਾਹਕਾਰ ਬਾਡੀ ‘ਚ ਸ਼ੁਰੂਆਤੀ ਸਹਿਮਤੀ ਹੈ ਕਿ ਅਗਲੀ ਖੁਰਾਕ ਪਹਿਲੀਆਂ ਦੋ ਖੁਰਾਕਾਂ ਤੋਂ ਵੱਖਰੀ ਹੋਣੀ ਚਾਹੀਦੀ ਹੈ। ਯਾਨੀ ‘ਪ੍ਰੀਕੌਸ਼ਨ ਡੋਜ਼’ ਟਰਮ ਦੀ ਵਰਤੋਂ ਕਰਨ ਨਾਲ ਇਹ ਰਸਤਾ ਖੁੱਲ੍ਹਿਆ ਹੈ ਕਿ ਅਗਲਾ ਸ਼ਾਟ ਇਕ ਨਵਾਂ ਟੀਕਾ ਹੋ ਸਕਦਾ ਹੈ।

Related posts

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin

GST 2.0 ਦਾ ਪ੍ਰਭਾਵ: 41% ਭਾਰਤੀਆਂ ਵਲੋਂ ਜਲਦੀ ਕਾਰ ਖਰੀਦਣ ਦੀ ਯੋਜਨਾ

admin

ਸੰਯੁਕਤ ਰਾਸ਼ਟਰ 2025 ਦੀ ਨਹੀਂ, 1945 ਦੀਆਂ ਹਕੀਕਤਾਂ ਨੂੰ ਦਰਸਾਉਂਦਾ ਹੈ: ਐਸ. ਜੈਸ਼ੰਕਰ

admin