ਸ਼ਿਮਲਾ – ਬੱਦੀ ਕਾਸਮੈਟਿਕਸ ਫੈਕਟਰੀ ਵਿੱਚ ਅੱਗ ਲੱਗਣ ਦੀ ਘਟਨਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਪੰਜ ਹੋ ਗਈ ਕਿਉਂਕਿ ਐੱਨਡੀਆਰਐੱਫ ਦੀਆਂ ਟੀਮਾਂ ਨੂੰ ਬਚਾਅ ਕਾਰਜ ਦੌਰਾਨ ਚਾਰ ਹੋਰ ਲਾਸ਼ਾਂ ਮਿਲੀਆਂ। ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਡੀਜੀਪੀ ਸੰਜੇ ਕੁੰਡੂ ਨੇ ਕਿਹਾ ਕਿ ਘਟਨਾ ਦੇ ਸਮੇਂ 85 ਜਣੇ ਇਮਾਰਤ ਦੇ ਅੰਦਰ ਸਨ। ਪਹਿਲਾਂ ਅੱਗ ਕਾਰਨ ਇੱਕ ਔਰਤ ਦੇ ਮਰਨ ਦੀ ਸੂਚਨਾ ਮਿਲੀ ਸੀ ਤੇ ਪਤਾ ਲੱਗਾ ਸੀ ਕਿ 30 ਹਸਪਤਾਲ ਵਿੱਚ ਹਨ ਅਤੇ 13 ਲਾਪਤਾ ਹਨ। ਬੀਤੀ ਰਾਤ ਪਲਾਂਟ ਮੈਨੇਜਰ ਨੂੰ ਗਿ੍ਰਫਤਾਰ ਕੀਤਾ ਗਿਆ ਸੀ ਅਤੇ ਉਸ ਨੇ ਮੰਨਿਆ ਕਿ 85 ਵਿਅਕਤੀ ਇਮਾਰਤ ਦੇ ਅੰਦਰ ਸਨ। ਇਸ ਲਈ ਹੁਣ ਸਿਰਫ ਨੌਂ ਵਿਅਕਤੀ ਲਾਪਤਾ ਹਨ ਅਤੇ ਉਨ੍ਹਾਂ ਦਾ ਪਤਾ ਲਗਾਉਣ ਲਈ ਅਪਰੇਸ਼ਨ ਚੱਲ ਰਿਹਾ ਹੈ। ਮਾਮਲੇ ਦੀ ਜਾਂਚ ਲਈ ਸਿੱਟ ਕਾਇਮ ਕਰ ਦਿੱਤੀ ਗਈ ਹੈ।
previous post