Punjab

ਭਕਨਾ ਵਿਖੇ ਪੁਲਿਸ ਤੇ ਗੈਂਗਸਟਰਾਂ ‘ਚ ਹੋਏ ਮੁਕਾਬਲੇ ਸਬੰਧੀ ਜਾਂਚ ਲਈ 3 ਮੈਂਬਰੀ ਕਮੇਟੀ ਗਠਿਤ

ਖਾਸਾ – ਪਿਛਲੇ ਦਿਨੀਂ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲਾਂ ‘ਚੋਂ ਦੋ ਸ਼ੂਟਰ ਜਗਰੂਪ ਸਿੰਘ ਰੂਪਾ ਤੇ ਮਨਪ੍ਰਰੀਤ ਸਿੰਘ ਮਨੂੰ ਪੁਲਿਸ ਮੁਕਾਬਲੇ ‘ਚ ਅੰਮਿ੍ਤਸਰ ਦੇ ਸਰਹੱਦੀ ਇਲਾਕੇ ਦੇ ਪਿੰਡ ਭਕਨਾ ‘ਚ ਮਾਰੇ ਗਏ ਸਨ। ਜਿਸ ‘ਚ ਉਸ ਦਿਨ ਤੋਂ ਹੀ ਪੁਲਿਸ ਤੇ ਫੋਰੈਂਸਿਕ ਦੀਆਂ ਕਈ ਟੀਮਾਂ ਜਾਂਚ ਪੜਤਾਲ ਕਰ ਰਹੀਆਂ ਹਨ ਅਤੇ ਇਸ ਸਬੰਧੀ ਮੈਜਿਸਟੇ੍ਟ ਜਾਂਚ ਵੀ ਚੱਲ ਰਹੀ ਹੈ ਜੋ ਕਿ ਐੱਸਡੀਐੱਮ ਅਜਨਾਲਾ ਵੱਲੋਂ ਕੀਤੀ ਜਾ ਰਹੀ ਹੈ।

ਕਈ ਟੀਮਾਂ ਇਸ ਸਬੰਧੀ ਜਾਂਚ ਵਿਚ ਜੁੜੀਆਂ ਹਨ, ਉਥੇ ਹੀ ਪੂਰੀ ਘਟਨਾ ਦੀ ਜਾਂਚ ਲਈ ਸਰਹੱਦੀ ਆਈਜੀ ਪੁਲਿਸ ਵੱਲੋਂ 3 ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ, ਜੋ ਕਿ ਆਪਣੀ ਪੂਰੀ ਰਿਪੋਰਟ ਤਿਆਰ ਕਰਨ ਉਪਰੰਤ ਆਈਜੀ ਬਾਰਡਰ ਰੇਂਜ ਸਾਹਮਣੇ ਰੱਖਣਗੇ। ਜਾਣਕਾਰੀ ਮੁਤਾਬਕ ਇਸ ਕਮੇਟੀ ਵਿਚ ਜ਼ਿਲ੍ਹਾ ਗੁਰਦਾਸਪੁਰ ਤੋਂ ਐੱਸਪੀ, ਅਜਨਾਲਾ ਤੋਂ ਡੀਐੱਸਪੀ ਤੇ ਥਾਣਾ ਰਮਦਾਸ ਤੋਂ ਐੱਸਐੱਚਓ ਕਮੇਟੀ ਦੇ ਮੈਂਬਰ ਹੋਣਗੇ। ਇਸ ਸਬੰਧੀ ਹੋਰ ਜਾਣਕਾਰੀ ਲਈ ਜਦ ਥਾਣਾ ਘਰਿੰਡਾ ਤੋਂ ਐੱਸਐੱਚਓ ਕਰਮਪਾਲ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਵੱਲੋਂ ਕੋਈ ਤਸੱਲੀਬਖ਼ਸ਼ ਜਵਾਬ ਨਹੀ ਮਿਲਿਆ।

Related posts

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

admin

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

admin

ਅੰਤਰਰਾਸ਼ਟਰੀ ਮਹਿਲਾ ਦਿਵਸ ’ਤੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ

admin