India

ਭਵਿੱਖ ’ਚ ਕਿਸੇ ਵੀ ਖੇਤਰੀ ਪਾਰਟੀ ਨਾਲ ਨਹੀਂ ਕਰਾਂਗੇ ਗਠਜੋੜ: ਮਾਇਆਵਤੀ

ਲਖਨਊ – ਲੋਕ ਸਭਾ ਅਤੇ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ’ਚ ਲਗਾਤਾਰ ਹਾਰ ਦਾ ਸਾਹਮਣਾ ਕਰ ਰਹੀ ਬਹੁਜਨ ਪਾਰਟੀ ਦੀ ਮੁਖੀ ਮਾਇਆਵਤੀ ਨੇ ਵੱਡਾ ਐਲਾਨ ਕੀਤਾ ਹੈ। ਮਾਇਆਵਤੀ ਨੇ ਸੋਸ਼ਲ ਮੀਡੀਆ ’ਤੇ ਕਿਹਾ ਹੈ ਕਿ ਉਹ ਭਵਿੱਖ ’ਚ ਕਿਸੇ ਵੀ ਖੇਤਰੀ ਪਾਰਟੀ ਨਾਲ ਕੋਈ ਗਠਜੋੜ ਨਹੀਂ ਕੀਤਾ ਜਾਵੇਗਾ, ਜਦਕਿ ਐਨ.ਡੀ.ਏ ਅਤੇ ਇੰਡੀਆ ਗਠਜੋੜ ਤੋਂ ਦੂਰੀ ਪਹਿਲਾਂ ਵਾਂਗ ਹੀ ਬਣੀ ਰਹੇਗੀ।
ਬਸਪਾ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਦੇ ਸਾਰੇ 100% ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ। ਸੂਬੇ ’ਚ ਪਾਰਟੀ ਦਾ ਸਮਰਥਨ ਆਧਾਰ ਅੱਧੇ ਤੋਂ ਘੱਟ ਕੇ ਸਿਰਫ 1.82 ਫੀਸਦੀ ਰਹਿ ਗਿਆ ਹੈ। ਸਥਿਤੀ ਇਹ ਸੀ ਕਿ ਜ਼ਿਆਦਾਤਰ ਸੀਟਾਂ ’ਤੇ ਇਹ 5000 ਦੇ ਅੰਦਰ ਸਿਮਟ ਗਈ।
ਬਸਪਾ ਮੁਖੀ ਨੇ ਹਰਿਆਣਾ ’ਚ ਹੋਈ ਹਾਰ ਤੋਂ ਸਬਕ ਲੈਂਦੇ ਹੋਏ ਕਿਹਾ, ’ਯੂਪੀ ਸਮੇਤ ਹੋਰ ਰਾਜਾਂ ਦੀਆਂ ਚੋਣਾਂ ’ਚ ਵੀ ਬਸਪਾ ਦੀਆਂ ਵੋਟਾਂ ਗਠਜੋੜ ਪਾਰਟੀ ਨੂੰ ਟਰਾਂਸਫਰ ਹੋ ਜਾਣ ਪਰ ਉਨ੍ਹਾਂ ਦੀਆਂ ਵੋਟਾਂ ਬਸਪਾ ਨੂੰ ਟਰਾਂਸਫਰ ਕਰਵਾਉਣ ਦੀ ਸਮਰੱਥਾ ਉਨ੍ਹਾਂ ’ਚ ਨਾ ਹੋਣ ਕਾਰਨ ਉਮੀਦ ਅਨੁਸਾਰ ਚੋਣ ਨਤੀਜੇ ਨਾ ਮਿਲਣ ਕਾਰਨ ਪਾਰਟੀ ਕਾਡਰ ਨੂੰ ਨਿਰਾਸ਼ਾਂ ਅਤੇ ਉਸ ਦੇ ਕਾਰਨ ਹੋਣ ਵਾਲੇ ਮੂਵਮੈਂਟ ਦੀ ਹਾਨੀ ਨੂੰ ਬਚਾਉਣਾ ਜ਼ਰੂਰੀ ਹੈ।
ਮਾਇਆਵਤੀ ਨੇ ਆਪਣੇ ਟਵੀਟ ’ਚ ਮੰਨਿਆ ਕਿ ‘ਬਸਪਾ ਵੱਖ-ਵੱਖ ਪਾਰਟੀਆਂ/ਸੰਗਠਨਾਂ ਅਤੇ ਉਨ੍ਹਾਂ ਦੇ ਸੁਆਰਥੀ ਨੇਤਾਵਾਂ ਨੂੰ ਜੋੜਨ ਲਈ ਨਹੀਂ , ਸਗੋਂ ‘ਬਹੁਜਨ ਸਮਾਜ’ ਦੇ ਵੱਖ-ਵੱਖ ਹਿੱਸਿਆਂ ਨੂੰ ਆਪਸੀ ਭਾਈਚਾਰਕ ਸਾਂਝ ਅਤੇ ਸਹਿਯੋਗ ਦੇ ਬਲ ’ਤੇ ਇਕਜੁੱਟ ਕਰਨਾ ਅਤੇ ਸਿਆਸੀ ਤਾਕਤ ਬਣਾਉਣਾ ਅਤੇ ਉਨ੍ਹਾਂ ਨੂੰ ਸੱਤਾਧਾਰੀ ਬਣਾਉਣ ਦਾ ਅੰਦੋਲਨ ਹੈ। ਜਿਸ ਨਾਲ ਇਧਰ-ਉਧਰ ’ਚ ਧਿਆਨ ਭਟਕਾਉਣਾ ਬਹੁਤ ਨੁਕਸਾਨਦੇਹ ਹੈ।’

Related posts

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin

GST 2.0 ਦਾ ਪ੍ਰਭਾਵ: 41% ਭਾਰਤੀਆਂ ਵਲੋਂ ਜਲਦੀ ਕਾਰ ਖਰੀਦਣ ਦੀ ਯੋਜਨਾ

admin

ਸੰਯੁਕਤ ਰਾਸ਼ਟਰ 2025 ਦੀ ਨਹੀਂ, 1945 ਦੀਆਂ ਹਕੀਕਤਾਂ ਨੂੰ ਦਰਸਾਉਂਦਾ ਹੈ: ਐਸ. ਜੈਸ਼ੰਕਰ

admin