Punjab

ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਤੇ ਹੋਰ ਰਿ਼ਸਤੇਦਾਰਾਂ ਨੂੰ ਹਿਰਾਸਤ ਵਿਚ ਲੈਣਾ ਗਲਤ ਕਾਰਵਾਈ .ਗਿਆਨੀ ਹਰਪ੍ਰੀਤ ਸਿੰਘ

ਅਮ੍ਰਿਤਸਰ – ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਬੰਦੀ ਸਿੱਖਾਂ ਦੇ ਹਕ ਵਿਚ ਹਾਅ ਦਾ ਨਾਅਰਾ ਮਾਰਦਿਆਂ ਕਿਹਾ ਹੈ ਕਿ ਬੰਦੀ ਸਿੰਘ ਲੰਬੇ ਸਮੇਂ ਤੋਂ ਜੇਲਾਂ ਦੇ ਵਿੱਚ ਬੰਦ ਹਨ।  ਉਨਾਂ ਕਿਹਾ ਕਿ 30^30 ਸਾਲ ਤੋਂ ਬੰਦ ਹਨ, ਤੇ ਉਹਨਾਂ ਸਿੰਘਾਂ ਦੀਆਂ ਆਵਾਜ਼ਾਂ ਨੂੰ ਬਿਲਕੁਲ ਦਬਾਇਆ ਜਾ ਰਿਹਾ ਉਹਨਾਂ ਦੇ ਹੱਕ ਦੇ ਵਿੱਚ ਉੱਠਣ ਵਾਲੀਆਂ ਆਵਾਜ਼ਾਂ ਨੂੰ ਵੀ ਦਬਾਇਆ ਜਾ ਰਿਹਾ ਹੈ।  ਇਹ ਤੰਦਰੁਸਤ ਲੋਕਤੰਤਰ ਦੇਸ਼ ਦੇ ਵਿੱਚ ਸਭ ਚੰਗਾ ਨਹੀਂ ਹੈ। ਅੱਜ ਪੱਤਰਕਾਰਾਂ ਨਾਲ ਗਲ ਕਰਦਿਆਂ ਜਥੇਦਾਰ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਤੇ ਹੋਰ ਰਿ਼ਸਤੇਦਾਰਾਂ ਨੂੰ ਹਿਰਾਸਤ ਵਿਚ ਲੈਣਾ ਗਲਤ ਕਾਰਵਾਈ ਹੈ ਤੇ ਸਾਡੀਆਂ ਅਮੀਰ ਪ੍ਰਪਰਾਵਾਂ ਤੇ ਹਮਲਾ ਹੈ। ਸਾਡੀਆਂ ਪਰੰਪਰਾਵਾਂ ਅੰਮ੍ਰਿਤ ਸੰਚਾਰ, ਕਥਾ ਕੀਰਤਨ, ਦੀਵਾਨ , ਨਗਰ ਕੀਰਤਨ ਇਹ ਸਾਡੀਆਂ ਪਰੰਪਰਾਵਾਂ ਦਾ ਹਿੱਸਾ ਹੈ। ਸਰਕਾਰ ਵੱਲੋਂ ਇਹ ਗਿਰਫਤਾਰੀਆਂ ਕਰਕੇ ਸਾਡੀਆਂ ਇਸ ਪਰੰਪਰਾਵਾਂ ਦੇ ਉੱਤੇ ਜਿਹੜਾ ਹਮਲਾ ਕੀਤਾ ਹੈ, ਜਿਹੜਾ ਕਿ ਬਰਦਾਸ਼ਤ ਕਰਨਯੋਗ ਨਹੀਂ ਹੈ। ਉਨਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੇ ਵੀ ਕੱਲ ਦੱਸਿਆ ਸੀ ਕਿ ਕੁਛ ਤਾਲਮੇਲ ਦੀ ਕਮੀ ਰਹੀ ਜਿਸ ਕਾਰਨਾ ਵੱਡੀ ਪੱਧਰ ਦੇ ਉੱਤੇ ਪ੍ਰਬੰਧ ਨਹੀਂ ਹੋ ਸਕੇ।ਤਰਨਤਾਰਨ ਵਿਖੇ ਇਕ ਔਰਤ ਨੂੰ ਨਿਰਵਸਤਰ ਕੀਤੇ ਜਾਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਜਥੇਦਾਰ ਨੇ ਕਿਹਾ ਕਿ ਇਹੋ ਜਿਹੀਆਂ ਘਟਨਾਵਾਂ ਮਨੀਪੁਰ , ਬਿਹਾਰ ਜਾਂ ਯੂਪੀ ਦੇ ਵਿੱਚ ਵਰਤਦੀਆਂ ਸੀ। ਅਸੀਂ ਸਮਝਦੇ ਸੀ ਕਿ ਉੱਥੇ ਦੇ ਲੋਕ ਪੜੇ ਲਿਖੇ ਨਹੀਂ ਹਨ।ਇਸ ਕਰਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਪਰ ਅੱਜ ਇਸ ਤਰ੍ਹਾਂ ਦਾ ਦੌਰ ਆ ਗਿਆ ਕਿ ਪੰਜਾਬ ਦੇ ਵਿੱਚ ਮਨੀਪੁਰ ਵਰਗੀਆਂ ਘਟਨਾਵਾਂ ਸਾਨੂੰ ਦੇਖਣ ਨੂੰ ਮਿਲ ਰਹੀਆਂ ਹਨ। ਉਸ ਘਟਨਾ ਨੇ  ਸਮੁੱਚੇ ਪੰਜਾਬੀਆਂ ਦਾ ਸਿਰ ਨੀਵਾਂ ਕੀਤਾ ਹੈ। ਕਿੰਨਾ ਮਿਆਰ ਜਿਹੜਾ ਸਾਡੇ ਲੋਕਾਂ ਦਾ ਡਿਗ ਗਿਆ ਕਦੇ ਸੋਚਿਆ ਵੀ ਨਹੀਂ ਸੀ ਜਾ ਸਕਦਾ ਕਿ ਪੰਜਾਬ ਦੀ ਧਰਤੀ ਜਿਹਨੇ ਹਮੇਸ਼ਾ ਹੀ ਔਰਤਾਂ ਦੀ ਪੱਤ ਰੱਖੀ, ਔਰਤਾਂ ਦੀ ਇੱਜ਼ਤ ਰੱਖੀ ਹੈ ਉਸ ਧਰਤੀ ਦੇ ਉੱਤੇ ਔਰਤ ਦੀ ਪੱਤ ਨੂੰ  ਇਸ ਤਰ੍ਹਾਂ ਨੰਗਿਆ ਕੀਤਾ ਜਾਏਗਾ।ਰਾਜਨੀਤੀ ਵਿਚ ਆਏ ਦਿਨ ਬ ਦਿਨ ਨਿਘਾਰ ਬਾਰੇ ਜਥੇਦਾਰ ਨੇ ਕਿਹਾ ਕਿ ਜਿਸ ਕਿਸਮ ਦੀ ਭਾਸ਼ਾ ਸਿਆਸਤਦਾਨਾਂ ਵੱਲੋਂ ਵਰਤੀ ਜਾ ਰਹੀ ਹੈ।ਅਸੀਂ ਕਹਿੰਦੇ ਆ ਕਿ ਮੰਡੀਰਾਂ ਦੀ ਢਾਣੀ ਦੇ ਵਿੱਚ ਵੀ ਇਹ ਭਾਸ਼ਾ ਇਸਤੇਮਾਲ ਨਹੀ ਕੀਤੀ ਜਾਂਦੀ। ਜਿਹੜੇ ਸਿਆਸਤਦਾਨ ਇੱਕ ਦੂਸਰੇ ਦੇ ਖਿਲਾਫ ਭਾਸ਼ਾ ਵਰਤ ਰਹੇ ਹਨ, ਉਹ ਗਲਤ ਹੈ।  ਹਰ ਪਾਰਟੀ ਨੂੰ ਆਪਣੇ ਚੋਣ ਮਨੋਰਥ ਪੱਤਰ ਦੇ ਵਿੱਚ ਕੀਤੇ ਵਾਅਦਿਆਂ ਦੀ ਗੱਲ ਕਰਨੀ ਚਾਹੀਦੀ ਹੈ ਸਰਕਾਰ ਦੀ ਆਲੋਚਨਾ ਕਰਨੀ ਚਾਹੀਦੀ ਹੈ ਜਾਂ ਦੂਸਰੀਆਂ ਪਾਰਟੀਆਂ ਦੀ ਆਲੋਚਨਾ ਕਰਨੀ ਚਾਹੀਦੀ ਹੈ। ਉਹ ਅਧਿਕਾਰ ਹੈ ਲੇਕਿਨ ਆਲੋਚਨਾ ਕਰਦੇ ਵਕਤ ਜਿਹੜੀ ਸ਼ਬਦ ਹਨ ਉਹ ਉੱਚ ਪਾਏ  ਹੋਣੇ ਚਾਹੀਦੇ ਹਨ।।

Related posts

ਪੰਜਾਬ ਸਰਕਾਰ ਵੱਲੋਂ ਹਰੇਕ ਨਾਗਰਿਕ ਨੂੰ ਮਿਆਰੀ ਤੇ ਮੁਫ਼ਤ ਸਿਹਤ ਸੇਵਾਵਾਂ ਲਈ ਉਪਰਾਲੇ

admin

ਬੰਦੀ ਸਿੰਘਾਂ ਦੀ ਰਿਹਾਈ ਲਈ ਹਵਾਰਾ ਕਮੇਟੀ ਵੱਲੋਂ ਸਰਕਾਰਾਂ ਨੂੰ 2 ਮਾਰਚ ਤੱਕ ਦਾ ਸਮਾਂ ਦਿੱਤਾ

admin

ਵਿਦਿਆਰਥੀਆਂ ’ਚ ਖੇਡ-ਏਕਤਾ ਭਾਵਨਾ ਦੇ ਮਕਸਦ ਤਹਿਤ 11ਵੀਂ ਸਾਲਾਨਾ ਐਥਲੈਟਿਕ ਮੀਟ ਕਰਵਾਈ

admin