Punjab

ਭਾਜਪਾ ‘ਚ ਸ਼ਾਮਲ ਹੋਣ ਵਾਲੇ ਚੱਲੇ ਹੋਏ ਕਾਰਤੂਸ – ਸਿੱਧੂ

ਸਮਾਣਾ – ਪਿੰਡ ਖੇੜੀ ਫੱਤਨ ‘ਚ ਪ੍ਰਧਾਨ ਰਸ਼ਮਿੰਦਰ ਸਿੰਘ ਖੇੜੀ ਡਾਇਰੈਕਟਰ ਵੇਰਕਾ ਮਿਲਕ ਪਲਾਂਟ ਪਟਿਆਲਾ ਦੀ ਅਗਵਾਈ ‘ਚ ਰੱਖੇ ਗਏ ਪੰਚਾਂ-ਸਰਪੰਚਾਂ ਤੇ ਕਾਂਗਰਸ ਪਾਰਟੀ ਵਰਕਰਾਂ ਨਾਲ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ‘ਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ। ਉਨਾਂ੍ਹ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਜੋ ਵੀ ਵਿਧਾਇਕ ਜਾਂ ਮੰਤਰੀ ਭਾਜਪਾ ‘ਚ ਸ਼ਾਮਲ ਹੋ ਰਹੇ ਹਨ, ਉਹ ਚੱਲੇ ਹੋਏ ਕਾਰਤੂਸ ਹਨ। ਨਰਿੰਦਰ ਮੋਦੀ ਦੀ ਅਲੋਚਨਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਕਰੀਬ ਡੇਢ ਸਾਲ ਦਿੱਲੀ ਦੀਆਂ ਬਰੂਹਾਂ ‘ਤੇ ਬਿਠਾ ਕੇ ਜਲੀਲ ਕੀਤਾ, ਜਿਸ ‘ਚ 750 ਦੇ ਕਰੀਬ ਕਿਸਾਨ ਸ਼ਹੀਦ ਹੋ ਗਏ। ਵਿਧਾਨ ਸਭਾ ਚੋਣਾਂ ਸਿਰ ‘ਤੇ ਹੋਣ ਕਰ ਕੇ ਕਿਸਾਨਾਂ ਨੂੰ ਭਰਮਾਉਣ ਲਈ ਹੁਣ ਉਸ ਨੂੰ ਪੰਜਾਬ ਦੀ ਯਾਦ ਆ ਰਹੀ ਹੈ। ਉਨਾਂ੍ਹ ਕਿਹਾ ਉਹ ਪੰਜਾਬ ਆ ਕੇ ਜਿਨ੍ਹੇ ਮਰਜ਼ੀ ਲੋਕ ਲਭਾਊ ਵਾਅਦੇ ਕਰ ਲਵੇ ਪਰ ਪੰਜਾਬ ਦੇ ਲੋਕ ਉਸ ਨੂੰ ਮੂੰਹ ਨਹੀਂ ਲਾਉਣਗੇ।

ਉਨਾਂ੍ਹ ਪੰਜਾਬ ਮਾਡਲ ਦੀ ਗੱਲ ਕਰਦਿਆਂ ਪੰਚਾਇਤੀ ਰਾਜ ਨੂੰ ਮਜ਼ਬੂਤ ਕਰਨ ਲਈ ਉਹ ਰਾਜੀਵ ਗਾਂਧੀ ਦੇ ਰਾਜ ਸਮੇਂ ਬਣਾਏ ਕਾਨੂੰਨਾਂ ਨੂੰ ਲਾਗੂ ਕਰਨਗੇ, ਜਿਸ ‘ਚ ਪੰਚਾਇਤਾਂ ਨੂੰ 171 ਅਧਿਕਾਰ ਦਿੱਤੇ ਗਏ ਹਨ। ਜਿਨਾਂ੍ਹ ‘ਚ 12 ਤਰਾਂ੍ਹ ਦੇ ਟੈਕਸ ਪੰਚਾਇਤਾਂ ਖੁਦ ਲਾ ਕੇ ਆਪਣੀ ਆਮਦਨ ਦੇ ਸਾਧਨ ਜੁਟਾਅ ਸਕਦੀਆਂ ਹਨ। ਉਨਾਂ੍ਹ ਪੰਚਾਇਤੀ ਨੁਮਾਇੰਦਿਆ ਨੂੰ ਖੁਦ ਮੁਖਤਿਆਰ ਕਰਨ ਲਈ ਵਿਚੋਲਿਆਂ ਨੂੰ ਲਾਂਭੇ ਕਰਨ ਦੀ ਗੱਲ ਵੀ ਕੀਤੀ। ਉਨਾਂ੍ਹ ਰਵਾਇਤੀ ਖੇਤੀ ਤੋਂ ਕਿਸਾਨਾਂ ਦਾ ਛੁਟਕਾਰਾ ਕਰਵਾਉਣ ਲਈ ਬਦਲਵੀਆਂ ਫਸਲਾਂ ਤੇਲ ਤੇ ਦਾਲਾਂ ਆਦਿ ਦੀ ਕਾਸ਼ਤ ਕਰਨ ਲਈ ਪ੍ਰਰੇਦਿਆਂ ਕਿਹਾ 175 ਲੱਖ ਕਰੋੜ ਦਾ ਆਯਾਤ ਤੇਲਾਂ ਤੇ ਦਾਲਾਂ ਦਾ ਭਾਰਤ ਕਰਦਾ ਹੈ। ਉਨਾਂ੍ਹ ਅਗਾਮੀ ਵਿਧਾਨ ਚੋਣਾਂ ਸਬੰਧੀ ਕਿਹਾ ਕਿ ਇਹ ਚੋਣਾਂ ਪੰਜਾਬ ਲਈ ਆਮ ਨਹੀਂ ਸਗੋਂ ਨਵੀਂ ਪੀੜ੍ਹੀ ਦਾ ਭਵਿੱਖ ਤੈਅ ਕਰਨਗੀਆਂ। ਇਸ ਮੌਕੇ ਉਨਾਂ੍ਹ ਨਾਲ ਗੁਰਧਰਸ਼ਨ ਸਿੰਘ, ਅਗੰਰੇਜ਼ ਸਿੰਘ, ਸੋਮਾ ਸਿੰਘ, ਚੇਅਰਮੈਨ ਸੋਨੀ ਸਿੰਘ ਦਾਨੀਪੁਰ, ਗੁਰਮੀਤ ਸਿੰਘ, ਯਾਦਵਿੰਦਰ ਸਿੰਘ ਧਨੌਰੀ, ਬੱਗਾ ਸਰਪੰਚ, ਨੀਟਾ ਸਰਪੰਚ, ਬਲਕਾਰ ਸਿੰਘ ਸਰਪੰਚ, ਹਰਪਾਲ ਸਿੰਘ ਰੇਤਗੜ੍ਹ, ਜਸਪਾਲ ਸਿੰਘ, ਲਾਡੀ ਸਰਪੰਚ, ਚਰਨਜੀਤ ਸਿੰਘ, ਬੁੱਟਰ ਸਰਪੰਚ, ਜਸਵੀਰ ਸਿੰਘ, ਐਡਵੋਕੇਟ ਕਸ਼ਮੀਰ ਸਿੰਘ ਵਿਰਕ, ਭੁਪਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਪਾਰਟੀ ਵਰਕਰ ਹਾਜ਼ਰ ਸਨ।

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

ਹਾਈਕੋਰਟ ਵਲੋਂ ਨਸ਼ਾ ਐਕਟ ਅਧੀਨ ਘਰਾਂ ਅਤੇ ਦੁਕਾਨਾਂ ਢਾਹੁਣ ‘ਤੇ ਰੋਕ

admin

ਸ਼ਹੀਦੀ ਨਗਰ ਕੀਰਤਨ ਮੱਧ ਪ੍ਰਦੇਸ਼ ਤੋਂ ਅਗਲੇ ਪੜਾਅ ਰਾਜਿਸਥਾਨ ਲਈ ਰਵਾਨਾ

admin