India

ਭਾਜਪਾ ਨੂੰ ਮਿਲਿਆ 2600 ਕਰੋੜ ਰੁਪਏ ਤੋਂ ਵੱਧ ਦਾ ਚੰਦਾ !

ਨਵੀਂ ਦਿੱਲੀ – ਸੱਤਾਧਾਰੀ ਭਾਜਪਾ ਨੂੰ ਵਿੱਤੀ ਸਾਲ 2023-24 ਦੌਰਾਨ 2,604.74 ਕਰੋੜ ਰੁਪਏ ਚੰਦਾ ਮਿਲਿਆ ਜਦਕਿ ਵਿਰੋਧੀ ਪਾਰਟੀ ਕਾਂਗਰਸ ਨੂੰ 281.38 ਕਰੋੜ ਰੁਪਏ ਪ੍ਰਾਪਤ ਹੋਏ। ਚੋਣ ਕਮਿਸ਼ਨ ਵੱਲੋਂ ਜਨਤਕ ਕੀਤੀ ਗਈ ਦੋਵਾਂ ਪਾਰਟੀਆਂ ਦੀ ਚੰਦਾ ਰਿਪੋਰਟ ’ਚ ਇਹ ਖੁਲਾਸਾ ਹੋਇਆ। ਰਿਪੋਰਟ ’ਚ ਸੂਚੀਬੱਧ ਚੰਦਾ ਲੋਕ ਸਭਾ ਚੋਣਾਂ ਤੋਂ ਪਹਿਲਾਂ 31 ਮਾਰਚ 2024 ਤੱਕ ਪ੍ਰਾਪਤ ਹੋਇਆ ਸੀ।

ਰਿਪੋਰਟ ਅਨੁਸਾਰ ਸਾਲ 2023-24 ਦੌਰਾਨ ਭਾਜਪਾ ਨੂੰ ਪਰੂਡੈਂਟ ਇਲੈੱਕਟੋਰਲ ਟਰੱਸਟ ਤੋਂ 723 ਕਰੋੜ ਰੁਪਏ ਤੋਂ ਵੱਧ, ਟ੍ਰਿਮਫ ਇਲੈੱਕਟੋਰਲ ਟਰੱਸਟ ਤੋਂ 127 ਕਰੋੜ ਰੁੁਪਏ ਤੋਂ ਵੱਧ ਜਦਕਿ ਐਇੰਜ਼ੀਗਾਰਟਿਗ ਇਲੈੱਕਟੋਰਲ ਟਰੱਸਟ ਤੋਂ 17 ਲੱਖ ਰੁਪਏ ਤੋਂ ਵੱਧ ਦਾ ਚੰਦਾ ਮਿਲਿਆ। ਰਿਪੋਰਟ ’ਚ ਕਿਹਾ ਗਿਆ ਕਿ ਕਾਂਗਰਸ ਨੂੰ ਪਰੂਡੈਂਟ ਇਲੈੱਕਟੋਰਲ ਟਰੱਸਟ ਤੋਂ 150 ਕਰੋੜ ਰੁਪਏ ਤੋਂ ਵੱਧ ਦਾ ਚੰਦਾ ਮਿਲਿਆ। ਦਿਲਚਸਪ ਗੱਲ ਇਹ ਹੈ ਕਿ ਕਾਂਗਰਸ ਨੂੰ 1.38 ਲੱਖ ਰੁਪਏ ਦਾ ਅਜਿਹਾ ਚੰਦਾ ਮਿਲਿਆ, ਜੋ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ ਸਣੇ ਹੋਰ ਆਗੂਆਂ ਤੋਂ ਪ੍ਰਾਪਤ ਹੋਇਆ।

Related posts

ਬ੍ਰਿਕਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕਦਾ ਹੈ: ਪ੍ਰਧਾਨ ਮੰਤਰੀ

admin

ਕਾਨੂੰਨ ਤੇ ਸੰਵਿਧਾਨ ਦੀ ਵਿਆਖਿਆ ਸਮਾਜ ਦੀਆਂ ਲੋੜਾਂ ਮੁਤਾਬਕ ਹੋਵੇ: ਗਵਈ

admin

ਲੋਕਾਂ ਦੀ ਸੇਵਾ ਲਈ ਹਾਲੇ ਹੋਰ 30-40 ਸਾਲ ਜਿਉਣ ਦੀ ਉਮੀਦ ਕਰਦਾ ਹਾਂ: ਦਲਾਈਲਾਮਾ

admin