India

ਭਾਜਪਾ ਨੇ ਆਤਿਸ਼ੀ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ

ਨਵੀਂ ਦਿੱਲੀ – ਭਾਜਪਾ ਦੀ ਦਿੱਲੀ ਇਕਾਈ ਨੇ ‘ਆਪ’ ਦੀ ਸੀਨੀਅਰ ਨੇਤਾ ਆਤਿਸ਼ੀ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਹੈ ਅਤੇ ਉਸ ਦੇ ਇਸ ਦਾਅਵੇ ਲਈ ਜਨਤਕ ਤੌਰ ’ਤੇ ਮੁਆਫੀ ਮੰਗਣ ਲਈ ਕਿਹਾ ਹੈ ਕਿ ਭਗਵਾ ਪਾਰਟੀ ਨੇ ਉਸ ‘ਚ ਸ਼ਾਮਲ ਹੋਣ ਲਈ ‘ਬਹੁਤ ਕਰੀਬੀ’ ਵਿਅਕਤੀ ਰਾਹੀਂ ਆਤਿਸ਼ੀ ਨਾਲ ਸੰਪਰਕ ਕੀਤਾ ਸੀ। ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਉਨ੍ਹਾਂ ਨੇ ‘ਆਪ’ ਦੇ ਸੌਰਭ ਭਾਰਦਵਾਜ, ਰਾਘਵ ਚੱਡਾ ਅਤੇ ਦੁਰਗੇਸ਼ ਪਾਠਕ ਦੀ ਗ੍ਰਿਫਤਾਰੀ ਦੀ ਗੱਲ ਕਰਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਵੀ ਕੀਤੀ। ਪ੍ਰੈਸ ਕਾਨਫਰੰਸ ਵਿੱਚ ਸਚਦੇਵਾ ਨੇ ਕਿਹਾ ਕਿ ਸ਼੍ਰੀਮਤੀ ਆਤਿਸ਼ੀ ਪਹਿਲਾਂ ਵੀ ਅਜਿਹੇ ਬੇਬੁਨਿਆਦ ਦੋਸ਼ ਲਗਾਉਾਂਦੇਰਹੇ ਹਨ। ਇਹ ਮਾਣਹਾਨੀ ਦਾ ਨੋਟਿਸ ਪਾਰਟੀ ਦੇ ਬੁਲਾਰੇ ਨੇ ਦਿੱਤਾ ਕਿ ਜੇਕਰ ਸ਼੍ਰੀਮਤੀ ਆਤਿਸ਼ੀ ਨੇ ਤੁਰੰਤ ਮੁਆਫੀ ਨਾ ਮੰਗੀ ਤਾਂ ਭਾਜਪਾ ਅਤੇ ਇਸਦੇ ਵਰਕਰਾਂ ਦੇ ਖਿਲਾਫ ਬਹੁਤ ਜਲਦੀ ਮਾਣਹਾਨੀ ਦਾ ਮਾਮਲਾ ਦਰਜ ਕੀਤਾ ਜਾਵੇਗਾ।

Related posts

ਭਾਰਤ-ਆਸਟ੍ਰੀਆ ਵਲੋਂ ਵਪਾਰ, ਨਿਵੇਸ਼ ਅਤੇ ਹਰੀ ਤਕਨਾਲੋਜੀ ‘ਚ ਸਹਿਯੋਗ ਵਧਾਉਣ ‘ਤੇ ਜ਼ੋਰ

admin

ਆਰ. ਵੈਸ਼ਾਲੀ ਨੇ FIDE ਮਹਿਲਾ ਕੈਂਡੀਡੇਟਸ ਚੈਂਪੀਅਨ ਬਣਕੇ ਨਵਾਂ ਇਤਿਹਾਸ ਰਚਿਆ

admin

ਭਾਰਤ ਵਿੱਚ ਮਨੀ ਲਾਂਡਰਿੰਗ ਤੇ ਵਿੱਤੀ ਅਪਰਾਧਾਂ ਵਿਰੁੱਧ ਕਾਰਵਾਈ ਲਈ ਸਮਝੌਤਾ ਸਹੀਬੰਦ

admin