Business Articles India

ਭਾਰਤੀ ਆਟੋ ਸੈਕਟਰ ਨੂੰ ਹੁਲਾਰਾ: ਯਾਤਰੀ ਵਾਹਨਾਂ ਦੀ ਰਿਕਾਰਡ ਤੋੜ ਵਿਕਰੀ !

ਭਾਰਤ ਵਿੱਚ ਕਾਰਾਂ ਦੀ ਵਿਕਰੀ ਅਪ੍ਰੈਲ 2025 ਵਿੱਚ ਸਾਲ-ਦਰ-ਸਾਲ 3.9 ਪ੍ਰਤੀਸ਼ਤ ਵਧ ਕੇ 3,48,847 ਯੂਨਿਟ ਰਹੀ ਹੈ।

ਭਾਰਤ ਵਿੱਚ ਕਾਰਾਂ ਦੀ ਵਿਕਰੀ ਅਪ੍ਰੈਲ 2025 ਵਿੱਚ ਸਾਲ-ਦਰ-ਸਾਲ 3.9 ਪ੍ਰਤੀਸ਼ਤ ਵਧ ਕੇ 3,48,847 ਯੂਨਿਟ ਰਹੀ ਹੈ। ਇਹ ਅਪ੍ਰੈਲ ਵਿੱਚ ਦਰਜ ਯਾਤਰੀ ਵਾਹਨਾਂ ਦੀ ਵਿਕਰੀ ਦਾ ਹੁਣ ਤੱਕ ਦਾ ਸਭ ਤੋਂ ਵੱਧ ਅੰਕੜਾ ਹੈ। ਇਹ ਜਾਣਕਾਰੀ ਵੀਰਵਾਰ ਨੂੰ ਸੋਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ਼ (ਸਿਆਮ) ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਵਿੱਚ ਦਿੱਤੀ ਗਈ ਹੈ।

ਸੋਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ਼ ਦੇ ਅੰਕੜਿਆਂ ਅਨੁਸਾਰ ਪਿਛਲੇ ਮਹੀਨੇ ਸਾਰੀਆਂ ਸ਼੍ਰੇਣੀਆਂ ਜਿਸ ਵਿੱਚ ਯਾਤਰੀ ਵਾਹਨ, ਤਿੰਨ ਪਹੀਆ ਵਾਹਨ, ਦੋ ਪਹੀਆ ਵਾਹਨ ਅਤੇ ਕਵਾਡਰੀਸਾਈਕਲ ਸ਼ਾਮਿਲ ਹਨ, ਦਾ ਕੁੱਲ ਉਤਪਾਦਨ 23,18,882 ਯੂਨਿਟ ਰਿਹਾ ਹੈ। ਅਪ੍ਰੈਲ ਵਿੱਚ ਤਿੰਨ ਪਹੀਆ ਵਾਹਨਾਂ ਦੀ ਵਿਕਰੀ 49,441 ਯੂਨਿਟ ਰਹੀ ਹੈ ਜੋ ਪਿਛਲੇ ਸਾਲ ਦੇ ਮੁਕਾਬਲੇ 0.7 ਪ੍ਰਤੀਸ਼ਤ ਦੀ ਮਾਮੂਲੀ ਗਿਰਾਵਟ ਨੂੰ ਦਰਸਾਉਂਦੀ ਹੈ। ਯਾਤਰੀ ਕੈਰੀਅਰਾਂ ਦੀ ਵਿਕਰੀ 2 ਪ੍ਰਤੀਸ਼ਤ ਵਧ ਕੇ 40,167 ਇਕਾਈਆਂ ਹੋ ਗਈ, ਜਦੋਂ ਕਿ ਮਾਲ ਕੈਰੀਅਰਾਂ ਦੀ ਵਿਕਰੀ 7.7 ਪ੍ਰਤੀਸ਼ਤ ਘਟ ਕੇ 8,135 ਇਕਾਈਆਂ ਰਹਿ ਗਈ ਹੈ।

ਅਪ੍ਰੈਲ ਵਿੱਚ ਈ-ਰਿਕਸ਼ਾ ਅਤੇ ਈ-ਕਾਰਾਂ ਦੀ ਵਿਕਰੀ ਮਿਲੀ-ਜੁਲੀ ਰਹੀ। ਈ-ਰਿਕਸ਼ਾ ਦੀ ਵਿਕਰੀ ਵਿੱਚ 36.5 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਇਸ ਦੇ ਨਾਲ ਹੀ ਈ-ਕਾਰਟਾਂ ਦੀ ਵਿਕਰੀ ਵਿੱਚ 16.6 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ। ਸੋਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ਼ ਦੇ ਡਾਇਰੈਕਟਰ ਜਨਰਲ ਰਾਜੇਸ਼ ਮੈਨਨ ਨੇ ਕਿਹਾ, “ਆਟੋ ਇੰਡਸਟਰੀ ਨੇ ਅਪ੍ਰੈਲ 2025 ਤੋਂ ਦੋ ਅਤੇ ਤਿੰਨ ਪਹੀਆ ਵਾਹਨਾਂ ਲਈ ਆਨ-ਬੋਰਡ ਡਾਇਗਨੌਸਟਿਕਸ 2 ਰੈਗੂਲੇਸ਼ਨ ਦੇ ਦੂਜੇ ਪੜਾਅ ਦੇ ਨਵੇਂ ਰੈਗੂਲੇਟਰੀ ਪ੍ਰਣਾਲੀ ਨੂੰ ਸੁਚਾਰੂ ਢੰਗ ਨਾਲ ਅਪਣਾ ਲਿਆ ਹੈ, ਇਸ ਤੋਂ ਇਲਾਵਾ ਇਸ ਮਹੀਨੇ ਤੋਂ ਦੇਸ਼ ਭਰ ਵਿੱਚ ਈ-20 ਅਧਾਰਤ ਗੈਸੋਲੀਨ ਵਾਹਨ ਵੀ ਪੇਸ਼ ਕੀਤੇ ਗਏ ਹਨ।”

ਹਾਲਾਂਕਿ, ਦੋਪਹੀਆ ਵਾਹਨਾਂ ਦੀ ਵਿਕਰੀ ਵਿੱਚ ਗਿਰਾਵਟ ਆਈ ਹੈ। ਅਪ੍ਰੈਲ ਵਿੱਚ ਇਹ ਸਾਲ-ਦਰ-ਸਾਲ 16.7 ਪ੍ਰਤੀਸ਼ਤ ਘਟ ਕੇ 14,58,784 ਯੂਨਿਟ ਰਹਿ ਗਈ, ਜਦੋਂ ਕਿ ਅਪ੍ਰੈਲ 2024 ਵਿੱਚ ਇਹ 17,51,393 ਯੂਨਿਟ ਸੀ। ਪਿਛਲੇ ਮਹੀਨੇ ਸਕੂਟਰ ਦੀ ਵਿਕਰੀ 5.7 ਪ੍ਰਤੀਸ਼ਤ ਘਟ ਕੇ 5,48,370 ਯੂਨਿਟ, ਮੋਟਰਸਾਈਕਲ ਦੀ ਵਿਕਰੀ 22.7 ਪ੍ਰਤੀਸ਼ਤ ਘਟ ਕੇ 8,71,666 ਯੂਨਿਟ ਅਤੇ ਮੋਪੇਡ ਦੀ ਵਿਕਰੀ 7.6 ਪ੍ਰਤੀਸ਼ਤ ਘਟ ਕੇ 38,748 ਯੂਨਿਟ ਰਹਿ ਗਈ ਹੈ। ਸੋਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ਼ ਨੇ ਇਸ ਗਿਰਾਵਟ ਦਾ ਕਾਰਣ ਪਿਛਲੇ ਸਾਲ ਅਪ੍ਰੈਲ ਦੇ ਉੱਚ ਅਧਾਰ ਪ੍ਰਭਾਵ ਨੂੰ ਦੱਸਿਆ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਸੁਧਾਰ ਦੀ ਭਵਿੱਖਬਾਣੀ ਕੀਤੀ ਹੈ।

Related posts

ਦੁਨੀਆਂ ਵਿੱਚ ਪਹਿਲੀ ਵਾਰ ਰੋਬੋਟਾਂ ਵਿਚਕਾਰ ਹੋਇਆ ਬੌਕਸਿੰਗ ਮੈਚ !

admin

ਭਾਰਤ ‘ਚ ਪਿਛਲੇ 10 ਸਾਲਾਂ ਵਿੱਚ ਤੇਲ-ਗੈਸ ਦੀ ਖੋਜ ਵਿੱਚ 76% ਵਾਧਾ !

admin

ਪਹਿਲੀ ਵਾਰ 17 ਮਹਿਲਾ ਕੈਡਿਟ ਐਨਡੀਏ ਤੋਂ ਪਾਸ ਆਊਟ ਹੋਏ !

admin