International

ਭਾਰਤੀ ਮੂਲ ਦੇ ਪੁਲਾੜ ਯਾਤਰੀ ਸਮੇਤ ਚਾਰ ਲੋਕ ਹੋਏ ਸਪੇਸ ਸਟੇਸ਼ਨ ਲਈ ਰਵਾਨਾ

ਕੇਪ ਕਾਨਵੇਰਲ – ਅਮਰੀਕੀ ਪੁਲਾੜ ਏਜੰਸੀ ਨਾਸਾ ਤੇ ਨਿੱਜੀ ਰਾਕੇਟ ਕੰਪਨੀ ਸਪੇਸ ਐਕਸ ਨੇ ਭਾਰਤੀ ਮੂਲ ਦੇ ਨਾਸਾ ਦੇ ਪੁਲਾੜ ਯਾਤਰੀ ਤੇ ਅਮਰੀਕੀ ਹਵਾਈ ਫ਼ੌਜ ਦੇ ਪਾਇਲਟ ਰਾਜਾ ਚਾਰੀ ਸਮੇਤ ਚਾਰ ਪੁਲਾੜ ਯਾਤਰੀਆਂ ਨੂੰ ਧਰਤੀ ਦੇ ਪੰਧ ‘ਚ ਸਥਾਪਿਤ ਪੁਲਾੜ ਸਟੇਸ਼ਨ ਲਈ ਰਵਾਨਾ ਕਰ ਦਿੱਤਾ ਹੈ। ਇਨ੍ਹਾਂ ‘ਚੋਂ ਇਕ ਬਜ਼ੁਰਗ ਸਪੇਸਵਾਕਰ ਹੈ। ਦੋ ਨੌਜਵਾਨ ਪੁਲਾੜ ਯਾਤਰੀ ਹਨ ਜਿਹੜੇ ਭਵਿੱਖ ‘ਚ ਹੋਰ ਵੀ ਪੁਲਾੜ ਯਾਤਰਾਵਾਂ ਕਰਨਗੇ। ਨਾਲ ਹੀ ਜਰਮਨੀ ਦਾ ਵਿਗਿਆਨੀ ਹੈ ਜਿਹੜਾ ਪਦਾਰਥਾਂ ਦਾ ਮਾਹਰ ਹੈ। ਇਹ ਸਾਰੇ ਕੌਮਾਂਤਰੀ ਪੁਲਾੜ ਸਟੇਸ਼ਨ ਲਈ ਰਵਾਨਾ ਹੋ ਚੁੱਕੇ ਹਨ।ਕਰੀਬ 22 ਘੰਟੇ ਦੀ ਉਡਾਣ ਦੀ ਉਡਾਣ ਤੋਂ ਬਾਅਦ ਤਿੰਨ ਅਮਰੀਕੀ ਪੁਲਾੜ ਯਾਤਰੀ ਤੇ ਉਨ੍ਹਾਂ ਦੇ ਯੂਰਪੀ ਸਪੇਸ ਸਟੇਸ਼ਨ ਦਾ ਇਕ ਸਾਥੀ (ਚਾਰੇ ਹੀ) ਧਰਤੀ ਦੇ ਉੱਪਰ 400 ਕਿਮੀ ਦਾ ਫ਼ਾਸਲਾ ਤੈਅ ਕਰ ਕੇ ਸਪੇਸ ਸਟੇਸ਼ਨ ‘ਚ ਪਹੁੰਚ ਜਾਣਗੇ। 44 ਸਾਲਾ ਰਾਜਾ ਚਾਰੀ ਅਮਰੀਕੀ ਹਵਾਈ ਫ਼ੌਜ ਦੇ ਫਾਈਟਰ ਪਾਇਲਟ ਹੋਣ ਦੇ ਨਾਲ ਹੀ ਨਾਸਾ ਦੇ ਪੁਲਾੜ ਯਾਤਰੀ ਵੀ ਹਨ। ਉਨ੍ਹਾਂ ਦੇ ਪਿਤਾ ਮੂਲ ਰੂਪ ‘ਚ ਭਾਰਤ ਦੇ ਸੂਬੇ ਤੇਲੰਗਾਨਾ ਦੇ ਰਹਿਣ ਵਾਲੇ ਸਨ। ਪਰ ਰਾਜਾ ਚਾਰੀ ਦਾ ਜਨਮ ਅਮਰੀਕਾ ਦੇ ਵਿਸਕਾਂਸਿਨ ‘ਚ ਹੋਇਆ ਹੈ। ਹੋਰ ਪੁਲਾੜ ਯਾਤਰੀਆਂ ਦੇ ਨਾਂ ਟਾਮ ਮਾਰਸ਼ਬਰਨ, ਕਾਇਲਾ ਬੈਰਨ ਤੇ ਯੂਰਪੀ ਸਪੇਸ ਏਜੰਸੀ ਦੇ ਮੈਥੀਅਸ ਮਾਰਰ ਹਨ।ਸਪੇਸ ਐਕਸ ਦੇ ਨਿਰਮਤ ਲਾਂਚ ਵ੍ਹੀਕਲ ‘ਚ ਕਰੂ ਡ੍ਰੈਗਨ ਤੇ ਫਾਲਕਨ 9 ਰਾਕੇਟ ਦੇ ਦੋ ਚਰਨ ਸ਼ਾਮਲ ਹਨ। ਇਸ ਨੂੰ ਫਲੋਰੀਡਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਵੀਰਵਾਰ ਨੂੰ ਭਾਰਤੀ ਸਮੇਂ ਮੁਤਾਬਕ ਦੁਪਹਿਰ ਦੋ ਵਜੇ ਲਾਂਚ ਕੀਤਾ ਗਿਆ। ਅਮਰੀਕੀ ਅਕਾਸ਼ ‘ਚ ਇਸ ਨੂੰ ਲਾਲ ਅੱਗ ਦੇ ਗੋਲ਼ੇ ਦੇ ਰੂਪ ‘ਚ ਜਾਂਦੇ ਦੇਖਿਆ ਗਿਆ। ਇਸ ਲਈ ਨਵੇਂ ਨੌਂ ਮਰਲਿਨ ਇੰਜਣਾਂ ਨੇ ਇਸ ‘ਚ ਨਵੀਂ ਜਾਨ ਫੂਕ ਦਿੱਤੀ ਸੀ।ਅਕਾਸ਼ ‘ਚ ਜਿਵੇਂ ਹੀ ਡ੍ਰੈਗਨ ਉੱਪਰੀ ਰਾਕੇਟ ਤੋਂ ਵੱਖ ਹੋਇਆ ਪੁਲਾੜ ਯਾਤਰੀਆਂ ਦਾ ਕੈਪਸੂਲ ਤੇਜ਼ੀ ਨਾਲ ਧਰਤੀ ਦੇ ਪੰਧ ‘ਚ ਸਥਾਪਿਤ ਹੋ ਗਿਆ। ਹੁਣ ਇਸ ਰਾਕੇਟ ਦੇ ਹੇਠਲੇ ਹਿੱਸੇ ਦਾ ਦੋਬਾਰਾ ਵੀ ਇਸਤੇਮਾਲ ਕੀਤਾ ਜਾ ਸਕੇਗਾ। ਇਹ ਹਿੱਸਾ ਪੁਲਾੜ ਜਹਾਜ਼ ਤੋਂ ਵੱਖ ਹੋਣ ਤੋਂ ਬਾਅਦ ਧਰਤੀ ‘ਤੇ ਸੁਰੱਖਿਅਤ ਪਰਤ ਆਇਆ। ਇਸ ਨੂੰ ਇਕ ਡ੍ਰੋਨ ਦੀ ਮਦਦ ਨਾਲ ਪ੍ਰਸ਼ਾਂਤ ਮਹਾਸਾਗਰ ‘ਚ ਉਤਾਰਿਆ ਗਿਆ ਹੈ।ਨਾਸਾ ਟੀਵੀ ਨੇ ਕੇਪ ਕਾਨਵੇਰਲ ਤੋਂ ਡ੍ਰੈਗਨ ਪੁਲਾੜ ਜਹਾਜ਼ ਦੀ ਉਡਾਣ ਲਾਈਵ ਦਿਖਾਉਂਦੇ ਹੋਏ ਦੱਸਿਆ ਕਿ ਉਡਾਣ ਵੇਲੇ ਮੌਸਮ ਇਕਦਮ ਸਾਫ਼ ਸੀ। ਹਾਲਾਂਕਿ ਮੌਸਮ ਦੇ ਉਤਰਾਅ-ਚੜ੍ਹਾਅ ਕਾਰਨ ਹੀ ਇਸਦੀ ਲਾਂਚਿੰਗ ਬੀਤੀ 31 ਅਕਤੂਬਰ ਤੋਂ ਟਲ਼ਦੀ ਆ ਰਹੀ ਸੀ।

Related posts

ਟਰੰਪ ਦਾ ‘ਵਨ ਬਿਗ ਬਿਊਟੀਫੁੱਲ ਬਿੱਲ’ ਪਾਸ : ਇਸ ਬਿੱਲ ਵਿੱਚ ਅਜਿਹੀ ਕੀ ਖਾਸ ਗੱਲ ਹੈ ?

admin

ਇਜ਼ਰਾਈਲ-ਈਰਾਨ ਯੁੱਧ ਅਤੇ ਦੁਨੀਆਂ ਦਾ ‘ਪੁਲਿਸਮੈਨ’ !

admin

ਅਮਰੀਕੀ ਸੁਰੱਖਿਆ ਤਰਜੀਹਾਂ ਦੇ ਅਧਾਰ ‘ਤੇ ਅਮਰੀਕਾ ਨੇ ਯੂਕਰੇਨ ਨੂੰ ਫੌਜੀ ਸਹਾਇਤਾ ਰੋਕੀ !

admin