International

ਭਾਰਤੀ ਸਰਹੱਦ ਨੇੜੇ ਚੀਨੀ ਫ਼ੌਜੀ ਨਿਰਮਾਣ ਤੋਂ ਪੈਂਟਾਗਨ ਚਿੰਤਤ

ਵਾਸ਼ਿੰਗਟਨ – ਅਮਰੀਕੀ ਰੱਖਿਆ ਹੈੱਡ ਕੁਆਰਟਰ ਪੈਂਟਾਗਨ ਨੇ ਹਿਮਾਲਿਆਈ ਖੇਤਰ ’ਚ ਭਾਰਤ ਨਾਲ ਲੱਗਦੀ ਸਰਹੱਦ ਨੇੜੇ ਚੀਨੀ ਫ਼ੌਜੀ ਨਿਰਮਾਣ ’ਤੇ ਚਿੰਤਾ ਪ੍ਰਗਟਾਈ ਹੈ। ਹਾਲਾਂਕਿ, ਮਾਹਰਾਂ ਤੇ ਅਧਿਕਾਰੀਆਂ ਨੂੰ ਭਰੋਸਾ ਹੈ ਕਿ ਭਾਰਤ, ਚੀਨ ਦੀ ਪੀਪੁਲਸ ਲਿਬਰੇਸ਼ਨ ਆਰਮੀ ਨੂੰ ਜਵਾਬ ਦੇਣ ’ਚ ਸਮਰੱਥ ਹੈ।ਪੈਂਟਾਗਨ ਦੇ ਇਕ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਫਾਰੇਨ ਪਾਲਿਸੀ ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਸਰੱਹਦ ’ਤੇ ਤਾਇਨਾਤ ਫ਼ੌਜੀ ਨਿਰਮਾਣ ਚੀਨ ਦੇ ਖੇਤਰੀ ਹਮਲਵਾਰ ਰੁਖ਼ ਦੇ ਮੁਤਾਬਕ ਹੈ ਤੇ ਅਜਿਹਾ ਹਿੰਦ ਪ੍ਰਸ਼ਾਂਤ ਖੇਤਰ ਦੀਆਂ ਹੋਰ ਥਾਵਾਂ ’ਤੇ ਵੀ ਦਿਖਾਈ ਦਿੰਦਾ ਹੈ। ਫਿਲਪੀਨ ਨਾ ਜੁੜੇ ਨਵੰਬਰ ਦੇ ਇਕ ਵਾਕੇ ਨੂੰ ਮਿਸਾਲ ਦੇ ਤੌਰ ’ਤੇ ਲਿਆ ਜਾ ਸਕਦਾ ਹੈ, ਜਦੋਂ ਚੀਨ ਨੇ ਉਸ ਦੀਆਂ ਸਪਲਾਈ ਕਿਸ਼ਤੀਆਂ ਰੋਕ ਦਿੱਤੀਆਂ ਸਨ। ਚੀਨ ਨੇ ਪਿਛਲੇ ਮਹੀਨੇ ਸਰਹੱਦੀ ਖੇਤਰ ’ਚ ਲੰਬੀ ਦੂਰੀ ਦਾ ਬੰਬਾਰ ਜਹਾਜ਼ ਤਾਇਨਾਤ ਕੀਤਾ ਹੈ, ਪਰ ਭਾਰਤੀ ਫ਼ੌਜ ਇਸ ਨਾਲ ਨਜਿੱਠਣ ’ਚ ਸਮਰੱਥ ਹੈ।ਫਾਰੇਨ ਪਾਲਿਸੀ ਨੇ ਮਾਹਰਾਂ ਦੇ ਹਵਾਲੇ ਨਾਲ ਕਿਹਾ ਕਿ ਭਾਰਤ ਨੇ ਦੂਜੇ ਖੇਤਰਾਂ ਦੇ ਮੁਕਾਬਲੇ ਚੀਨੀ ਘੁਸਪੈਠ ਦਾ ਕਰਾਰਾ ਜਵਾਬ ਦਿੱਤਾ ਹੈ। ਦੱਖਣੀ ਚੀਨ ਸਾਗਰ ’ਚ ਚੀਨੀ ਘੁਸਪੈਠ ਦਾ ਏਨਾ ਜ਼ਬਰਦਸਤ ਵਿਰੋਧ ਨਹੀਂ ਹੋਇਆ। ਹੈਰੀਟੇਜ ਫਾਉਂਡੇਸ਼ਨ ਦੇ ਏਸ਼ੀਅਨ ਸਟਡੀ ਸੈਂਟਰ ਦੇ ਖੋਜੀਆਂ ਜੈਫ ਸਮਿਥ ਮੁਤਾਬਕ ਇਹ ਸਾਫ਼ ਹੈ ਕਿ ਚੀਨ ਇਲਾਕੇ ’ਚ ਬਦਮਾਸ਼ੀ ਕਰ ਰਿਹਾ ਹੈ। ਭਾਰਤ ਨੇ ਚੀਨ ਨੂੰ ਕਰਾਰਾ ਜਵਾਬ ਦਿੱਤਾ ਹੈ। ਭਾਰਤ ਡਰਨ ਵਾਲਾ ਨਹੀਂ ਹੈ ਤੇ ਧਮਕੀ ਵੀ ਬਰਦਾਸ਼ਤ ਨਹੀਂ ਕਰੇਗਾ।ਰਾਇਟਰ ਮੁਤਾਬਕ ਅਮਰੀਕੀ ਫ਼ੌਜੀ ਕਮਾਂਡਰਾਂ ਨੇ ਇਕ ਨਵਾਂ ਸਾਫਟਵੇਅਰ ਟੂਲ ਵਿਕਸਤ ਕੀਤਾ ਹੈ, ਤਾਂ ਜੋ ਇਸ ਗੱਲ ਦਾ ਅਨੁਮਾਨ ਲਗਾਇਆ ਜਾ ਸਕੇ ਕਿ ਇਲਾਕੇ ’ਚ ਅਮਰੀਕੀ ਫ਼ੌਜ ਦੀ ਤਾਇਨਾਤੀ, ਸਮਰਥਿਤ ਫ਼ੌਜਾਂ ਦੀਆਂ ਸਰਗਰਮੀਆਂ ਤੇ ਤਾਇਵਾਨ ਵਰਗੇ ਦੇਸ਼ਾਂ ’ਚ ਸੰਸਦੀ ਦਲ ਦੇ ਦੌਰੇ ’ਤੇ ਚੀਨ ਕੀ ਪ੍ਰਤੀਕਿਰਿਆ ਦੇਵੇਗਾ। ਅਮਰੀਕਾ ਦੇ ਹਿੰਦ-ਪ੍ਰਸ਼ਾਂਤ ਕਮਾਨ ਦੇ ਦੌਰੇ ’ਤੇ ਪੁੱਜੀ ਉਪ ਰੱਖਿਆ ਮੰਤਰੀ ਕੈਥਲੀਨ ਹਿਕਸ ਨੂੰ ਮੰਗਲਵਾਰ ਨੂੰ ਇਸ ਸਾਫਟਵੇਅਰ ਟੂਲਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਹਿਕਸ ਨੇ ਖ਼ਾਸ ਗੱਲਬਾਤ ’ਚ ਕਿਹਾ ਕਿ ਟਕਰਾਅ ਦੇ ਖ਼ਦਸ਼ਿਆਂ ਦੌਰਾਨ ਚੁਣੌਤੀਆਂ ਨੂੰ ਸਮਝਣ ਤੇ ਉਸ ਦੇ ਮੁਕਾਬਲੇ ਲਈ ਤਿਆਰ ਰਹਿਣਾ ਪਵੇਗਾ। ਇਕ ਰੱਖਿਆ ਅਧਿਕਾਰੀ ਨੇ ਦੱਸਿਆ ਕਿ ਇਹ ਟੂਲ ਰਣਨੀਤਕ ਟਕਰਾਅ ਦਾ ਅਨੁਮਾਨ ਲਗਾਉਂਦਾ ਹੈ। ਇਹ ਸਾਲ 2020 ਦੀ ਸ਼ੁਰੂਆਤ ਤੋਂ ਹਾਜ਼ਰ ਅੰਕੜਿਆਂ ਦਾ ਵਿਸ਼ਲੇਸ਼ਣ ਕਰਦਾ ਹੈ ਤੇ ਤੈਅ ਕਰਦਾ ਹੈ ਕਿ ਕਿਨ੍ਹਾਂ ਸਰਗਰਮੀਆਂ ਨੇ ਚੀਨ-ਅਮਰੀਕੀ ਸਬੰਧਾਂ ਨੂੰ ਪ੍ਰਭਾਵਿਤ ਕੀਤਾ।

Related posts

ਕੈਨੇਡਾ ਹੁਣ ਜਾਂ ਕਦੇ ਵੀ ਵਿਕਾਊ ਨਹੀਂ ਹੈ: ਜਗਮੀਤ ਸਿੰਘ

admin

ਅਮਰੀਕਾ ‘ਚ H-1B ਵੀਜ਼ਾ ਚਾਹਵਾਨਾਂ ਲਈ ਅਨਿਸ਼ਚਿਤਤਾ ਦਾ ਮਾਹੌਲ !

admin

ਵਿਸ਼ਵ ਪਾਸਪੋਰਟ ਸੂਚੀ ’ਚ ਸਿੰਗਾਪੁਰ ਸਿਖਰ ’ਤੇ ਬਰਕਰਾਰ !

admin