India

ਭਾਰਤੀ ਸਿਖਲਾਈ ਪ੍ਰਾਪਤ ਮਜ਼ਦੂਰਾਂ ਨੂੰ ਅਗਲੇ ਸਾਲ ਤੋਂ ਬੁਲਾਉਣਾ ਸ਼ੁਰੂ ਕਰੇਗਾ ਜਾਪਾਨ

ਨਵੀਂ ਦਿੱਲੀ – ਜਾਪਾਨ ਅਗਲੇ ਸਾਲ ਤੋਂ ਵੱਡੇ ਪੈਮਾਨੇ ’ਤੇ ਭਾਰਤ ਦੇ ਸਿਖਲਾਈ ਪ੍ਰਾਪਤ ਮਜ਼ਦੂਰਾਂ ਨੂੰ ਬੁਲਾਉਣਾ ਸ਼ੁਰੂ ਕਰੇਗਾ। ਦੋਵਾਂ ਦੇਸ਼ਾਂ ਵਿਚਾਲੇ ਕੁਝ ਸਾਲ ਪਹਿਲਾਂ ਇਸ ਬਾਰੇ ਵਿਚ ਸਮਝੌਤਾ ਹੋਇਆ ਸੀ ਜਿਸ ਤਹਿਤ ਜਾਪਾਨ ਭਾਰਤ ’ਚ ਖ਼ਾਸ ਤੌਰ ’ਤੇ ਸਿਖਲਾਈ ਪ੍ਰਾਪਤ ਕਰਨ ਵਾਲੇ ਇਕ ਲੱਖ ਪੇਸ਼ੇਵਰਾਂ ਨੂੰ ਆਪਣੇ ਇੱਥੇ ਰੁਜ਼ਗਾਰ ’ਤੇ ਰੱਖੇਗਾ। ਇਸ ਗੱਲ ਦੀ ਜਾਣਕਾਰੀ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੇ ਵਾਸ਼ਿੰਗਟਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬੈਠਕ ’ਚ ਦਿੱਤੀ। ਦੋਵਾਂ ਨੇਤਾਵਾਂ ਵਿਚਾਲੇ ਇਹ ਪਹਿਲੀ ਨਿੱਜੀ ਮੁਲਾਕਾਤ ਸੀ। ਉਨ੍ਹਾਂ ਵਿਚਾਲੇ ਵੈਸੇ ਤਿੰਨ ਵਾਰ ਟੈਲੀਫੋਨ ’ਤੇ ਗੱਲਬਾਤ ਹੋਈ ਹੈ। ਇਸ ਵਿਚ ਦੁਵੱਲੇ ਰਿਸ਼ਤਿਆਂ ਦੇ ਸਾਰੇ ਆਯਾਮਾਂ ’ਤੇ ਕਾਫ਼ੀ ਡੂੰਘਾਈ ਨਾਲ ਗੱਲਬਾਤ ਹੋਈ ਹੈ।

ਮੋਦੀ ਤੇ ਸੁਗਾ ਦੀ ਬੈਠਕ ’ਚ ਕੂਟਨੀਤਕ, ਕੌਮਾਂਤਰੀ ਤੇ ਸੁਰੱਖਿਆ ਨਾਲ ਜੁਡ਼ੇ ਮੁੱਦਿਆਂ ’ਤੇ ਵੀ ਚਰਚਾ ਹੋਈ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਵਿਚ ਆਰਥਿਕ ਸਬੰਧਾਂ ’ਤੇ ਖ਼ਾਸ ਜ਼ੋਰ ਰਿਹਾ। ਇਸ ਦੀ ਵਜ੍ਹਾ ਇਹ ਹੈ ਕਿ ਸੁਗਾ ਦਾ ਅਹੁਦਾ ਹਾਲੇ ਬੇਯਕੀਨੀ ਨਾਲ ਭਰਿਆ ਹੈ। ਜਾਪਾਨ ’ਚ ਛੇਤੀ ਹੀ ਚੋਣਾਂ ਕਰਵਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਇਹ ਨਿਸ਼ਚਿਤ ਨਹੀਂ ਹੈ ਕਿ ਸੁਗਾ ਅੱਗੇ ਪ੍ਰਧਾਨ ਮੰਤਰੀ ਰਹਿਣਗੇ ਜਾਂ ਨਹੀਂ। ਫ਼ਿਲਹਾਲ, ਵਿਦੇਸ਼ ਮੰਤਰਾਲੇ ਵੱਲੋਂ ਦੱਸਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਭ ਤੋਂ ਪਹਿਲਾਂ ਸੁਗਾ ਨੂੰ ਭਾਰਤ ਤੇ ਜਾਪਾਨ ਦੇ ਰਣਨੀਤਕ ਸਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਬਤੌਰ ਪ੍ਰਧਾਨ ਮੰਤਰੀ ਅਤੇ ਉਸ ਦੇ ਪਹਿਲੇ ਬਤੌਰ ਕੈਬਨਿਟ ਮੰਤਰੀ ਜਿਹਡ਼ੀ ਮਦਦ ਕੀਤੀ ਹੈ, ਉਸ ਲਈ ਧੰਨਵਾਦ ਦਿੱਤਾ।

Related posts

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin

GST 2.0 ਦਾ ਪ੍ਰਭਾਵ: 41% ਭਾਰਤੀਆਂ ਵਲੋਂ ਜਲਦੀ ਕਾਰ ਖਰੀਦਣ ਦੀ ਯੋਜਨਾ

admin

ਸੰਯੁਕਤ ਰਾਸ਼ਟਰ 2025 ਦੀ ਨਹੀਂ, 1945 ਦੀਆਂ ਹਕੀਕਤਾਂ ਨੂੰ ਦਰਸਾਉਂਦਾ ਹੈ: ਐਸ. ਜੈਸ਼ੰਕਰ

admin