Sport

ਭਾਰਤੀ ਹਾਕੀ ਦੀ ਝੋਲੀ ’ਚ ਪਏ ਐੱਫਆਈਐੱਚ ਦੇ ਅੱਠੇ ਐਵਾਰਡ

ਨਵੀਂ ਦਿੱਲੀ – ਕੌਮਾਂਤਰੀ ਹਾਕੀ ਫੈਡਰੇਸ਼ਨ (ਐੱਫਆਈਐੱਚ) ਵੱਲੋਂ ਟੋਕੀਓ ਓਲੰਪਿਕ-2020 ਮੁਕਾਬਲੇ ਤੋਂ ਬਾਅਦ ਦੁਨੀਆ ਭਰ ਦੇ ਸਾਲ 2021 ਦੇ ਰੁਸਤਮ ਪੁਰਸ਼ ਤੇ ਮਹਿਲਾ ਹਾਕੀ ਖਿਡਾਰੀਆਂ ਤੋਂ ਇਲਾਵਾ ਅੱਵਲ ਟਰੇਨਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਟੋਕੀਓ ’ਚ ਤਾਂਬੇ ਦਾ ਤਗਮਾ ਜੇਤੂ ਭਾਰਤੀ ਪੁਰਸ਼ ਹਾਕੀ ਟੀਮ ਤੇ ਚੌਥਾ ਰੈਂਕ ਹਾਸਲ ਕਰਨ ਵਾਲੀ ਮਹਿਲਾ ਟੀਮ ਦੇ ਖਿਡਾਰੀਆਂ ਤੋਂ ਇਲਾਵਾ ਇਨ੍ਹਾਂ ਦੋਹਾਂ ਟੀਮਾਂ ਦੇ ਟਰੇਨਰਾਂ ਨੂੰ ਕੌਮਾਂਤਰੀ ਹਾਕੀ ਫੈਡਰੇਸ਼ਨ ਵੱਲੋਂ ਆਲਮੀ ਹਾਕੀ ਦੇ ਐਵਾਰਡ ਦੇਣ ਲਈ ਚੁਣਿਆ ਗਿਆ ਹੈ। ਇਨ੍ਹਾਂ ਖਿਡਾਰੀਆਂ ’ਚ ਭਾਰਤ ਦੇ ਹਰਮਨਪ੍ਰੀਤ ਸਿੰਘ ਤੇ ਗੁਰਜੀਤ ਕੌਰ ਨੂੰ ‘ਬੈਸਟ ਪਲੇਅਰ’, ਗੋਲ ਰਾਖੇ ਸ਼੍ਰੀਜੇਸ਼ ਤੇ ਸਵੀਤਾ ਪੂਨੀਆ ਨੂੰ ‘ਬੈਸਟ ਗੋਲਕੀਪਰਜ਼’, ਵਿਵੇਕ ਪ੍ਰਸਾਦ ਤੇ ਸ਼ਰਮੀਲਾ ਦੇਵੀ ਨੂੰ ‘ਯੰਗ ਪਲੇਅਰਜ਼’ ਤੇ ਇੰਡੀਅਨ ਪੁਰਸ਼ ਟੀਮ ਦੇ ਗ੍ਰਾਹਮ ਰੀਡ ਤੇ ਭਾਰਤੀ ਮਹਿਲਾ ਟੀਮ ਦੇ ਟਰੇਨਰ ਐੱਸ ਮਰੀਨੋ ਨੂੰ ‘ਬਿਹਤਰੀਨ ਟਰੇਨਰਜ਼’ ਦੇ ਐਵਾਰਡ ਲਈ ਚੁਣਿਆ ਗਿਆ ਹੈ।

Related posts

WPL 2025 ਮੁੰਬਈ ਇੰਡੀਅਨਜ਼ ਟੀਮ ਨੇ ਜਿੱਤ ਲਿਆ !

admin

ਜਸਨੂਰ ਸਿੰਘ ਧਾਲੀਵਾਲ ਨੇ ਨਵਾਂ ਯੂਨੀਵਰਸਿਟੀ ਰਿਕਾਰਡ ਕਾਇਮ ਕੀਤਾ

admin

IML: ਸਚਿਨ ਤੇਂਦੁਲਕਰ ਨੇ ਯੁਵਰਾਜ ਸਿੰਘ ਨਾਲ ਹੋਲੀ ਖੇਡੀ !

admin