Punjab

ਭਾਰਤ-ਕੈਨੇਡਾ ਰਿਸ਼ਤਿਆਂ ’ਚ ਪ੍ਰਧਾਨ ਮੰਤਰੀ ਮੋਦੀ ਦੇ ਯਤਨਾਂ ਨਾਲ ਆਪਸੀ ‘ਤਾਲਮੇਲ’ ਸੂਬੇ ਲਈ ਚੰਗਾ ਸੰਕੇਤ: ਛੀਨਾ

ਭਾਜਪਾ ਦੇ ਸੀਨੀਅਰ ਆਗੂ ਸ: ਰਜਿੰਦਰ ਮੋਹਨ ਸਿੰਘ ਛੀਨਾ।

ਅੰਮ੍ਰਿਤਸਰ – ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਕੈਨੇਡਾ ਫ਼ੇਰੀ ਦੌਰਾਨ ਭਾਰਤ ਅਤੇ ਕੈਨੇਡਾ ਦੇ ਆਪਸੀ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਹੋਈ ਸਹਿਮਤੀ ਨੂੰ ਭਾਜਪਾ ਦੇ ਸੀਨੀਅਰ ਆਗੂ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਭਾਰਤ ਵਾਸੀਆਂ ਤੇ ਖਾਸ ਕਰਕੇ ਪੰਜਾਬੀਆਂ ਲਈ ਇਕ ਚੰਗਾ ਸੰਕੇਤ ਦੱਸਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਸਬੰਧਾਂ ਨਾਲ ਭਵਿੱਖ ’ਚ ਜਿੱਥੇ ਵਿੱਦਿਅਕ, ਕਾਰੋਬਾਰ ਅਤੇ ਹੋਰ ਮਹੱਤਵਪੂਰਨ ਸਮੌਝਿਆਂ ਨਾਲ ਲੋਕਾਂ ਨੂੰ ਫ਼ਾਇਦਾ ਮਿਲੇਗਾ, ਉਥੇ ਸੂਬੇ ਦੀ ਤਰੱਕੀ ਲਈ ਮਜ਼ਬੂਤ ਜਰੀਏ ਵਜੋਂ ਉਭਰੇਗਾ।

ਇਸ ਮੌਕੇ ਸ: ਛੀਨਾ ਨੇ ਗਲੋਬਲ ਦੀ ਇਕ ਵੱਡੀ ਸ਼ਕਤੀ ਭਾਰਤ ਹੈ, ਜਿਸ ਨੂੰ ਕਿਸੇ ਵੀ ਪਲੇਟਫਾਰਮ ’ਤੇ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਅਤੇ ਜੀ-7 ਸੰਮੇਲਨ ਦੌਰਾਨ ਦੋਹਾਂ ਮੁਲਕਾਂ ਦੇ ਸਬੰਧਾਂ ਦੀ ਪੁਨਰ ਸੁਰਜੀਤੀ ਹੋਣਾ ਸ੍ਰੀ ਮੋਦੀ ਦੇ ‘ਵਿਕਸਿਤ ਭਾਰਤ’ ਦੇ ਉਦੇਸ਼ ਨੂੰ ਸਮੂੰਹ ਦੇਸ਼ਵਾਸੀਆਂ ਲਈ ਮਹੱਤਵਪੂਰਨ ਕੜੀ ਵਜੋਂ ਕਾਰਜਸ਼ੀਲ ਕਰੇਗਾ। ਉਨ੍ਹਾਂ ਕਿਹਾ ਕਿ ਇਸ ਸੰਮੇਲਨ ਦੌਰਾਨ ਕਈ ਨਾਮਵਰ ਸਿੱਖ ਜਥੇਬੰਦੀਆਂ ਵੱਲੋਂ ਸ੍ਰੀ ਮੋਦੀ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ ਗਿਆ, ਜੋ ਕਿ ਪੁਰਾਤਨ ਤੋਂ ਚੱਲੀ ਆ ਰਹੀ ਮਿਹਨਤਕਸ਼ ਪੰਜਾਬੀਆਂ ਦੀ ਦਰਿਆ ਦਿਲੀ ਅਤੇ ਮਿਲਵਰਤਨ ਦੀ ਭਾਵਨਾ ਨੂੰ ਉਜਾਗਰ ਕਰਦੀ ਹੈ।

ਸ: ਛੀਨਾ ਨੇ ਕਿਹਾ ਕਿ ਬੀਤੇ ਸਮੇਂ ਦੌਰਾਨ ਉਕਤ ਦੋਹਾਂ ਮੁਲਕਾਂ ਦੀ ਆਪਸੀ ਕੁੜੱਤਣ ਦਾ ਖਮਿਆਜ਼ਾ ਦੇਸ਼ ਅਤੇ ਵਿਦੇਸ਼ ਦੇ ਉਕਤ ਭਾਰਤ ਦੇ ਹਰੇਕ ਭਾਈਚਾਰੇ ਦੇ ਲੋਕਾਂ ਨੂੰ ਭੁਗਤਣਾ ਪਿਆ ਹੈ। ਜਿਸ ਨਾਲ ਉਕਤ ਮੁਲਕਾਂ ਨੂੰ ਆਪਸੀ ਤਰੱਕੀ ’ਚ ਖੜੋ੍ਹਤ ਦਾ ਕਿਤੇ ਨਾਲ ਕਿਤੇ ਨੁਕਸਾਨ ਝੱਲਣਾ ਪਿਆ ਹੈ। ਉਨ੍ਹਾਂ ਕਿਹਾ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੁਆਰਾ ਸ੍ਰੀ ਮੋਦੀ ਨੂੰ ਜੀ-7 ਸੰਮੇਲਨ ’ਚ ਕਨਾਨਾਸਕਿਸ ਵਿਖੇ ਸ਼ਿਰਕਤ ਕਰਨ ਲਈ ਸੱਦਾ ਦੇਣ ਬਹੁਤ ਹੀ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ। ਜਿਸ ਦੌਰਾਨ ਸ੍ਰੀ ਮੋਦੀ ਨੇ ਫ਼ੇਰੀ ਨੂੰ ‘ਉਤਪਾਦਕ’ ਦੱਸਦਿਆ ਵਿਭਿੰਨ ਵਿਸ਼ਵ ਮੁੱਦਿਆਂ ’ਤੇ ਚਰਚਾ ਕੀਤੀ।

ਇਸ ਮੌਕੇ ਸ: ਛੀਨਾ ਨੇ ਸੂਬੇ ਲਈ ਉਕਤ ਸਹਿਮਤੀ ਨੂੰ ਇਕ ਸੁਖਾਵਾਂ ਸਬੰਧ ਦੱਸਦਿਆਂ ਕਿਹਾ ਕਿ ਕੈਨੇਡਾ ਜੋ ਜਿਆਦਾਤਰ ਪੰਜਾਬੀਆਂ ਦੇ ਗੜ੍ਹ ਵਜੋਂ ਜਾਣਿਆ ਜਾਂਦਾ ਹੈ, ਨੂੰ ਵਿਦਿਆਰਥੀ ਵੀਜੇ, ਵਪਾਰਿਕ, ਸੱਭਿਆਚਾਰਕ ਆਦਿ ਦੀ ਪ੍ਰਫੁਲਿੱਤਾ ਸਬੰਧੀ ਬੜ੍ਹਾਵਾ ਮਿਲੇਗਾ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਦੀ ਫੇਰੀ ਨੇ ਵਿਸ਼ਵਵਿਆਪੀ ਧਿਆਨ ਖਿੱਚਿਆ ਹੈ ਅਤੇ ਕੈਨੇਡਾ ਨਾਲ ਅੰਤਰਰਾਸ਼ਟਰੀ ਸਬੰਧਾਂ ਨੂੰ ਬਹਾਲ ਕਰਨ ਅਤੇ ਮਜ਼ਬੂਤ ਕਰਨ ਲਈ ਭਾਰਤ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਸ: ਛੀਨਾ ਨੇ ਕਿਹਾ ਕਿ ਪਿਛਲੇ ਸਾਲ ਹਾਈ ਕਮਿਸ਼ਨਾਂ ਦੇ ਬੰਦ ਹੋਣ ਨਾਲ ਖਾਸ ਕਰਕੇ ਵੀਜ਼ਾ ਪ੍ਰੋਸੈਸਿੰਗ ਅਤੇ ਕੌਂਸਲਰ ਸੇਵਾਵਾਂ ਵਰਗੀਆਂ ਮਹੱਤਵਪੂਰਨ ਚੁਣੌਤੀਆਂ ਪੈਦਾ ਹੋਈਆਂ। ਇਸ ਮੌਕੇ ਸ: ਛੀਨਾ ਨੇ ਦੋਹਾਂ ਮੁਲਕਾਂ ’ਚ ਇਕ ਨਵੀਂ ਸ਼ੁਰੂਆਤ ਹੋਣ ’ਤੇ ਪ੍ਰਧਾਨ ਮੰਤਰੀ ਮੋਦੀ ਅਤੇ ਪ੍ਰਧਾਨ ਮੰਤਰੀ ਕਾਰਨੀ ਦਾ ਧੰਨਵਾਦ ਵੀ ਕੀਤਾ।

Related posts

ਪੰਜਾਬ ਵਿੱਚ ਹੜ੍ਹਾਂ ਨੇ 37 ਸਾਲਾਂ ਬਾਅਦ ਵੱਡੀ ਤਬਾਹੀ ਮਚਾਈ ਹੈ !

admin

ਪੰਜਾਬ ਦੇ 23 ਜਿਲ੍ਹੇ ਹੜ੍ਹਾਂ ਦੀ ਮਾਰ ਹੇਠ : ਦਿੱਲੀ ਵਿੱਚ ਵੀ ਹਾਲਾਤ ਗੰਭੀਰ !

admin

INDIA’S GLOBAL SUPERSTAR BRINGS EPIC NEW TOUR, AURA 2025 TO AUSTRALIA & NEW ZEALAND FIRST EVER INDIAN ARTIST TO HEADLINE AUSTRALIAN STADIUMS

admin