India

ਭਾਰਤ ‘ਚ ਖ਼ਤਰਾ ਵਧਿਆ, ਕੋਰੋਨਾ ਵੇਰੀਐਂਟ XE ਦਾ ਪਹਿਲਾ ਮਰੀਜ਼ ਮਿਲਿਆ, ਓਮੀਕ੍ਰੋਨ ਤੋਂ 43% ਜ਼ਿਆਦਾ ਖ਼ਤਰਨਾਕ

ਮੁੰਬਈ – ਮਹਾਰਾਸ਼ਟਰ ਭਰ ‘ਚ ਕੋਰੋਨਾ ਨਾਲ ਜੁੜੀਆਂ ਸਾਰੀਆਂ ਪਾਬੰਦੀਆਂ ਹਟਾ ਲਈਆਂ ਗਈਆਂ ਹਨ। ਦੇਸ਼ ਭਰ ਵਿਚ ਕੋਰੋਨਾ ਦੀਆਂ ਨਵੀਆਂ ਪਾਬੰਦੀਆਂ ਤੋਂ ਲੋਕਾਂ ਨੂੰ ਮੁਕਤ ਕਰ ਦਿੱਤਾ ਗਿਆ ਹੈ। ਦੇਸ਼ ਵਿਚ ਕੋਰੋਨਾ ਕੰਟਰੋਲ ‘ਚ ਆਉਣ ਦੀ ਵਜ੍ਹਾ ਨਾਲ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸੂਬਾ ਸਰਕਾਰਾਂ ਨੇ ਪਾਬੰਦੀਆਂ ਹਟਾ ਦਿੱਤੀਆਂ ਹਨ। ਅਜਿਹੇ ਸਮੇਂ ਫਿਰ ਇਕ ਖ਼ਤਰਾ ਸਾਹਮਣੇ ਆਇਆ ਹੈ। ਭਾਰਤ ‘ਚ ਕੋਰੋਨਾ ਦੇ ਨਵੇਂ ਵੇਰੀਐਂਟ ਦੇ ਪਹਿਲੇ ਦੋ ਕੇਸ ਸਾਹਮਣੇ ਆਏ ਹਨ। ਕੋਰੋਨਾ ਦੇ ਨਵੇਂ ਵੇਰੀਐਂਟ XE ਤੇ ‘Kapa’ ਦੇ ਕੇਸ ਮੁੰਬਈ ‘ਚ ਪਾਏ ਗਏ ਹਨ। ਕੋਵਿਡ ਵਾਇਰਲ ਜੈਨੇਟਿਕ ਫਾਰਮੂਲਾ (ਜੀਨੋਮ ਸਿਕਵੈਂਸਿੰਗ) ਤਹਿਤ ਕੀਤਾ ਗਈ 11ਵੀਂ ਜਾਂਚ ‘ਚ ਇਹ ਦੋ ਨਵੇਂ ਕੇਸ ਸਾਹਮਣੇ ਆਏ। ਨਾਲ ਹੀ ਮੁੰਬਈ ‘ਚ ਕੋਰੋਨਾ ਪਾਜ਼ੇਟਿਵ ਪਾਏ ਗਏ 99.13 ਫ਼ੀਸਦ ਕੇਸ ਓਮੀਕ੍ਰੋਨ ਇਨਫੈਕਟਿਡ ਪਾਏ ਗਏ।

230 ਸੈਂਪਲਾਂ ਦੀ ਜਾਂਚ ਕੀਤੀ ਗਈ ਸੀ। ਇਸ ਜਾਂਚ ਰਿਪੋਰਟ ‘ਚ 228 ਮਰੀਜ਼ ਓਮੀਕ੍ਰੋਨ ਨਾਲ ਇਨਫੈਕਟਿਡ ਪਾਏ ਗਏ। ਬਾਕੀਆਂ ‘ਚੋਂ ਇਕ ਮਰੀਜ਼ ਕੋਰੋਨੇ ਦੇ ਨਵੇਂ ਵੇਰੀਐਂਟ ‘ਕਾਪਾ’ ਤੇ ਦੂਸਰਾ ਮਰੀਜ਼ ‘XE’ ਨਾਲ ਇਨਫੈਕਟਿਡ ਪਾਇਆ ਗਿਆ। ਨਿਊਜ਼ ਏਜੰਸੀ ਏਐੱਨਆਈ ਨੇ ਇਹ ਖਬਰ ਦਿੱਤੀ ਹੈ।

Related posts

HAPPY DIWALI 2025 !

admin

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin

GST 2.0 ਦਾ ਪ੍ਰਭਾਵ: 41% ਭਾਰਤੀਆਂ ਵਲੋਂ ਜਲਦੀ ਕਾਰ ਖਰੀਦਣ ਦੀ ਯੋਜਨਾ

admin