International

ਭਾਰਤ ‘ਚ 201 ਦਿਨਾਂ ਬਾਅਦ ਸਭ ਤੋਂ ਘੱਟ ਕੇਸ, ਅਮਰੀਕੀ ਰਾਸ਼ਟਰਪਤੀ ਨੇ ਲਗਵਾਇਆ ਬੂਸਟਰ ਡੋਜ਼

ਅਮਰੀਕਾ – ਕੋਰੋਨਾ ਮਹਾਮਾਰੀ ਖਿਲਾਫ਼ ਪੂਰੀ ਦੁਨੀਆ ‘ਚ ਜੰਗ ਜਾਰੀ ਹੈ। ਤਾਜ਼ਾ ਖ਼ਬਰ ਅਮਰੀਕਾ ਤੋਂ ਹੈ ਜਿੱਥੇ ਰਾਸ਼ਟਰਪਤੀ ਜੋਅ ਬਾਈਡਨ ਨੇ ਟੀਕੇ ਦੀ ਬੂਸਟਰ ਡੋਜ਼ ਲਗਵਾਈ ਹੈ। ਅਮਰੀਕਾ ‘ਚ ਸੰਘੀ ਰੈਗੂਲੇਟਰੀਜ਼ ਨੇ 65 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੇ ਨਾਗਰਿਕਾਂ ਲਈ ਫਾਈਜ਼ਰ ਵੈਕਸੀਨ ਦੀ ਤੀਸਰੀ ਖੁਰਾਕ ਦੀ ਸਿਫ਼ਾਰਸ਼ ਕੀਤੀ ਹੈ। ਫਿਲਹਾਲ ਅਮਰੀਕਾ ਉਨ੍ਹਾਂ ਦੇਸ਼ਾਂ ਵਿਚ ਸ਼ਾਮਲ ਹੈ ਜਿੱਥੇ ਕੋਰੋਨਾ ਦੇ ਡੈਲਟਾ ਵੇਰੀਐਂਟ ਨੇ ਸਭ ਤੋਂ ਵੱਧ ਖ਼ਤਰਾ ਪੈਦਾ ਕੀਤਾ ਹੈ। ਇਸ ਦੌਰਾਨ ਭਾਰਤ ਤੋਂ ਚੰਗੀ ਖ਼ਬਰ ਹੈ। ਇੱਥੇ 201 ਦਿਨਾਂ ਬਾਅਦ ਕੋਰੋਨਾ ਦੇ ਸਭ ਤੋਂ ਘੱਟ ਮਾਮਲੇ ਸਾਹਮਣੇ ਆਏ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ 24 ਘੰਟਿਆਂ ‘ਚ ਦੇਸ਼ ਵਿਚ 20,000 ਤੋਂ ਘੱਟ (18,795) ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 179 ਮਰੀਜ਼ਾਂ ਦੀ ਮੌਤ ਹੋਈ ਹੈ। ਨਾਲ ਹੀ ਐਕਟਿਵ ਮਰੀਜ਼ਾਂ ਦਾ ਅੰਕੜਾ ਵੀ 2,92,206 ਰਹਿ ਗਿਆ ਹੈ।

ਇਸ ਤਰ੍ਹਾਂ ਭਾਰਤ ‘ਚ ਕੋਰੋਨਾ ਦੇ ਕੁੱਲ ਮਰੀਜ਼ਾਂ ਦਾ ਅੰਕੜਾ 3,36,97,581 ਪਹੁੰਚ ਗਿਆ ਹੈ। ਇਨ੍ਹਾਂ ਵਿਚੋਂ 3,29,58,002 ਠੀਕ ਹੋ ਚੁੱਕੇ ਹਨ, ਜਦਕਿ 4,47,373 ਦੀ ਮੌਤ ਹੋ ਚੁੱਕੀ ਹੈ। ਫਿਲਹਾਲ ਦੇਸ਼ ਵਿਚ 2,92,206 ਐਕਟਿਵ ਕੇਸ ਹਨ ਯਾਨੀ ਏਨੇ ਮਰੀਜ਼ਾਂ ਦਾ ਦੇਸ਼ ਦੇ ਵੱਖ-ਵੱਖ ਹਸਪਤਾਲਾਂ ‘ਚ ਇਲਾਜ ਚੱਲ ਰਿਹਾ ਹੈ, ਉੱਥੇ ਹੀ ਟਾਕਕਰਨ ਵੀ ਜਾਰੀ ਹੈ। ਭਾਰਤ ‘ਚ ਹੁਣ ਤਕ ਕੋਰੋਨਾ ਵੈਕਸੀਨ ਦੇ 87,07,08,636 ਟੀਕੇ ਲੱਗ ਚੁੱਕੇ ਹਨ। ਪਿਛਲੇ 24 ਘੰਟਿਆਂ ‘ਚ 1,02,22,525 ਟੀਕੇ ਲਗਾਏ ਗਏ। ਇਹ ਚੌਥੀ ਵਾਰ ਹੈ ਜਦੋਂ ਦੇਸ਼ ਵਿਚ ਇਕ ਦਿਨ ਵਿਚ ਇਕ ਕਰੋੜ ਜਾਂ ਇਸ ਤੋਂ ਜ਼ਿਆਦਾ ਕੋਰੋਨਾ ਟੀਕੇ ਲਗਾਏ ਗਏ ਹਨ।

Related posts

ਕੈਨੇਡਾ ਵਿੱਚ ਘਰਾਂ ਦੀ ਘਾਟ ਕਰਕੇ 55% ਇੰਟਰਨੈਸ਼ਨਲ ਸਟੂਡੈਂਟਸ ਪਰੇਸ਼ਾਨ !

admin

ਟਰੰਪ ਨੇ ਮੈਕਸੀਕੋ ‘ਤੇ ਲਗਾਏ ਗਏ ਟੈਰਿਫ ਨੂੰ ਇਕ ਮਹੀਨੇ ਲਈ ਰੋਕਿਆ !

admin

ਅਮਰੀਕਨ ਇੰਮੀਗ੍ਰੇਸ਼ਨ ਵਲੋਂ ਗੁਰਦੁਆਰਿਆਂ ‘ਚ ਛਾਪੇਮਾਰੀ !

admin