International

ਭਾਰਤ ਤੇ ਨੇਪਾਲ ਨੇ ਕੀਤੀ ਮੁੜ ਨਿਰਮਾਣ ਪ੍ਰਰਾਜੈਕਟਾਂ ਦੀ ਸਮੀਖਿਆ

ਕਾਠਮੰਡੂ – ਭਾਰਤ ਤੇ ਨੇਪਾਲ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਇਕ ਬੈਠਕ ‘ਚ ਵੱਖ-ਵੱਖ ਪ੍ਰਰਾਜੈਕਟਾਂ ਦੀ ਸਮੀਖਿਆ ਕੀਤੀ। ਭੂਚਾਲ ਤੋਂ ਬਾਅਦ ਨੇਪਾਲ ‘ਚ ਇਨ੍ਹਾਂ ਮੁੜ ਨਿਰਮਾਣ ਪ੍ਰਰਾਜੈਕਟਾਂ ਦਾ ਸੰਚਾਲਣ ਭਾਰਤ ਦੀ ਮਦਦ ਨਾਲ ਕੀਤਾ ਜਾ ਰਿਹਾ ਹੈ। ਭਾਰਤੀ ਦੂਤਘਰ ਦੇ ਇਕ ਬਿਆਨ ‘ਚ ਦੱਸਿਆ ਕਿ ਸੰਯੁਕਤ ਪ੍ਰਰਾਜੈਕਟ ਨਿਗਰਾਨੀ ਕਮੇਟੀ (ਜੇਪੀਐੱਮਸੀ) ਦੀ ਬੈਠਕ ਦੀ ਪ੍ਰਧਾਨਗੀ ਸਾਂਝੇ ਤੌਰ ‘ਤੇ ਵਿਦੇਸ਼ ਮੰਤਰਾਲੇ ਦੇ ਜੁਆਇੰਟ ਸਕੱਤਰ (ਉੱਤਰ) ਅਨੁਰਾਗ ਸ਼੍ਰੀਵਾਸਤਵ ਤੇ ਨੇਪਾਲ ਦੇ ਰਾਸ਼ਟਰੀ ਮੁੜ ਨਿਰਮਾਣ ਅਥਾਰਟੀ ਦੇ ਸਕੱਤਰ ਸੁਸ਼ੀਲ ਚੰਦਰ ਤਿਵਾਰੀ ਨੇ ਕੀਤੀ। ਨੇਪਾਲ ‘ਚ ਜਾਰੀ ਮੁੜ ਨਿਰਮਾਣ ਪ੍ਰਰਾਜੈਕਟਾਂ ਦੀ ਨਿਗਰਾਨੀ ਲਈ ਜੇਪੀਐੱਮਸੀ ਦਾ ਗਠਨ ਅਗਸਤ 2017 ‘ਚ ਕੀਤਾ ਗਿਆ ਸੀ। ਬੈਠਕ ਦੌਰਾਨ ਨੇਪਾਲ ਦੇ ਗੋਰਖਾ ਤੇ ਨੁਵਾਕੋਟ ਜ਼ਿਲ੍ਹੇ ‘ਚ ਭਾਰਤ ਦੀ ਮਦਦ ਨਾਲ 50 ਹਜ਼ਾਰ ਘਰਾਂ ਦੇ ਨਿਰਮਾਣ ‘ਤੇ ਦੋਵਾਂ ਧਿਰਾਂ ਨੇ ਤਸੱਲੀ ਪ੍ਰਗਟਾਈ। ਉਨ੍ਹਾਂ ਸਿੱਖਿਆ, ਸਿਹਤ ਤੇ ਸੱਭਿਆਚਾਰਕ ਵਿਰਾਸਤ ਦੇ ਖੇਤਰ ‘ਚ ਚੱਲ ਰਹੇ ਪ੍ਰਰਾਜੈਕਟਾਂ ਦੀ ਪ੍ਰਗਤੀ ਨੂੰ ਵੀ ਤਸੱਲੀਬਖ਼ਸ਼ ਦੱਸਿਆ।ਜ਼ਿਕਰਯੋਗ ਹੈ ਕਿ ਨੇਪਾਲ ‘ਚ ਅਪ੍ਰਰੈਲ 2015 ‘ਚ ਆਏ ਭੂਚਾਲ ਦੀ ਵਜ੍ਹਾ ਨਾਲ ਨੌਂ ਹਜ਼ਾਰ ਲੋਕਾਂ ਦੀ ਜਾਨ ਚਲੀ ਗਈ ਸੀ, ਜਦਕਿ ਅੱਠ ਲੱਖ ਤੋਂ ਵੱਧ ਘਰ ਤੇ ਸਕੂਲ ਨੁਕਸਾਨੇ ਗਏ ਸਨ।

Related posts

ਦੀਵਾਲੀ ਏਕਤਾ ਅਤੇ ਨਵੀਆਂ ਉਮੀਦਾਂ ਦੀ ਪ੍ਰਤੀਕ ਹੈ: ਬ੍ਰਿਟਿਸ਼ ਪ੍ਰਧਾਨ ਮੰਤਰੀ

admin

HAPPY DIWALI 2025 !

admin

ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਹਰੀਨੀ ਅਮਰਾਸੂਰੀਆ ਦਾ ਭਾਰਤ ਦਾ ਪਹਿਲਾ ਦੌਰਾ ਅੱਜ ਤੋਂ

admin