International

ਭਾਰਤ ਤੋਂ ਕੈਨੇਡਾ ਉਡਾਣਾਂ ਆ ਸਕਣਗੀਆਂ

ਕੈਨੇਡਾ – ਕੈਨੇਡਾ ਨੇ ਭਾਰਤ ਤੋਂ ਸਿੱਧੀਆਂ ਉਡਾਣਾਂ ‘ਤੇ ਪਾਬੰਦੀ ਹਟਾਉਣ ਦਾ ਐਲਾਨ ਕੀਤਾ ਹੈ | ਕੈਨੇਡਾ ਸੋਮਵਾਰ ਤੋਂ ਭਾਰਤ ਤੋਂ ਸਿੱਧੀਆਂ ਉਡਾਣਾਂ ਦੀ ਇਜਾਜ਼ਤ ਦੇਵੇਗਾ | ਉਸ ਨੇ ਕਰੀਬ ਪੰਜ ਮਹੀਨਿਆਂ ਬਾਅਦ ਇਹ ਪਾਬੰਦੀ ਹਟਾਈ ਹੈ | ਟਰਾਂਸਪੋਰਟ ਕੈਨੇਡਾ ਨੇ ਟਵੀਟ ਕੀਤਾ—27 ਸਤੰਬਰ ਰਾਤ 00:01 ਵਜੇ ਤੋਂ ਭਾਰਤ ਤੋਂ ਸਿੱਧੀਆਂ ਉਡਾਣਾਂ ਕੈਨੇਡਾ ਆ ਸਕਣਗੀਆਂ | ਯਾਤਰੀਆਂ ਦੀ ਦਿੱਲੀ ਹਵਾਈ ਅੱਡੇ ਤੋਂ ਮਾਨਤਾ ਪ੍ਰਾਪਤ ਲੈਬਾਰਟਰੀ ਤੋਂ ਕੋਵਿਡ-19 ਦੀ ਨੈਗੇਟਿਵ ਰਿਪੋਰਟ ਹੋਣੀ ਲਾਜ਼ਮੀ ਹੈ | ਇਹ ਰਿਪੋਰਟ ਕੈਨੇਡਾ ਲਈ ਸਿੱਧੀ ਉਡਾਣ ਦੇ ਘੱਟੋ-ਘੱਟ 18 ਘੰਟਿਆਂ ਦੇ ਅੰਦਰ ਹੋਣੀ ਚਾਹੀਦੀ ਹੈ | ਭਾਰਤ ਤੋਂ ਕੈਨੇਡਾ ਸਿੱਧੀਆਂ ਉਡਾਣਾਂ ‘ਤੇ ਪਾਬੰਦੀ 21 ਸਤੰਬਰ ਨੂੰ ਸਮਾਪਤ ਹੋ ਗਈ ਸੀ। ਹਾਲਾਂਕਿ ਹੁਣ ਪਾਬੰਦੀ ਸਮਾਪਤ ਹੋਣ ਦੇ ਨਾਲ ਭਾਰਤੀ ਯਾਤਰੀ ਹੁਣ ਕੈਨੇਡਾ ਦੀ ਯਾਤਰਾ ਕਰ ਸਕਦੇ ਹਨ।

ਕੈਨੇਡਾ ਨੇ ਬੁੱਧਵਾਰ ਨੂੰ ਭਾਰਤ ਤੋਂ ਆਉਣ ਵਾਲੀਆਂ ਤਿੰਨ ਸਿੱਧੀਆਂ ਉਡਾਣਾਂ ਦੇ ਯਾਤਰੀਆਂ ਦਾ ਟੈਸਟ ਕਰਨ ਤੋਂ ਬਾਅਦ ਪਾਬੰਦੀ ਹਟਾ ਦਿੱਤੀ। ਜਦ ਅਧਿਕਾਰੀਆਂ ਨੇ ਕੋਵਿਡ 19 ਲਈ ਇਨ੍ਹਾਂ ਉਡਾਣਾਂ ‘ਚ ਪੁੱਜਣ ਵਾਲੇ ਯਾਤਰੀਆਂ ਦਾ ਟੈਸਟ ਕੀਤਾ ਤਾਂ ਸਾਰਿਆਂ ਦੀ ਰਿਪੋਰਟ ਨੈਗੇਟਿਵ ਆਈ। ਅਧਿਕਾਰੀਆਂ ਅਨੁਸਾਰ ਏਅਰ ਕੈਨੇਡਾ 27 ਸਤੰਬਰ ਤੋਂ ਆਪਣੀ ਹਵਾਈ ਸੇਵਾ ਸ਼ੁਰੂ ਕਰ ਦੇਵੇਗੀ, ਜਦਕਿ ਏਅਰ ਇੰਡੀਆ 30 ਸਤੰਬਰ ਤੋਂ ਕੈਨੇਡਾ ਲਈ ਆਪਣੀਆਂ ਉਡਾਣਾਂ ਫਿਰ ਤੋਂ ਸ਼ੁਰੂ ਕਰ ਦੇਵੇਗੀ।

ਕੈਨੇਡਾ ਸਰਕਾਰ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਤਹਿਤ ਯਾਤਰੀਆਂ ਨੂੰ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕੈਨੇਡਾ ਵੱਲੋਂ ਪ੍ਰਵਾਨਿਤ ਜੇਨੇਸਟ੍ਰਿੰਗ ਲੈਬ ਤੋਂ ਕੋਰੋਨਾ ਜਾਂਚ ਕਰਵਾਉਣੀ ਪਵੇਗੀ ਤੇ ਨਤੀਜਾ ਨੈਗੇਟਿਵ ਹੋਣ ’ਤੇ ਹੀ ਉਨ੍ਹਾਂ ਨੂੰ ਫਲਾਈਟ ’ਤੇ ਚੜ੍ਹਨ ਦੀ ਮਨਜ਼ੂਰੀ ਦਿੱਤੀ ਜਾਵੇਗੀ।

ਕੈਨੇਡਾ ਦੀ ਯਾਤਰਾ ਲਈ ਭਾਰਤ ’ਚ ਕਿਸੇ ਹੋਰ ਲੈਬ ਤੋਂ ਕੀਤੇ ਗਏ ਕੋਵਿਡ 19 ਨਤੀਜਿਆਂ ਨੂੰ ਮਾਨਤਾ ਨਹੀਂ ਦਿੱਤੀ ਜਾਵੇਗੀ।

ਮੁਕੰਮਲ ਵੈਕਸੀਨੇਸ਼ਨ ਵਾਲੇ ਯਾਤਰੀਆਂ ਨੂੰ ਸਬੰਧਿਤ ਜਾਣਕਾਰੀ ਅਰਾਈਵਕੈਨ ਮੋਬਾਈਲ ਐਪ ਜਾਂ ਵੈੱਬਸਾਈਟ ’ਤੇ ਵੀ ਅਪਲੋਡ ਕਰਨੀ ਪਵੇਗੀ। ਅਧਿਕਾਰੀ ਇਹ ਯਕੀਨੀ ਬਣਾਉਣਗੇ ਕਿ ਜ਼ਿਹੜੇ ਯਾਤਰੀ ਸ਼ਰਤਾਂ ਨਹੀਂ ਪੂਰੀਆਂ ਕਰ ਰਹੇ ਉਨ੍ਹਾਂ ਨੂੰ ਬੋਰਡਿੰਗ ਕਰਨ ਤੋਂ ਇਨਕਾਰ ਕੀਤਾ ਜਾਵੇਗਾ। ਭਾਰਤ ਦੇ ਯਾਤਰੀ ਜੋ ਅਸਿੱਧੇ ਤੌਰ ’ਤੇ ਕੈਨੇਡਾ ਦੀ ਯਾਤਰਾ ਕਰ ਰਹੇ ਹਨ, ਉਨ੍ਹਾਂ ਕੋਲ ਭਾਰਤ ਨੂੰ ਛੱਡ ਕੇ ਕਿਸੇ ਹੋਰ ਤੀਜੇ ਦੇਸ਼ ਦੀ ਨੈਗੇਟਿਵ ਕੋਵਿਡ-19 ਰਿਪੋਰਟ ਹੋਣੀ ਚਾਹੀਦੀ।

Related posts

ਦੀਵਾਲੀ ਏਕਤਾ ਅਤੇ ਨਵੀਆਂ ਉਮੀਦਾਂ ਦੀ ਪ੍ਰਤੀਕ ਹੈ: ਬ੍ਰਿਟਿਸ਼ ਪ੍ਰਧਾਨ ਮੰਤਰੀ

admin

HAPPY DIWALI 2025 !

admin

ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਹਰੀਨੀ ਅਮਰਾਸੂਰੀਆ ਦਾ ਭਾਰਤ ਦਾ ਪਹਿਲਾ ਦੌਰਾ ਅੱਜ ਤੋਂ

admin