Sport

ਭਾਰਤ ਦੀ ਸਟਾਰ ਖਿਡਾਰਨ ਮਨਿਕਾ ਬੱਤਰਾ ਵਿਸ਼ਵ ਟੇਬਲ ਟੈਨਿਸ ਚੈਂਪੀਅਨਸ਼ਿਪ ਵਿਚ ਮੈਡਲ ਜਿੱਤਣ ‘ਚ ਰਹੀ ਨਾਕਾਮ

ਹਿਊਸਟਨ – ਭਾਰਤ ਦੀ ਸਟਾਰ ਖਿਡਾਰਨ ਮਨਿਕਾ ਬੱਤਰਾ ਮਿਕਸਡ ਤੇ ਮਹਿਲਾ ਡਬਲਜ਼ ਮੁਕਾਬਲੇ ਦੇ ਕੁਆਰਟਰ ਫਾਈਨਲ ਵਿਚ ਹਾਰ ਨਾਲ ਵਿਸ਼ਵ ਟੇਬਲ ਟੈਨਿਸ ਚੈਂਪੀਅਨਸ਼ਿਪ ਵਿਚ ਮੈਡਲ ਜਿੱਤਣ ‘ਚ ਨਾਕਾਮ ਰਹੀ। ਇਤਿਹਾਸਕ ਮੈਡਲ ਤੋਂ ਸਿਰਫ਼ ਇਕ ਜਿੱਤ ਦੂਰ ਮਨਿਕਾ ਤੇ ਜੀ ਸਾਥੀਆਨ ਨੂੰ ਮਿਕਸਡ ਡਬਲਜ਼ ਦੇ ਆਖ਼ਰੀ ਅੱਠ ਦੇ ਮੁਕਾਬਲੇ ਵਿਚ ਜਾਪਾਨ ਦੇ ਤੋਮਾਕਾਜੂ ਹਰੀਮੋਤੋ ਤੇ ਹਿਨਾ ਹਯਾਤਾ ਖ਼ਿਲਾਫ਼ 1-3 (5-11, 2-11, 11-7, 9-11) ਨਾਲ ਹਾਰ ਸਹਿਣੀ ਪਈ।

ਮਨਿਕਾ ਕੋਲ ਇਤਿਹਾਸ ਰਚਨ ਦਾ ਇਕ ਹੋਰ ਮੌਕਾ ਸੀ ਪਰ ਉਹ ਇਕ ਵਾਰ ਮੁੜ ਨਾਕਾਮ ਰਹੀ ਜਦ ਉਨ੍ਹਾਂ ਨੂੰ ਤੇ ਅਰਚਨਾ ਕਾਮਤ ਨੂੰ ਮਹਿਲਾ ਡਬਲਜ਼ ਮੁਕਾਬਲੇ ਵਿਚ ਸਿੱਧੀਆਂ ਗੇਮਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਮਨਿਕਾ ਤੇ ਅਰਚਨਾ ਨੂੰ ਇਕਤਰਫ਼ਾ ਮੁਕਾਬਲੇ ਵਿਚ ਸਾਰਾਹ ਡੀ ਨੂਟੇ ਤੇ ਨੀ ਸ਼ੀਆ ਲਿਆਨ ਕੀ ਲਗਜ਼ਮਬਰਗ ਦੀ ਜੋੜੀ ਖ਼ਿਲਾਫ਼ 0-3 (1-11, 6-11, 8-11) ਨਾਲ ਹਾਰ ਸਹਿਣੀ ਪਈ।

Related posts

ਏਸ਼ੀਅਨ ਯੂਥ ਗੇਮਜ਼: ਭਾਰਤ ਨੇ ਕਬੱਡੀ ਵਿੱਚ ਪਾਕਿਸਤਾਨ ਨੂੰ 81-26 ਨਾਲ ਹਰਾਇਆ

admin

ਦੱਖਣੀ ਅਫਰੀਕਾ ਵਿਰੁੱਧ ਮੈਚਾਂ ਲਈ ਪੰਤ ਭਾਰਤ ‘ਏ’ ਟੀਮ ਦਾ ਕਪਤਾਨ ਨਿਯੁਕਤ

admin

ਪੂਰੇ ਪੰਜਾਬ ਵਿੱਚ ਬਣਨ ਵਾਲੇ 3000 ਤੋਂ ਵੱਧ ਖੇਡ ਮੈਦਾਨਾਂ ਦੀ ਸ਼ੁਰੂਆਤ ਦਾ ਨੀਂਹ ਪੱਥਰ ਰੱਖਿਆ !

admin