Sport

ਭਾਰਤ ਦੀ ਹਾਕੀ ਟੀਮ ਦੀ ਫਾਰਵਰਡ ਖਿਡਾਰਨ ਮੁਮਤਾਜ਼ ਖ਼ਾਨ ਦੀ ਸਰਬੋਤਮ ਉੱਭਰਦੀ ਹੋਈ ਖਿਡਾਰਨ ਵਜੋਂ ਹੋਈ ਚੋਣ

ਨਵੀਂ ਦਿੱਲੀ – ਭਾਰਤੀ ਮਹਿਲਾ ਹਾਕੀ ਟੀਮ ਦੀ ਫਾਰਵਰਡ ਖਿਡਾਰੀ ਮੁਮਤਾਜ਼ ਖ਼ਾਨ ਨੂੰ ਇਸ ਸਾਲ ਦੀ ਸ਼ੁਰੂਆਤ ਵਿਚ ਦੱਖਣੀ ਅਫਰੀਕਾ ਵਿਚ ਜੂਨੀਅਰ ਵਿਸ਼ਵ ਕੱਪ ਦੌਰਾਨ ਉਨ੍ਹਾਂ ਦੀ ਸ਼ਾਨਦਾਰ ਭੂਮਿਕਾ ਲਈ ਐੱਫਆਈਐੱਚ ਦੀ ਸਾਲ ਦੀ ਉੱਭਰਦੀ ਹੋਈ ਸਰਬੋਤਮ ਮਹਿਲਾ ਖਿਡਾਰੀ ਚੁਣਿਆ ਗਿਆ।
ਲਖਨਊ ਦੀ ਰਹਿਣ ਵਾਲੀ 19 ਸਾਲਾ ਮੁਮਤਾਜ਼ ਨੇ ਅਪ੍ਰੈਲ ਵਿਚ ਪੋਟਚੇਫਸਟਰੂਮ ਵਿਚ ਭਾਰਤ ਦੇ ਚੌਥੇ ਸਥਾਨ ’ਤੇ ਰਹਿਣ ਦੌਰਾਨ ਛੇ ਮੈਚਾਂ ਵਿਚ ਹੈਟ੍ਰਿਕ ਸਮੇਤ ਅੱਠ ਗੋਲ ਕੀਤੇ ਸਨ। ਉਹ ਵਿਸ਼ਵ ਕੱਪ ਵਿਚ ਸਭ ਤੋਂ ਵੱਧ ਗੋਲ ਕਰਨ ਵਾਲਿਆਂ ਦੀ ਸੂਚੀ ਵਿਚ ਤੀਜੇ ਸਥਾਨ ’ਤੇ ਰਹੀ ਸੀ। ਮੁਮਤਾਜ਼ ਨੇ ਇੰਗਲੈਂਡ ਖਿਲਾਫ਼ ਕਾਂਸੇ ਦੇ ਮੈਡਲ ਦੇ ਮੁਕਾਬਲੇ ਵਿਚ 2-2 ਦੀ ਬਰਾਬਰੀ ਦੌਰਾਨ ਭਾਰਤ ਵੱਲੋਂ ਦੋਵੇਂ ਗੋਲ ਕੀਤੇ ਸਨ। ਭਾਰਤ ਨੂੰ ਹਾਲਾਂਕਿ ਸ਼ੂਟਆਊਟ ਵਿਚ ਹਾਰ ਨਾਲ ਚੌਥੇ ਸਥਾਨ ਨਾਲ ਸਬਰ ਕਰਨਾ ਪਿਆ ਸੀ। ਮੁਮਤਾਜ਼ ਨੇ ਕਿਹਾ ਕਿ ਮੈਨੂੰ ਯਕੀਨ ਨਹੀਂ ਹੋ ਰਿਹਾ ਹੈ ਕਿ ਮੈਂ ਇਹ ਪੁਰਸਕਾਰ ਜਿੱਤਿਆ ਹੈ। ਸਾਲ ’ਚ ਸਾਡੀ ਪੂਰੀ ਟੀਮ ਦੀ ਮਿਹਨਤ ਰੰਗ ਲਿਆਈ ਹੈ ਤੇ ਮੈਂ ਇਸ ਨੂੰ ਆਪਣੀ ਟੀਮ ਨੂੰ ਸਮਰਪਤ ਕਰਦੀ ਹਾਂ।
ਉਨ੍ਹਾਂ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਇਹ ਪੁਰਸਕਾਰ ਇਕ ਸੰਕੇਤ ਹੈ ਕਿ ਮੈਂ ਪਿਛਲੇ ਇਕ ਸਾਲ ਵਿਚ ਸਿਖਲਾਈ ਦੌਰਾਨ ਜੋ ਸਖ਼ਤ ਮਿਹਨਤ ਕੀਤੀ ਹੈ ਉਸ ਨਾਲ ਮੈਨੂੰ ਇਕ ਖਿਡਾਰੀ ਦੇ ਰੂਪ ਵਿਚ ਬਹੁਤ ਸੁਧਾਰ ਕਰਨ ਵਿਚ ਮਦਦ ਮਿਲੀ ਹੈ ਪਰ ਇਹ ਮੇਰੇ ਕਰੀਅਰ ਦੀ ਸ਼ੁਰੂਆਤ ਹੈ। ਮੈਂ ਸਿੱਖਣ ਦੀ ਪ੍ਰਕਿਰਿਆ ਜਾਰੀ ਰੱਖਣਾ ਚਾਹੁੰਦੀ ਹਾਂ ਤੇ ਆਪਣੀ ਖੇਡ ਵਿਚ ਸੁਧਾਰ ਲਈ ਸਖ਼ਤ ਮਿਹਨਤ ਜਾਰੀ ਰੱਖਾਂਗੀ।

Related posts

ਮਾਰਕ ਟੇਲਰ ਓਵਲ ‘ਚ ਨਵਾਂ ਪੈਵਿਲਿਅਨ ਅਤੇ ਨਵੇਂ ਗ੍ਰੈਂਡਸਟੈਂਡ ਦੀ ਓਪਨਿੰਗ

admin

ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ ਟੀ-20 ਵਿਸ਼ਵ ਕੱਪ 2026 ‘ਚ ਹਰਾ ਕੇ ਕਾਇਮ ਕੀਤੇ ਕਈ ਨਵੇਂ ਰਿਕਾਰਡ

admin

ਦੂਜੇ ਸੈਮੀਫਾਈਨਲ ‘ਚ ਭਾਰਤ ਦੀ ਇੰਗਲੈਂਡ ‘ਤੇ ਜਿੱਤ, 8 ਮਾਰਚ ਨੂੰ ਫਾਈਨਲ ਨਿਊਜ਼ੀਲੈਂਡ ਨਾਲ

admin