ਨਵੀਂ ਦਿੱਲੀ – ਬਾਬਾ ਵੇਂਗਾ ਦੀਆਂ ਭਵਿੱਖਬਾਣੀਆਂ ਉੱਤੇ ਅਕਸਰ ਬਹਿਸ ਹੁੰਦੀ ਰਹਿੰਦੀ ਹੈ। ਭਾਰਤ ਬਾਰੇ ਉਸ ਦੀ ਭਵਿੱਖਬਾਣੀ ਨੇ ਲੋਕਾਂ ਨੂੰ ਚਿੰਤਤ ਕਰ ਦਿੱਤਾ ਹੈ। ਬਾਬਾ ਵੇਂਗਾ ਅਨੁਸਾਰ ਇਸ ਸਾਲ ਭਾਰਤ ਵਿੱਚ ਗੰਭੀਰ ਸੰਕਟ ਆ ਜਾਵੇਗਾ। ਜਿਸ ਕਾਰਨ ਸੋਕੇ ਵਰਗੇ ਹਾਲਾਤ ਪੈਦਾ ਹੋ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਬਾਬਾ ਵੇਂਗਾ ਨੇ ਇਸ ਤੋਂ ਪਹਿਲਾਂ ਸਾਲ 2022 ਨੂੰ ਲੈ ਕੇ ਕਈ ਭਵਿੱਖਬਾਣੀਆਂ ਕੀਤੀਆਂ ਸਨ। ਜਿਨ੍ਹਾਂ ਵਿੱਚੋਂ ਦੋ ਸੱਚ ਨਿਕਲੀਆਂ। ਰਿਪੋਰਟ ਮੁਤਾਬਕ ਬਾਬਾ ਨੇ ਭਾਰਤ ‘ਤੇ ਟਿੱਡੀਆਂ ਦੇ ਹਮਲੇ ਦੀ ਭਵਿੱਖਬਾਣੀ ਕੀਤੀ ਸੀ। ਇਸ ਨਾਲ ਭੁੱਖਮਰੀ ਹੋ ਸਕਦੀ ਹੈ।
ਬਾਬਾ ਵੇਂਗਾ ਨੇ ਕਿਹਾ, ‘2022 ‘ਚ ਦੁਨੀਆ ਭਰ ਦਾ ਤਾਪਮਾਨ ਵਧੇਗਾ। ਜਿਸ ਕਾਰਨ ਟਿੱਡੀਆਂ ਦਾ ਪ੍ਰਕੋਪ ਵਧੇਗਾ। ਇਨ੍ਹਾਂ ਟਿੱਡੀਆਂ ਦੇ ਝੁੰਡ ਭਾਰਤ ਵਿੱਚ ਫਸਲਾਂ ਨੂੰ ਤਬਾਹ ਕਰ ਦੇਣਗੇ। ਇਸ ਨਾਲ ਦੇਸ਼ ਵਿੱਚ ਅਕਾਲ ਦੀ ਸਥਿਤੀ ਪੈਦਾ ਹੋ ਜਾਵੇਗੀ। ਬਾਬਾ ਵੇਂਗਾ ਨੇ ਇਸ ਸਾਲ ਲਈ 6 ਭਵਿੱਖਬਾਣੀਆਂ ਦਿੱਤੀਆਂ। ਜਿਸ ਵਿਚ ਸਾਇਬੇਰੀਆ ਤੋਂ ਨਵੇਂ ਵਾਇਰਸ ਦੇ ਆਉਣ ਤੋਂ ਇਲਾਵਾ ਪਰਦੇਸੀ ਹਮਲੇ, ਟਿੱਡੀਆਂ ਦੇ ਹਮਲੇ, ਹੜ੍ਹ, ਸੋਕੇ ਤੇ ਵਰਚੁਅਲ ਰਿਐਲਿਟੀ ਵਿਚ ਵਾਧਾ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਬਾਬਾ ਵੇਂਗਾ ਨੇ ਆਸਟ੍ਰੇਲੀਆ ਤੇ ਏਸ਼ੀਆਈ ਦੇਸ਼ਾਂ ‘ਚ ਹੜ੍ਹਾਂ ਦੀ ਭਵਿੱਖਬਾਣੀ ਕੀਤੀ ਸੀ, ਜੋ ਸੱਚ ਹੋ ਗਈ ਹੈ। ਆਸਟ੍ਰੇਲੀਆ ਵਿਚ ਹੜ੍ਹਾਂ ਨੇ ਇਸ ਸਮੱਸਿਆ ਨੂੰ ਹੋਰ ਵਧਾ ਦਿੱਤਾ ਹੈ। ਇਸ ਦੇ ਨਾਲ ਹੀ ਪਾਕਿਸਤਾਨ ਵਿੱਚ ਹੜ੍ਹਾਂ ਕਾਰਨ ਹਾਲਾਤ ਵਿਗੜਦੇ ਜਾ ਰਹੇ ਹਨ। ਇਸ ਤੋਂ ਇਲਾਵਾ ਬਾਬਾ ਵੇਂਗਾ ਨੇ ਕਈ ਸ਼ਹਿਰਾਂ ਵਿੱਚ ਪਾਣੀ ਦੀ ਕਿੱਲਤ ਹੋਣ ਦੀ ਭਵਿੱਖਬਾਣੀ ਕੀਤੀ ਸੀ, ਜੋ ਸੱਚ ਹੋ ਗਈ ਹੈ। ਪੁਰਤਗਾਲ ਤੋਂ ਇਲਾਵਾ ਇਟਲੀ ਦੇ ਕਈ ਸ਼ਹਿਰ ਇਸ ਸਾਲ ਸੋਕੇ ਦੀ ਲਪੇਟ ਵਿਚ ਹਨ।
previous post
