International

ਭਾਰਤ ਨੇ ਚੀਨ ਨਾਲ ਕੀਤਾ ਸਭ ਤੋਂ ਜ਼ਿਆਦਾ ਵਪਾਰ, ਦੂਜੇ ਨੰਬਰ ’ਤੇ ਰਿਹਾ ਅਮਰੀਕਾ

ਵਾਸ਼ਿੰਗਟਨ – ਵਿੱਤੀ ਸਾਲ 2023-24 ਦੌਰਾਨ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਚੀਨ ਰਿਹਾ। ਭਾਰਤ ਦੇ ਇਕਨੌਮਿਕ ਥਿੰਕ ਟੈਂਕ ਗਲੋਬਲ ਟਰੇਡ ਰੀਸਰਚ ਇਨੀਸ਼ੀਏਟਿਵ (7“R9) ਦੇ ਡੈਟਾ ਮੁਤਾਬਿਕ ਪਿਛਲੇ ਵਿੱਤੀ ਸਾਲ ’ਚ ਭਾਰਤ ਅਤੇ ਚੀਨ ਦਰਮਿਆਨ ਦੋਤਰਫ਼ਾ ਵਪਾਰ ਕਰੀਬ 118.4 ਅਰਬ ਡਾਲਰ ਦਾ ਰਿਹਾ। ਇਹ ਭਾਰਤ ਅਤੇ ਅਮਰੀਕਾ ਦਰਮਿਆਨ ਹੋਏ ਵਪਾਰ (118.3 ਅਰਬ ਡਾਲਰ) ਦੀ ਤੁਲਨਾ ’ਚ ਥੋੜ੍ਹਾ ਜ਼ਿਆਦਾ ਹੈ ਹਾਲਾਂਕਿ ਅਮਰੀਕਾ ਵਿੱਤੀ ਸਾਲ 2021-22 ਅਤੇ 2022-23 ਦੇ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਰਿਹਾ ਸੀ।
ਭਾਰਤ ਦੇ ਛੇ ਸਭ ਤੋਂ ਵੱਡੇ ਵਪਾਰਕ ਭਾਈਵਾਲ: ਚੀਨ ਨਾਲ 118.4 ਅਰਬ ਡਾਲਰ ਦਾ ਵਪਾਰ; ”S ਨਾਲ 118.3 ਅਰਬ ਡਾਲਰ ਦਾ ਵਪਾਰ; ”15 ਨਾਲ 83.6 ਅਰਬ ਡਾਲਰ ਦਾ ਵਪਾਰ; ਰੂਸ ਨਾਲ 65.7 ਅਰਬ ਡਾਲਰ ਦਾ ਵਪਾਰ; ਸਾਊਦੀ ਅਰਬ ਨਾਲ 43.4 ਅਰਬ ਡਾਲਰ ਦਾ ਵਪਾਰ ਅਤੇ ਸਿੰਗਾਪੁਰ ਨਾਲ 35.6 ਅਰਬ ਡਾਲਰ ਦਾ ਵਪਾਰ।
ਚੀਨ ਨਾਲ ਵਪਾਰ
7“R9 ਦਾ ਡੈਟਾ ਦੱਸਦਾ ਹੈ ਕਿ ਪਿਛਲੇ ਵਿੱਤੀ ਸਾਲ ਦੌਰਾਨ ਭਾਰਤ ਦੀ ਚੀਨ ਨੂੰ ਬਰਾਮਦ 8.7 ਫ਼ੀਸਦੀ ਵੱਧ ਕੇ 16.67 ਅਰਬ ਡਾਲਰ ’ਤੇ ਪਹੁੰਚ ਗਈ। ਚੀਨ ਨੂੰ ਬਰਾਮਦ ਵਧਾਉਣ ’ਚ ਭਾਰਤ ਦੇ ਲੋਹ ਓਰ, ਸੂਤੀ ਧਾਗਾ, ਕੱਪੜੇ, ਮੇਕਅੱਪ, ਹੈਂਡਲੂਮ, ਮਸਾਲੇ, ਫ਼ਲ-ਸਬਜ਼ੀਆਂ, ਪਲਾਸਟਿਕ ਅਤੇ ਲਿਨੋਲੀਅਮ ਦੀ ਅਹਿਮ ਭੂਮਿਕਾ ਰਹੀ।
ਜੇਕਰ ਚੀਨ ਤੋਂ ਦਰਾਮਦ ਦੀ ਗੱਲ ਕਰੀਏ ਤਾਂ ਇਸ ’ਚ 3.24 ਫ਼ੀਸਦੀ ਦਾ ਉਛਾਲ ਆਇਆ ਅਤੇ ਇਹ 101.7 ਅਰਬ ਡਾਲਰ ਤਕ ਪਹੁੰਚ ਗਈ। ਭਾਰਤ ਚੀਨ ਤੋਂ ਜ਼ਿਆਦਾਤਰ ਇਲੈਕਟ੍ਰੌਨਿਕਸ ਦਾ ਸਾਮਾਨ, ਨਿਊਕਲੀਅਰ ਰਿਐਕਟਰਜ਼, ਬੁਆਇਲਰਜ਼, ਔਰਗੈਨਿਕ ਕੈਮੀਕਲਜ਼, ਪਲਾਸਟਿਕ ਦਾ ਸਾਮਾਨ, ਫ਼ਰਟੀਲਾਈਜ਼ਰ, ਗੱਡੀਆਂ ਨਾਲ ਜੁੜਿਆ ਸਾਮਾਨ, ਕੈਮੀਕਲ ਪ੍ਰੋਡੱਕਟਸ, ਆਇਰਨ ਐਂਡ ਸਟੀਲ ਦਾ ਸਾਮਾਨ ਅਤੇ ਐਲੂਮੀਨਮ ਖ਼ਰੀਦਦਾ ਹੈ।
ਅਮਰੀਕਾ ਤੋਂ ਘਟੀ
ਦਰਾਮਦ-ਬਰਾਮਦ
ਵਿੱਤੀ ਸਾਲ 2023-24 ’ਚ ਅਮਰੀਕਾ ਨੂੰ ਬਰਾਮਦ 1.32 ਫ਼ੀਸਦੀ ਘੱਟ ਕੇ 77.5 ਅਰਬ ਡਾਲਰ ’ਤੇ ਆ ਗਈ। ਜੇਕਰ ਦਰਾਮਦ ’ਤੇ ਗੌਰ ਕਰੀਏ ਤਾਂ ਇਸ ’ਚ ਕਰੀਬ 20 ਫ਼ੀਸਦੀ ਦੀ ਗਿਰਾਵਟ ਆਈ ਹੈ ਅਤੇ 40.1 ਅਰਬ ਡਾਲਰ ’ਤੇ ਆ ਗਈ। ਗਲੋਬਲ
ਟਰੇਡ ਰੀਸਰਚ ਇਨੀਸ਼ੀਏਟਿਵ (7“R9) ਦਾ ਕਹਿਣਾ ਹੈ ਕਿ ਵਿੱਤੀ ਸਾਲ 2019 ਤੋਂ ਵਿੱਤੀ ਸਾਲ 2024 ਤਕ ਭਾਰਤ ਦੇ ਸਭ ਤੋਂ ਟੌਪ 15 ਵਪਾਰਕ ਭਾਈਵਾਲਾਂ ਨਾਲ ਕਾਰੋਬਾਰ ’ਚ ਮਹੱਤਵਪੂਰਣ ਬਦਲਾਅ ਹੋਏ। ਇਸ ਨਾਲ ਜ਼ਿਆਦਾਤਰ ਸੈਕਟਰਾਂ ਦੀ ਦਰਾਮਦ ਅਤੇ ਬਰਾਮਦ ’ਚ ਕਮੀ ਜਾਂ ਇਜ਼ਾਫ਼ਾ ਦੇਖਣ ਨੂੰ ਮਿਲਿਆ।
ਇਸ ਦੌਰਾਨ ਚੀਨ ਨੂੰ ਬਰਾਮਦ ’ਚ 0.6 ਫ਼ੀਸਦੀ ਦੀ ਮਾਮੂਲੀ ਗਿਰਾਵਟ ਆਈ ਅਤੇ ਉਹ 16.66 ਅਰਬ ਡਾਲਰ ’ਤੇ ਆ ਗਈ। ਉਥੇ ਹੀ ਚੀਨ ਤੋਂ ਦਰਾਮਦ ’ਚ 44.7 ਫ਼ੀਸਦੀ ਦਾ ਇਜ਼ਾਫ਼ਾ ਹੋਇਆ ਅਤੇ ਉਹ 70.32 ਅਰਬ ਡਾਲਰ ਤੋਂ ਵੱਧ ਕੇ 101.75 ਅਰਬ ਡਾਲਰ ਹੋ ਗਈ।
ਭਾਰਤ ਦੀ ਬਰਾਮਦ ਤੇ ਦਰਾਮਦ ’ਚ ਵੱਡਾ ਅੰਤਰ ਹੋਣ ਕਾਰਨ ਚੀਨ ਨਾਲ ਵਪਾਰਕ ਘਾਟਾ ਵੀ ਵਧਿਆ ਹੈ। ਇਹ ਵਿੱਤੀ ਸਾਲ 2019 ’ਚ 53.57 ਅਰਬ ਡਾਲਰ ਸੀ ਜੋ ਵਿੱਤੀ ਸਾਲ 2024 ਤਕ 85.09 ਅਰਬ ਡਾਲਰ ’ਤੇ ਪਹੁੰਚ ਗਿਆ। ਇਹ ਭਾਰਤ ਲਈ ਚਿੰਤਾ ਦੀ ਗੱਲ ਹੈ ਕਿਉਂਕਿ ਦੇਸ਼ ਦੀ ਬਰਾਮਦ ਤਕਰੀਬਨ ਸਥਿਰ ਹੈ ਪਰ ਦਰਾਮਦ ’ਚ ਭਾਰੀ ਉਛਾਲ ਆਇਆ ਹੈ।
ਅਮਰੀਕਾ ਨੂੰ ਭਾਰਤ
ਦੀ ਬਰਾਮਦ ਵਧੀ
ਚੀਨ ਦੇ ਉਲਟ ਅਮਰੀਕਾ ਦੇ ਨਾਲ ਭਾਰਤ ਦਾ ਵਪਾਰ ਚੰਗਾ ਚੱਲ ਰਿਹਾ ਹੈ। ਵਿੱਤੀ ਸਾਲ 2019 ਤੋਂ ਵਿੱਤੀ ਸਾਲ 2024 ਦਰਮਿਆਨ ਅਮਰੀਕੀ ਨੂੰ ਭਾਰਤ ਦੀ ਬਰਾਮਦ 47.9 ਫ਼ੀਸਦੀ ਵੱਧ ਕੇ 77.52 ਅਰਬ ਡਾਲਰ ਹੋ ਗਈ। ਉਥੇ ਅਮਰੀਕਾ ਤੋਂ ਦਰਾਮਦ ਵੀ 14.7 ਫ਼ੀਸਦੀ ਵੱਧ ਕੇ 40.78 ਅਰਬ ਡਾਲਰ ਹੋ ਗਈ। ਇਸ ਨਾਲ ਅਮਰੀਕਾ ਦੇ ਨਾਲ ਭਾਰਤ ਦਾ ਟਰੇਡ ਸਰਪਲੱਸ ਵੀ ਵਧਿਆ ਅਤੇ ਇਹ 16.86 ਅਰਬ ਡਾਲਰ ਤੋਂ ਵੱਧ ਕੇ 36.74 ਅਰਬ ਡਾਲਰ ਹੋ ਗਿਆ।
ਚੀਨ ਵੱਡਾ ਭਾਈਵਾਲ
ਭਾਰਤੀ ਵਪਾਰ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਚੀਨ 2013-14 ਤੋਂ 2017-18 ਤਕ ਅਤੇ 2020-21 ’ਚ ਭਾਰਤ ਦਾ ਮੁੱਖ ਵਪਾਰਕ ਸਹਿਯੋਗੀ ਸੀ। ਚੀਨ ਤੋਂ ਪਹਿਲਾਂ ਸੰਯੁਕਤ ਅਰਬ ਅਮੀਰਾਤ ਦੇਸ਼ ਦਾ ਸਭ ਤੋਂ ਵੱਡਾ ਟਰੇਡ ਪਾਰਟਨਰ ਸੀ, ਉਥੇ, 2021-22 ਤੇ 2022-23 ’ਚ ਭਾਰਤ ਨੇ ਅਮਰੀਕਾ ਦੇ ਨਾਲ ਸਭ ਤੋਂ ਵੱਧ ਵਪਾਰ ਕੀਤਾ। 2023-24 ’ਚ, 83.6 ਅਰਬ ਡਾਲਰ ਦੇ ਨਾਲ ਸੰਯੁਕਤ ਅਰਬ ਅਮੀਰਾਤ, ਭਾਰਤ ਦਾ ਤੀਜਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਸੀ। ਉਸ ਤੋਂ ਬਾਅਦ ਰੂਸ (65.7 ਅਰਬ ਡਾਲਰ), ਸਾਊਦੀ ਅਰਬ (43.4 ਅਰਬ ਡਾਲਰ) ਅਤੇ ਸਿੰਗਾਪੁਰ (35.6 ਅਰਬ ਡਾਲਰ) ਦਾ ਸਥਾਨ ਰਿਹਾ।
ਵਪਾਰ ਘਾਟਾ ਕੀ ਹੈ
ਵਪਾਰ ਘਾਟੇ ਦਾ ਮਤਲਬ ਹੈ ਕਿ ਕੋਈ ਵੀ ਦੇਸ਼ ਆਪਣੇ ਵਪਾਰਕ ਭਾਈਵਾਲ ਨੂੰ ਸਾਮਾਨ ਘੱਟ ਵੇਚ ਪਾ ਰਿਹਾ ਹੈ, ਪਰ ਉਸ ਤੋਂ ਉਹ ਖ਼ਰੀਦ ਜ਼ਿਆਦਾ ਰਿਹਾ ਹੈ। ਜੇਕਰ ਕੋਈ ਆਪਣੇ ਵਪਾਰਕ ਭਾਈਵਾਲ ਤੋਂ 10 ਰੁਪਏ ਦਾ ਸਾਮਾਨ ਖ਼ਰੀਦ ਰਿਹਾ ਹੈ, ਪਰ ਵੇਚ ਸਿਰਫ਼ ਚਾਰ ਰੁਪਏ ਦਾ ਰਿਹਾ ਹੈ ਤਾਂ ਉਸ ਨੂੰ ਛੇ ਰੁਪਏ ਦਾ ਵਪਾਰਕ ਘਾਟਾ ਹੋਵੇਗਾ। ਜਿਵੇਂ ਕਿ ਭਾਰਤ ਤੇ ਚੀਨ ਦੇ ਮਾਮਲੇ ’ਚ ਹੈ ਪਰ ਜੇਕਰ ਕੋਈ ਦੇਸ਼ ਸਾਮਾਨ ਵਧੇਰੇ ਵੇਚਦਾ ਹੈ ਪਰ ਆਪਣੇ ਟਰੇਡ ਪਾਰਟਨਰ ਤੋਂ ਖ਼ਰੀਦਦਾਰੀ ਘੱਟ ਕਰਦਾ ਹੈ ਤਾਂ ਉਸ ਦੇ ਨਜ਼ਰੀਏ ਨਾਲ ਇਸ ਨੂੰ ਵਪਾਰ ਸਰਪਲੱਸ ਕਹਿੰਦੇ ਹਨ। ਜਿਵੇਂ ਭਾਰਤ ਅਮਰੀਕਾ ਤੋਂ ਘੱਟ ਸਾਮਾਨ ਖ਼ਰੀਦ ਰਿਹਾ ਹੈ, ਪਰ ਉਸ ਨੂੰ ਵੇਚ ਜ਼ਿਆਦਾ ਰਿਹਾ ਹੈ।

Related posts

ਕੈਨੇਡਾ ਹੁਣ ਜਾਂ ਕਦੇ ਵੀ ਵਿਕਾਊ ਨਹੀਂ ਹੈ: ਜਗਮੀਤ ਸਿੰਘ

admin

ਅਮਰੀਕਾ ‘ਚ H-1B ਵੀਜ਼ਾ ਚਾਹਵਾਨਾਂ ਲਈ ਅਨਿਸ਼ਚਿਤਤਾ ਦਾ ਮਾਹੌਲ !

admin

ਵਿਸ਼ਵ ਪਾਸਪੋਰਟ ਸੂਚੀ ’ਚ ਸਿੰਗਾਪੁਰ ਸਿਖਰ ’ਤੇ ਬਰਕਰਾਰ !

admin