India International

ਭਾਰਤ ਨੇ ਬੈਲਜੀਅਮ ਨੂੰ ਰਾਸ਼ਟਰੀ ਦਿਵਸ ‘ਤੇ ਸ਼ੁਭਕਾਮਨਾਵਾਂ ਦਿੱਤੀਆਂ !

ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਬੈਲਜੀਅਮ ਦੇ ਵਿਦੇਸ਼ ਮੰਤਰੀ ਮੈਕਸਿਮ ਪ੍ਰੀਵੋਟ ਨਾਲ ਯਾਦਗਾਰੀ ਪਲ ਸਾਂਝੇ ਕਰਦੇ ਹੋਏ।

ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸੋਮਵਾਰ ਨੂੰ ਬੈਲਜੀਅਮ ਦੀ ਸਰਕਾਰ ਅਤੇ ਲੋਕਾਂ ਨੂੰ ਉਨ੍ਹਾਂ ਦੇ ਰਾਸ਼ਟਰੀ ਦਿਵਸ ‘ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਜੈਸ਼ੰਕਰ ਨੇ ਸੋਸ਼ਲ ਵਧਾਈ ਦਿੰਦਿਆਂ ਕਿਹਾ ਕਿ, “ਬੈਲਜੀਅਮ ਸਰਕਾਰ, ਵਿਦੇਸ਼ ਮੰਤਰੀ ਮੈਕਸਿਮ ਪ੍ਰੀਵੋਟ ਅਤੇ ਲੋਕਾਂ ਨੂੰ ਉਨ੍ਹਾਂ ਦੇ ਰਾਸ਼ਟਰੀ ਦਿਵਸ ‘ਤੇ ਹਾਰਦਿਕ ਵਧਾਈਆਂ। ਸਾਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਭਾਰਤ ਅਤੇ ਬੈਲਜੀਅਮ ਵਿਚਕਾਰ ਨਜ਼ਦੀਕੀ ਅਤੇ ਬਹੁਪੱਖੀ ਸਹਿਯੋਗ ਹੋਰ ਮਜ਼ਬੂਤ ਹੋਵੇਗਾ।”

ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਇਸ ਸਾਲ ਜੂਨ ਵਿੱਚ ਬੈਲਜੀਅਮ ਦੀ ਰਾਜਧਾਨੀ ਬ੍ਰਸੇਲਜ਼ ਦਾ ਦੌਰਾ ਕੀਤਾ ਸੀ। ਉਸ ਸਮੇਂ ਦੌਰਾਨ ਉਨ੍ਹਾਂ ਨੇ ਅੱਤਵਾਦ ਵਿਰੁੱਧ ਲੜਾਈ ਵਿੱਚ ਦੁਵੱਲੇ ਸਹਿਯੋਗ ਅਤੇ ਭਾਈਵਾਲੀ ਵਧਾਉਣ ਬਾਰੇ ਵਿਦੇਸ਼ ਮੰਤਰੀ ਪ੍ਰੀਵੋ ਨਾਲ ਮਹੱਤਵਪੂਰਨ ਗੱਲਬਾਤ ਕੀਤੀ ਸੀ। ਉਨ੍ਹਾਂ ਨੇ ਅੱਤਵਾਦ ਵਿਰੁੱਧ ਭਾਰਤ ਨਾਲ ਬੈਲਜੀਅਮ ਦੀ ਇਕਜੁੱਟਤਾ ਦੀ ਸ਼ਲਾਘਾ ਕੀਤੀ। ਐਸ. ਜੈਸ਼ੰਕਰ ਦਾ ਇਹ ਦੌਰਾ ਉਸ ਸਮੇਂ ਹੋਇਆ ਜਦੋਂ ਤਿੰਨ ਮਹੀਨੇ ਪਹਿਲਾਂ ਬੈਲਜੀਅਮ ਦੀ ਰਾਜਕੁਮਾਰੀ ਐਸਟ੍ਰਿਡ 300 ਮੈਂਬਰੀ ਆਰਥਿਕ ਵਫ਼ਦ ਨਾਲ ਭਾਰਤ ਆਈ ਸੀ। ਉਸ ਸਮੇਂ ਦੌਰਾਨ ਰਾਜਕੁਮਾਰੀ ਐਸਟ੍ਰਿਡ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਜੈਸ਼ੰਕਰ ਨਾਲ ਮੁਲਾਕਾਤ ਕਰਕੇ ਕਿਰਤ ਪ੍ਰਵਾਸ, ਫਾਰਮਾ, ਰੱਖਿਆ, ਹੀਰਾ ਵਪਾਰ, ਪੁਲਾੜ ਖੋਜ ਅਤੇ ਹਰੀ ਊਰਜਾ ਵਰਗੇ ਖੇਤਰਾਂ ਵਿੱਚ ਸਹਿਯੋਗ ‘ਤੇ ਚਰਚਾ ਕੀਤੀ ਸੀ।

ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ, ‘ਭਾਰਤ ਅਤੇ ਬੈਲਜੀਅਮ ਵਿਚਕਾਰ ਸਬੰਧ ਹਮੇਸ਼ਾ ਨਿੱਘੇ ਅਤੇ ਦੋਸਤਾਨਾ ਰਹੇ ਹਨ। ਦੋਵਾਂ ਦੇਸ਼ਾਂ ਵਿਚਕਾਰ ਆਰਥਿਕ ਭਾਈਵਾਲੀ ਬਹੁਤ ਮਜ਼ਬੂਤ ਹੈ ਅਤੇ ਇਹ ਸਹਿਯੋਗ ਵਪਾਰ, ਨਿਵੇਸ਼, ਤਕਨਾਲੋਜੀ, ਹਰੀ ਊਰਜਾ, ਫਾਰਮਾਸਿਊਟੀਕਲ ਉਦਯੋਗ, ਹੀਰਾ ਵਪਾਰ ਅਤੇ ਲੋਕਾਂ ਨਾਲ ਸੰਪਰਕ ਵਰਗੇ ਕਈ ਖੇਤਰਾਂ ਵਿੱਚ ਫੈਲਿਆ ਹੋਇਆ ਹੈ।’

Related posts

ਡੋਨਾਲਡ ਟਰੰਪ ਦਾ 25% ਟੈਕਸ ਭਾਰਤੀ ਨਿਰਯਾਤਕਾਂ ‘ਤੇ ਮਾੜਾ ਅਸਰ ਪਾਵੇਗਾ !

admin

ਹਾਈਵੇਅ ‘ਤੇ ਅਚਾਨਕ ਰੁਕਣਾ ਲਾਪਰਵਾਹੀ ਦਾ ਦੋਸ਼ੀ ਮੰਨਿਆ ਜਾਵੇਗਾ: ਸੁਪਰੀਮ ਕੋਰਟ

admin

ਹਾਈਵੇਅ ਅਤੇ ਐਕਸਪ੍ਰੈਸਵੇਅ ‘ਤੇ 4,557 EV ਪਬਲਿਕ ਚਾਰਜਿੰਗ ਸਟੇਸ਼ਨ ਲਾਏ: ਗਡਕਰੀ

admin