India

ਭਾਰਤ ਨੇ ਸਫ਼ਲਤਾਪੂਰਵਕ ਲਾਂਚ ਕੀਤੀ ਪ੍ਰਲਯ ਮਿਜ਼ਾਈਲ

ਬਾਲਾਸੋਰ – ਭਾਰਤ ਨੇ ਮੰਗਲਵਾਰ ਨੂੰ ਓਡੀਸ਼ਾ ਤੱਟ ਕੋਲ ਅਬਦੁੱਲ ਕਲਾਮ ਟਾਪੂ ਤੋਂ ਸਤਿਹ ਤੋਂ ਸਤਿਹ ਤੱਕ ਮਾਰ ਕਰਨ ਵਾਲੀ ਘੱਟ ਦੂਰੀ ਦੀ ਬੈਲਿਸਟਿਕ ਮਿਜ਼ਾਈਲ ’ਪ੍ਰਲਯ’ ਦਾ ਸਫ਼ਲ ਪ੍ਰੀਖਣ ਕੀਤਾ। ਇਕ ਰੱਖਿਆ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਸ ਮਿਜ਼ਾਈਲ ਨੂੰ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਵਿਕਸਿਤ ਕੀਤਾ ਹੈ। ਅਧਿਕਾਰੀ ਨੇ ਦੱਸਿਆ ਕਿ ਕਰੀਬ 9.50 ਵਜੇ ਲਾਂਚ ਕੀਤੀ ਗਈ ਮਿਜ਼ਾਈਲ ਨੇ ਆਪਣੇ ਸਾਰੇ ਮਿਸ਼ਨ ਉਦੇਸ਼ਾਂ ਨੂੰ ਪੂਰਾ ਕਰ ਲਿਆ। ਉਨ੍ਹਾਂ ਦੱਸਿਆ ਕਿ ਸਮੁੰਦਰੀ ਤੱਟ ਦੇ ਨੇੜੇ ਕਈ ਉਪਕਰਣਾਂ ਨੇ ਇਸ ਦੇ ਟ੍ਰੈਜੈਕਟਰੀ ਦੀ ਨਿਗਰਾਨੀ ਕੀਤੀ।

 

 

 

Related posts

ਜੀਨਸ ਅਤੇ ਟੀ-ਸ਼ਰਟਾਂ ਪਾਉਣ ‘ਤੇ ਪਾਬੰਦੀ : ਪੰਜਾਬ ਦੇ ਗੁਆਂਢੀ ਸੂਬੇ ਵਲੋਂ ਮੁਲਾਜ਼ਮ ਨੂੰ ਹੁਕਮ

admin

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

admin

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

admin