Sport

ਭਾਰਤ ਨੇ 151 ਦੌੜਾਂ ਨਾਲ ਜਿੱਤਿਆ ਲਾਰਡਸ ਟੈਸਟ

ਨਵੀਂ ਦਿੱਲੀ – ਲਾਰਡਸ ਦੇ ਇਤਿਹਾਸਕ ਮੈਦਾਨ ‘ਤੇ ਮੇਜਬਾਨ ਇੰਗਲੈਂਡ ਤੇ ਭਾਰਤ ਦਰਮਿਆਨ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੁਕਾਬਲਾ ਖੇਡਿਆ ਗਿਆ। ਇਸ ਮੈਚ ਿਵਚ ਭਾਰਤੀ ਟੀਮ ਨੇ ਦੂਜੀ ਪਾਰੀ ਵਿਚ ਸ਼ਮੀ ਤੇ ਰਹਾਣੇ ਦੀ ਅਰਧ-ਸੈਂਕੜਾ ਪਾਰੀ ਦੇ ਦਮ ‘ਤੇ 8 ਵਿਕਟਾਂ ‘ਤੇ 298 ਦੌੜਾਂ ਬਣਾਈਆਂ ਤੇ 271 ਦੌੜਾਂ ਦੀ ਬੜ੍ਹਤ ਹਾਸਲ ਕਰਦੇ ਹੋਏ ਪਾਰੀ ਦਾ ਐਲਾਨ ਕਰ ਦਿੱਤਾ। ਹੁਣ ਭਾਰਤ ਨੇ ਇੰਗਲੈਂਡ ਨੂੰ ਜਿੱਤ ਲਈ 272 ਦੌੜਾਂ ਦਾ ਟੀਚਾ ਦਿੱਤਾ। ਇੰਗਲੈਂਡ ਦੀ ਪੂਰੀ ਟੀਮ ਦੂਜੀ ਪਾਰੀ ਵਿੱਚ 120 ਦੌੜਾਂ ਬਣਾ ਕੇ ਆਊਟ ਹੋ ਗਈ। ਭਾਰਤ ਨੇ 151 ਦੌੜਾਂ ਨਾਲ ਜਿੱਤ ਹਾਸਲ ਕਰ ਕੇ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾਈ।

ਮੁਹੰਮਦ ਸ਼ਮੀ ਤੇ ਜਸਪ੍ਰੀਤ ਬੁਮਰਾਹ, ਕ੍ਰਿਕਟ ਦੇ ਮੈਦਾਨ ‘ਤੇ ਜਦੋਂ ਇਹ ਦੋਵੇਂ ਖਿਡਾਰੀ ਜੋੜੀਦਾਰ ਦੇ ਰੂਪ ‘ਚ ਇਕੱਠਿਆਂ ਮੌਜੂਦ ਹੁੰਦੇ ਹਨ ਤਾਂ ਚਰਚਾ ਦੋਵੇਂ ਪਾਸੇ ਤੋਂ ਉਨ੍ਹਾਂ ਦੀ ਤੇਜ਼ ਗੇਂਦਬਾਜ਼ੀ ਬਾਰੇ ਹੁੰਦੀ ਹੈ ਪਰ ਇੰਗਲੈਂਡ ਦੇ ਇਤਿਹਾਸਕ ਲਾਰਡਸ ਦੇ ਮੈਦਾਨ ‘ਤੇ ਸੋਮਵਾਰ ਨੂੰ ਇਨ੍ਹਾਂ ਦੋਵਾਂ ਨੇ ਆਪਣੇ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਵਾਹ-ਵਾਹ ਲੁੱਟੀ। ਸ਼ਮੀ ਨੇ ਕਰੀਅਰ ਦਾ ਦੂਜਾ ਟੈਸਟ ਅਰਧ-ਸੈਂਕੜਾ ਬਣਾਉਂਦੇ ਹੋਏ ਅਜੇਤੂ 56 ਦੌੜਾਂ ਬਣਾਈਆਂ, ਜੋ ਕਿ ਉਨ੍ਹਾਂ ਦਾ ਸਰਬਉੱਚ ਟੈਸਟ ਸਕੋਰ ਵੀ ਹੈ, ਜਦੋਂਕਿ ਬੁਮਰਾਹ ਨੇ ਵੀ ਆਪਣੇ ਟੈਸਟ ਕਰੀਅਰ ਦਾ ਸਰਬਉੱਚ ਸਕੋਰ ਬਣਾਉਂਦੇ ਹੋਏ ਅਜੇਤੂ 34 ਦੌੜਾਂ ਦੀ ਪਾਰੀ ਖੇਡੀ। ਇਨ੍ਹਾਂ ਦੋਵਾਂ ਨੇ ਨੌਵੇਂ ਵਿਕਟ ਲਈ 89 ਦੌੜਾਂ ਦੀ ਅਟੁੱਟ ਸਾਂਝੇਦਾਰੀ ਕੀਤੀ ਜਿਸ ਦੀ ਮਦਦ ਨਾਲ ਭਾਰਤੀ ਟੀਮ ਨੇ ਅੱਠ ਵਿਕਟਾਂ ‘ਤੇ 298 ਦੌੜਾਂ ਦੇ ਸਕੋਰ ‘ਤੇ ਦੂਜੀ ਪਾਰੀ ਦਾ ਐਲਾਨ ਕੀਤਾ। ਇੰਗਲੈਂਡ ਨੂੰ ਮੈਚ ਜਿੱਤਣ ਲਈ ਘੱਟ ਤੋਂ ਘੱਟ 60 ਓਵਰਾਂ ‘ਚ 272 ਦੌੜਾਂ ਬਣਾਉਣ ਦੀ ਟੀਚਾ ਮਿਲਿਆ।

ਇਸ ਤੋਂ ਬਾਅਦ ਇਨ੍ਹਾਂ ਦੋਵਾਂ ਨੇ ਗੇਂਦ ਨਾਲ ਵੀ ਕਮਾਲ ਕੀਤਾ ਤੇ ਇੰਗਲੈਂਡ ਦੀ ਸ਼ੁਰੂਆਤ ਨੂੰ ਖ਼ਰਾਬ ਕਰਦੇ ਹੋਏ ਇਕ-ਇਕ ਵਿਕਟ ਆਪਣੇ ਨਾਂ ਕੀਤਾ। ਖ਼ਬਰ ਲਿਖੇ ਜਾਣ ਤਕ ਚਾਹ ਦੇ ਸਮੇਂ ਤਕ ਇੰਗਲੈਂਡ ਨੇ 22 ਓਵਰਾਂ ‘ਚ ਚਾਰ ਵਿਕਟਾਂ ‘ਤੇ 67 ਦੌੜਾਂ ਬਣਾਈਆਂ ਸਨ ਤੇ ਜਿੱਤ ਲਈ ਉਸ ਨੂੰ ਹੋਰ 205 ਦੌੜਾਂ ਦੀ ਲੋੜ ਸੀ।

ਭਾਰਤੀ ਟੀਮ ਸੋਮਵਾਰ ਨੂੰ ਛੇ ਵਿਕਟਾਂ ‘ਤੇ 181 ਦੌੜਾਂ ਤੋਂ ਅੱਗੇ ਖੇਡਣ ਉਤਰੀ ਤੇ ਉਸ ਕੋਲ ਸਿਰਫ 154 ਦੌੜਾਂ ਦੀ ਲੀਡ ਸੀ। ਅਜਿਹੇ ਉਸ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਆਪਣੀ ਲੀਡ ਨੂੰ ਹੋਰ ਅੱਗੇ ਲਿਜਾਣ ਦੀ ਸੀ। ਭਾਰਤ ਦੀਆਂ ਉਮੀਦਾਂ ਉਦੋਂ ਟੁੱਟਦੀਆਂ ਨਜ਼ਰ ਆਈਆਂ ਜਦੋਂ ਦਿਨ ਦੇ ਚੌਥੇ ਓਵਰ ‘ਚ ਹੀ ਰਿਸ਼ਭ ਪੰਤ (22) ਆਪਣੀ ਵਿਕਟ ਗੁਆ ਬੈਠੇ। ਥੋੜੀ ਦੇਰ ਬਾਅਦ ਰੋਬਿਨਸਨ ਨੇ ਇਸ਼ਾਂਤ ਸ਼ਰਮਾ (16) ਨੂੰ ਵੀ ਚੱਲਦਾ ਕੀਤਾ। ਹੁਣ ਭਾਰਤ ਦਾ ਸਕੋਰ ਅੱਠ ਵਿਕਟਾਂ ‘ਤੇ 209 ਦੌੜਾਂ ਸੀ ਤੇ ਉਸ ਦੀ ਲੀਡ ਸਿਰਫ 180 ਦੌੜਾਂ ਦੀ ਸੀ। ਇਸ ਤੋਂ ਬਾਅਦ ਸ਼ਮੀ ਤੇ ਬੁਮਰਾਹ ਨੇ ਉਮੀਦਾਂ ਜਗਾਈਆਂ। ਇਨ੍ਹਾਂ ਦੋਵਾਂ ਨੇ ਜੋ ਪ੍ਰਦਰਸ਼ਨ ਕੀਤਾ ਉਸ ਦੀ ਉਮੀਦ ਸ਼ਾਇਦ ਹੀ ਕਿਸੇ ਨੇ ਕੀਤੀ ਹੋਵੇ, ਪਰ ਉਨ੍ਹਾਂ ਦੇ ਇਸ ਪ੍ਰਦਰਸ਼ਨ ਨਾਲ ਭਾਰਤ ਲਈ ਜਿੱਤ ਦਾ ਮੰਚ ਤਿਆਰ ਹੋ ਗਿਆ।

ਜਵਾਬ ‘ਚ ਇੰਗਲੈਂਡ ਦੀ ਟੀਮ 272 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਤਾਂ ਬੁਮਰਾਹ ਨੇ ਤੀਸਰੀ ਗੇਂਦ ‘ਤੇ ਹੀ ਰੋਰੀ ਬਰਨਸ ਨੂੰ ਚਲਦਾ ਕੀਤਾ। ਅਗਲੇ ਓਵਰ ‘ਚ ਸ਼ਮੀ ਨੇ ਡੋਮ ਸਿਬਲੇ ਨੂੰ ਵਿਕਟ ਦੇ ਪਿੱਛੇ ਕੈਚ ਕਰਵਾਇਆ। ਇਹ ਦੋਵੇਂ ਸਲਾਮੀ ਬੱਲੇਬਾਜ਼ੀ ਆਪਣਾ ਖ਼ਾਤਾ ਵੀ ਨਹੀਂ ਖੋਲ੍ਹ ਸਕੇ। ਹਸੀਬ ਹਮੀਦ (9) ਤੇ ਜੋ ਰੂਟ ਨੇ ਸਕੋਰ ਨੂੰ 44 ਦੌੜਾਂ ਤਕ ਪਹੁੰਚਾਇਆ ਤਾਂ ਇਸ਼ਾਂਤ ਸ਼ਰਮਾ ਨੇ ਹਮੀਦ ਨੂੰ ਆਊਟ ਕਰ ਕੇ ਇਸ ਸਾਂਝੇਦਾਰੀ ਨੂੰ ਤੋੜ ਦਿੱਤਾ। ਚਾਹ ਦੇ ਸਮੇਂ ਤੋਂ ਠੀਕ ਪਹਿਲਾਂ ਬੇਅਰਸਟੋ ਨੂੰ ਪੈਰ ਅੜਿੱਕਾ ਆਊਟ ਕਰ ਕੇ ਭਾਰਤ ਦੀਆਂ ਜਿੱਤ ਦੀਆਂ ਉਮੀਦਾਂ ਨੂੰ ਹੋਰ ਮਜ਼ਬੂਤ ਕਰ ਦਿੱਤਾ।

Related posts

ਮਹਿਲਾ ਹਾਕੀ: ਭਾਰਤ ਨੇ ਏਸ਼ੀਅਨ ਚੈਂਪੀਅਨਜ਼ ਟਰਾਫੀ ਜਿੱਤੀ

admin

ਯਸ਼ਸਵੀ ਜਾਇਸਵਾਲ ਆਸਟ੍ਰੇਲੀਆ ਦੌਰੇ ਤੋਂ ਇਕ ਬਿਹਤਰ ਬੱਲੇਬਾਜ਼ ਬਣ ਕੇ ਪਰਤੇਗਾ ; ਰਵੀ ਸ਼ਾਸਤਰੀ

editor

ਨਡਾਲ ਆਪਣੇ ਆਖਰੀ ਮੈਚ ਚ ਹਾਰਿਆ, ਸਪੇਨ ਦੀ ਡੇਵਿਸ ਕੱਪ ਮੁਹਿੰਮ ਦਾ ਅੰਤ

editor