ਨਵੀਂ ਦਿੱਲੀ – ਡੈਨਮਾਰਕ ਦੀ ਪ੍ਰਧਾਨ ਮੰਤਰੀ ਮੇਟੇ ਫ੍ਰੇਡਰਿਕਸਨ ਤਿੰਨ ਦਿਨਾਂ ਦੌਰੇ ’ਤੇ ਭਾਰਤ ਪਹੁੰਚੀ ਹੈ। ਰਾਸ਼ਟਰਪਤੀ ਭਵਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਉਨ੍ਹਾਂ ਦਾ ਸਵਾਗਤ ਕੀਤਾ। ਫ੍ਰੇਡਰਿਕਸਨ 9 ਤੋਂ 11 ਅਕਤੂਬਰ ਤਕ ਭਾਰਤ ’ਚ ਰਹੇਗੀ। ਇਸ ਦੌਰਾਨ ਉਹ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕਰੇਗੀ ਅਤੇ ਪੀਐੱਮ ਮੋਦੀ ਨਾਲ ਦੁਵੱਲੀ ਗੱਲਬਾਤ ਕਰੇਗੀ। ਵਿਦੇਸ਼ ਰਾਜ ਮੰਤਰੀ ਮਿਨਾਕਸ਼ੀ ਲੇਖੀ ਨੇ ਦਿੱਲੀ ਹਵਾਈ ਅੱਡੇ ’ਤੇ ਫ੍ਰੇਡਰਿਕਸਨ ਦਾ ਸਵਾਗਤ ਕੀਤਾ, ਜੋ ਭਾਰਤ ਦੇ ਆਪਣੇ ਪਹਿਲੇ ਰਾਜ ਦੌਰੇ ’ਤੇ ਹੈ। ਪੀਐੱਮ ਮੋਦੀ ਅਤੇ ਡੈਨਮਾਰਕ ਦੀ ਪ੍ਰਧਾਨ ਮੰਤਰੀ ਮੇਟ ਫ੍ਰੇਡਰਿਕਸਨ ਵਿਚਕਾਰ ਦੁਵੱਲੀ ਗੱਲਬਾਤ ਤੋਂ ਬਾਅਦ ਐਗਰੀਮੈਂਟ ਦਾ ਆਦਾਨ-ਪ੍ਰਦਾਨ ਹੋਇਆ। ਉਥੇ ਹੀ ਇਸ ਦੌਰਾਨ ਦੋਵੇਂ ਨੇਤਾਵਾਂ ਨੇ ਆਪਣਾ ਸੰਬੋਧਨ ਵੀ ਦਿੱਤਾ। ਇਸ ਦੌਰਾਨ ਪੀਐੱਮ ਮੋਦੀ ਨੇ ਕਿਹਾ, ‘ਅੱਜ ਦੀ ਸਾਡੀ ਮੁਲਾਕਾਤ ਭਾਵੇਂ ਹੀ ਪਹਿਲੀ ਰੂਬਰੂ ਮੁਲਾਕਾਤ ਸੀ ਪਰ ਕੋਰੋਨਾ ਕਾਲਖੰਡ ’ਚ ਵੀ ਭਾਰਤ ਤੇ ਡੈਨਮਾਰਕ ਵਿਚਕਾਰ ਸੰਪਰਕ ਤੇ ਸਹਿਯੋਗ ਦੀ ਗਚੀ ਬਰਕਰਾਰ ਰਹੀ ਸੀ।’ਪੀਐੱਮ ਮੋਦੀ ਨੇ ਦੱਸਿਆਕਿ ਅੱਜ ਤੋਂ ਇਕ ਸਾਲ ਪਹਿਲਾਂ ਅਸੀਂ ਆਪਣੇ ਵਰਚੁਅਲ ਸਮਿਟ ’ਚ ਭਾਰਤ ਅਤੇ ਡੈਨਮਾਰਕ ’ਚ ਗ੍ਰੀਨ ਸਟ੍ਰੈਟਜਿਕ ਪਾਰਟਨਰਸ਼ਿਪ ਸਥਾਪਿਤ ਕਰਨ ਦਾ ਇਤਿਹਾਸਿਕ ਫ਼ੈਸਲਾ ਲਿਆ ਸੀ। ਇਹ ਅਸੀਂ ਦੋਵੇਂ ਦੇਸ਼ਾਂ ਦੀ ਦੂਰਗਾਮੀ ਸੋਚ ਅਤੇ ਵਾਤਾਵਰਨ ਪ੍ਰਤੀ ਸਨਮਾਨ ਦਾ ਪ੍ਰਤੀਕ ਹੈ।ਉਥੇ ਹੀ, ਪੀਐੱਮ ਫ੍ਰੇਡਰਿਕਸਨ ਨੇ ਕਿਹਾ, ‘ਅੱਜ ਅਸੀਂ ਪਾਣੀ ਅਤੇ ਗ੍ਰੀਨ ਬਾਲਣ ’ਤੇ ਕੰਮ ਕਰਨ ਲਈ ਸਹਿਮਤ ਹੋਏ ਹਾਂ। ਅਸੀਂ ਸਿਹਤ ਤੇ ਖੇਤੀ ਜਿਹੇ ਖੇਤਰਾਂ ’ਤੇ ਵੀ ਇਕੱਠੇ ਮਿਲ ਕੇ ਕੰਮ ਕਰਨ ਲਈ ਸਹਿਮਤ ਹੋਏ ਹਾਂ। ਸਾਡਾ ਗ੍ਰੀਨ ਸਹਿਯੋਗ ਬਹੁਤ ਮਹੱਤਵਪੂਰਨ ਹੈ।’ ਉਨ੍ਹਾਂ ਨੇ ਅੱਗੇ ਕਿਹਾ ਕਿ ਅਸੀਂ ਦੋ ਲੋਕਤੰਤਰਿਕ ਦੇਸ਼ ਹਾਂ ਜੋ ਨਿਯਮਾਂ ਦੇ ਆਧਾਰਿਤ ਇਕ ਅੰਤਰਰਾਸ਼ਟਰੀ ਵਿਵਸਥਾਂ ’ਚ ਵਿਸ਼ਵਾਸ ਕਰਦੇ ਹਾਂ। ਭਾਰਤ ਅਤੇ ਡੈਨਮਾਰਕ ’ਚ ਸਹਿਯੋਗ ਇਸ ਗੱਲ ਦਾ ਇਕ ਬਿਹਤਰੀਨ ਉਦਾਹਰਨ ਹੈ ਕਿ ਕਿਵੇਂ ਗ੍ਰੀਨ ਗ੍ਰੋਥ ਅਤੇ ਗ੍ਰੀਨ ਟ੍ਰਾਂਜਿਕਸ਼ਨ ਦੇ ਨਾਲ-ਨਾਲ ਚੱਲ ਸਕਦੇ ਹਨ।