Punjab

ਭਾਰਤ-ਪਾਕਿ ਵੰਡ ਦੌਰਾਨ ਵਿਛੜੇ ਚਾਚੇ-ਭਤੀਜੇ ਦਾ 75 ਸਾਲ ਬਾਅਦ ਹੋਇਆ ਮਿਲਾਪ !

ਡੇਰਾ ਬਾਬਾ ਨਾਨਕ – ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਭਾਰਤ-ਪਾਕਿ ਕੌਮਾਂਤਰੀ ਸਰਹੱਦ ਡੇਰਾ ਬਾਬਾ ਨਾਨਕ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਖੋਲ੍ਹੇ ਲਾਂਘੇ ਰਾਹੀਂ ਭਾਰਤ-ਪਾਕਿ ਵੰਡ ਦੌਰਾਨ 75 ਸਾਲ ਬਾਅਦ ਸੋਮਵਾਰ ਨੂੰ ਚਾਚਾ ਸਵਰਨ ਸਿੰਘ (92), ਭਤੀਜੇ ਮੋਹਨ ਸਿੰਘ ਅਫਜ਼ਲ ਖ਼ਲਕ (81) ਨੂੰ ਮਿਲ ਕੇ ਬਾਗ਼ੋਬਾਗ ਹੋ ਗਿਆ। ਇੱਥੇ ਦੱਸਣਯੋਗ ਹੈ ਕਿ ਕਰਤਾਰਪੁਰ ਲਾਂਘਾ ਭਾਰਤ ਪਾਕਿਸਤਾਨ ਵੰਡ ਦੌਰਾਨ ਵਿਛੜੇ ਪਰਿਵਾਰਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਸੋਮਵਾਰ ਨੂੰ ਸਵਰਨ ਸਿੰਘ ਵਾਸੀ ਹਾਜੀਪੁਰ ਜਲੰਧਰ ਦੀ ਬੇਟੀ ਰਛਪਾਲ ਕੌਰ ਸਮੇਤ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ‘ਤੇ ਬਣੇ ਪੈਸੰਜਰ ਟਰਮੀਨਲ ‘ਤੇ ਪੁੱਜੇ, ਜਿੱਥੇ ਉਨ੍ਹਾਂ ਵੱਲੋਂ ਸਿਹਤ ਕਰਮਚਾਰੀਆਂ ਤੋਂ ਪੋਲੀਓ ਬੂੰਦਾਂ ਪੀਤੀਆਂ ਉਪਰੰਤ ਇਮੀਗ੍ਰੇਸ਼ਨ ਦੀ ਕਾਰਵਾਈ ਮੁਕੰਮਲ ਕਰਨ ਉਪਰੰਤ ਭਾਰਤ-ਪਾਕਿ ਦੀ ਜ਼ੀਰੋ ਲੈ ਤੇ ਲੱਗੇ ਗੇਟ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਲਈ ਰਵਾਨਾ ਹੋਏ। ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਆਪਣੇ ਭਤੀਜੇ ਮੋਹਨ ਸਿੰਘ ਅਫਜ਼ਲ ਖ਼ਲਕ ਨਾਲ ਕਰੀਬ ਸੱਤ ਘੰਟੇ ਰੁਕੇ ਇਸ ਮੌਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਵਿਛੜੇ ਚਾਚੇ ਭਤੀਜੇ ਦੇ ਗਲਾਂ ਵਿੱਚ ਫੁੱਲਾਂ ਦੇ ਹਾਰ ਪਾਏ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਪਰਤੇ ਸਵਰਨ ਸਿੰਘ (92) ਨੇ ਦੱਸਿਆ ਕਿ ਅੱਜ ਉਹ ਵੰਡ ਦੌਰਾਨ ਵਿਛੜੇ ਆਪਣੇ ਭਤੀਜੇ ਮੋਹਨ ਸਿੰਘ ਨੂੰ ਮਿਲ ਕੇ ਪਰਤੇ ਹਨ। ਉਸ ਨੇ ਦੱਸਿਆ ਕਿ 1947 ਨੂੰ ਜਿੱਥੇ ਦੇਸ਼ ਨੂੰ ਆਜ਼ਾਦੀ ਮਿਲੀ ਸੀ ਉਥੇ ਭਾਰਤ ਪਾਕਿ ਦੇ ਦੋ ਟੁਕੜੇ ਹੋ ਗਏ ਹਨ, ਜਿਸ ਦੌਰਾਨ ਉਹ ਪਾਕਿਸਤਾਨ ਦੇ ਪਿੰਡ ਚੱਕ 37 ‘ਚ ਹੱਸਦੇ ਵੱਸਦੇ ਸਨ ਕਿ ਇਸ ਦੌਰਾਨ ਫੈਲੀ ਨਫ਼ਰਤ ‘ਚ ਉਸ ਦੇ ਪਰਿਵਾਰ ਦੇ ਬਾਈ ਮੈਂਬਰ ਕਤਲ ਹੋ ਗਏ ਸਨ ਜਿਸ ਵਿੱਚ ਉਸ ਦੇ ਮਾਤਾ ਪਿਤਾ ਦੋ ਭਰਾ ਅਤੇ ਦੋ ਭੈਣਾਂ ਸ਼ਾਮਲ ਸੀ । ਇਸ ਮੌਕੇ ਉਨ੍ਹਾਂ ਦੀ ਬੇਟੀ ਰਛਪਾਲ ਕੌਰ ਨੇ ਦੱਸਿਆ ਕਿ ਅੱਜ ਉਨ੍ਹਾਂ ਦਾ ਪਿਤਾ 75 ਸਾਲ ਪਹਿਲਾਂ ਪਰਿਵਾਰ ਨਾਲੋਂ ਵਿਛੜ ਚੁੱਕੇ 6 ਸਾਲ ਦੇ ਭਤੀਜੇ ਮੋਹਨ ਸਿੰਘ ਜਿਸ ਦਾ ਪਾਲਣ ਪੋਸ਼ਣ ਮੁਸਲਮਾਨ ਪਰਿਵਾਰ ਵੱਲੋਂ ਕੀਤਾ ਗਿਆ ਅਤੇ ਜਿਸ ਨੂੰ ਅੱਜ ਅਫਜ਼ਲ ਖ਼ਲਕ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਪਾਕਿਸਤਾਨ ਵਿੱਚ ਆਪਣੇ ਛੇ ਪੁੱਤਰਾਂ ਸਮੇਤ ਪਰਿਵਾਰ ਸਮੇਤ ਜ਼ਿੰਦਗੀ ਬਤੀਤ ਕਰ ਰਿਹਾ ਹੈ। ਰਛਪਾਲ ਕੌਰ ਨੇ ਦੱਸਿਆ ਕਿ ਉਸ ਦਾ ਪਿਤਾ ਅਤੇ ਚਚੇਰਾ ਭਰਾ ਮੋਹਨ ਸਿੰਘ ਅੱਜ ਸਾਰਾ ਦਿਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜਿੱਥੇ ਆਪਸ ਵਿੱਚ ਖ਼ੂਬ ਗੱਲਾਂ ਕੀਤੀਆਂ ਉਥੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ‘ਚ ਨਤਮਸਤਕ ਹੋਏ ਅਤੇ ਇਕੱਠਿਆਂ ਬੈਠ ਕੇ ਲੰਗਰ ਛਕਿਆ। ਇਸ ਮੌਕੇ ਤੇ ਸਵਰਨ ਸਿੰਘ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਭਾਰਤ ਪਾਕਿ ਵੰਡ ਦੌਰਾਨ ਵਿਛੜੇ ਪਰਿਵਾਰਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਇਸ ਮੌਕੇ ਤੇ ਉਨ੍ਹਾਂ ਭਾਰਤ ਤੇ ਪਾਕਿਸਤਾਨ ਸਰਕਾਰ ਤੋਂ ਮੰਗ ਕੀਤੀ ਕਿ ਜਿਹੜੇ ਪਰਿਵਾਰ ਦੋਹਾਂ ਦੇਸ਼ਾਂ ਵਿਚ ਵੰਡ ਦੌਰਾਨ ਅਲੱਗ-ਅਲੱਗ ਹੋ ਕੇ ਰਹਿ ਰਹੇ ਹਨ ਉਨ੍ਹਾਂ ਪਰਿਵਾਰਾਂ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜ਼ਿਆਦਾ ਦਿਨ ਠਹਿਰਨ ਦੀ ਮਨਜ਼ੂਰੀ ਦਿੱਤੀ ਜਾਵੇ ਅਤੇ ਵਿਛੜੇ ਪਰਿਵਾਰਾਂ ਨੂੰ ਮਿਲਣ ਲਈ ਵੱਧ ਤੋਂ ਵੱਧ ਸਮਾਂ ਦਿੱਤਾ ਜਾਵੇ। ਇਸ ਮੌਕੇ ਬਜ਼ੁਰਗ ਸਵਰਨ ਸਿੰਘ ਨੇ ਦੱਸਿਆ ਕਿ ਉਸ ਨੂੰ ਆਪਣੇ ਭਤੀਜੇ ਵਿਸਰੇ ਭਤੀਜੇ ਨੂੰ ਮਿਲ ਕੇ ਸਕੂਨ ਮਿਲਿਆ ਹੈ।

Related posts

ਪੰਜਾਬ ਦੇ ਮੁੱਖ-ਮੰਤਰੀ ਹਸਪਤਾਲ ਤੋਂ ਡਿਸਚਾਰਜ

admin

ਗਿਆਨੀ ਰਘਬੀਰ ਸਿੰਘ ਵੱਲੋਂ ਕਿਰਪਾਨ ਦੇ ਮੁੱਠੇ ਦਾ ਸਵਾਲ ਬੇਬੁਨਿਆਦ – ਗਿਆਨੀ ਗੁਰਮੁਖ ਸਿੰਘ

admin

ਸੁਪਰੀਮ ਕੋਰਟ ਰਾਜੋਆਣਾ ਦੀ ਪਟੀਸ਼ਨ ’ਤੇ 18 ਮਾਰਚ ਨੂੰ ਸੁਣਵਾਈ ਕਰੇਗੀ

admin