ਨਵੀਂ ਦਿੱਲੀ – ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਅੱਜ ਕਿਹਾ ਕਿ ਭਾਰਤ 2030 ਵਿੱਚ ਹੋਣ ਵਾਲੀਆਂ ਯੂਥ ਓਲੰਪਿਕ ਖੇਡਾਂ ਵਾਸਤੇ ਦਾਅਵੇਦਾਰੀ ਪੇਸ਼ ਕਰਨ ਲਈ ਤਿਆਰ ਹੈ, ਜੋ 2036 ਵਿੱਚ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਹਾਸਲ ਕਰਨ ਦੀ ਦਿਸ਼ਾ ਵਿੱਚ ਅਹਿਮ ਕਦਮ ਹੋਵੇਗਾ। ਸਾਲ 2030 ਵਿੱਚ ਪੰਜਵੀਆਂ ਯੂਥ ਓਲੰਪਿਕ ਖੇਡਾਂ ਹੋਣੀਆਂ ਹਨ। ਮਾਂਡਵੀਆ ਨੇ ਇੱਥੇ ਏਸ਼ਿਆਈ ਓਲੰਪਿਕ ਕੌਂਸਲ (ਓਸੀਏ) ਦੀ 44ਵੀਂ ਜਨਰਲ ਅਸੈਂਬਲੀ ਮੌਕੇ ਕਿਹਾ, ‘‘ਅਸੀਂ 2030 ਦੀਆਂ ਯੂਥ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਦਾਅਵੇਦਾਰੀ ਪੇਸ਼ ਕਰਨ ਜਾ ਰਹੇ ਹਾਂ ਪਰ ਸਾਡਾ ਧਿਆਨ 2036 ਦੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ’ਤੇ ਹੈ। ਯੂਥ ਓਲੰਪਿਕਸ-2030 ਦੀ ਮੇਜ਼ਾਬਾਨੀ ਹਾਸਲ ਕਰਨ ਲਈ ਭਾਰਤ ਤੋਂ ਇਲਾਵਾ ਪੇਰੂ, ਕੋਲੰਬੀਆ, ਮੈਕਸੀਕੋ, ਥਾਈਲੈਂਡ, ਮੰਗੋਲੀਆ, ਰੂਸ, ਯੂਕਰੇਨ, ਬੋਸਨੀਆ ਅਤੇ ਹਰਜ਼ੇਗੋਵਿਨਾ ਵੀ ਇਸ ਦੌੜ ਵਿੱਚ ਸ਼ਾਮਲ ਹਨ।
previous post