India

ਮਨੀਸ਼ ਤਿਵਾੜੀ ਦਾ ਰਾਹੁਲ ’ਤੇ ਨਿਸ਼ਾਨਾ, ਕਿਹਾ-ਹਿੰਦੂਤਵ ਦੀ ਬਹਿਸ ’ਚ ਨਾ ਪਵੇ ਕਾਂਗਰਸ

ਨਵੀਂ ਦਿੱਲੀ – ਕਾਂਗਰਸ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਬੁੱਧਵਾਰ ਨੂੰ ਰਾਹੁਲ ਗਾਂਧੀ ’ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਪਾਰਟੀ ਨੇਤਾਵਾਂ ਨੂੰ ਹਿੰਦੂਤਵ ਦੀ ਬਹਿਸ ’ਚ ਨਹੀਂ ਪੈਣਾ ਚਾਹੀਦਾ, ਕਿਉਂਕਿ ਇਹ ਪਾਰਟੀ ਦੀ ਮੂਲ ਵਿਚਾਰਧਾਰਾ ਤੋਂ ਮੀਲਾਂ ਦੂਰ ਹੈ। ਫੋਨ ’ਤੇ ਗੱਲਬਾਤ ਵਿਚ ਤਿਵਾੜੀ ਨੇ ਜ਼ੋਰ ਦੇ ਕੇ ਕਿਹਾ ਕਿ ਪਾਰਟੀ ਨੂੰ ਆਪਣੀ ਮੂਲ ਵਿਚਾਰਧਾਰਾ ’ਤੇ ਟਿਕੇ ਰਹਿਣਾ ਚਾਹੀਦਾ ਹੈ ਅਤੇ ਉਸ ਤੋਂ ਹਟਣਾ ਨਹੀਂ ਚਾਹੀਦਾ, ਕਿਉਂਕਿ ਅਤੀਤ ਵਿਚ ਪਾਰਟੀ ਨੇਤਾਵਾਂ ਨੇ ਭਾਜਪਾ ਦਾ ਮੁਕਾਬਲਾ ਕਰਨ ਲਈ ਨਰਮ ਹਿੰਦੂਤਵ ਦੀ ਵਿਚਾਰਧਾਰਾ ’ਤੇ ਚੱਲਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਉਦਾਰਵਾਦ ਅਤੇ ਧਰਮ-ਨਿਰਪੱਖਤਾ ’ਚ ਵਿਸ਼ਵਾਸ ਕਰਨ ਵਾਲੇ ਲੋਕਾਂ ਨੂੰ ਹੀ ਕਾਂਗਰਸ ਵਿਚ ਰਹਿਣਾ ਚਾਹੀਦਾ ਹੈ। ਜੇਕਰ ਤੁਸੀਂ ਧਰਮ ਨੂੰ ਰਾਜਨੀਤੀ ਦਾ ਹਿੱਸਾ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਦੱਖਣਪੰਥੀ ਪਾਰਟੀਆਂ ਵਿਚ ਹੋਣਾ ਚਾਹੀਦਾ ਹੈ, ਪੰਥ-ਨਿਰਪੱਖਤਾ ’ਚ ਵਿਸ਼ਵਾਸ ਕਰਨ ਵਾਲੀ ਕਾਂਗਰਸ ’ਚ ਨਹੀਂ।ਬਾਅਦ ’ਚ ਇਕ ਟਵੀਟ ਵਿਚ ਤਿਵਾੜੀ ਨੇ ਕਿਹਾ ਕਿ ਹਿੰਦੂਵਾਦ ਅਤੇ ਹਿੰਦੂਤਵ ਦੀ ਬਹਿਸ ’ਚ ਕਾਂਗਰਸ ’ਚ ਕੁਝ ਲੋਕ ਬੁਨਿਆਦੀ ਬਿੰਦੂ ਤੋਂ ਖੁੰਝ ਜਾਂਦੇ ਹਨ। ਜੇਕਰ ਮੈਨੂੰ ਲੱਗਦਾ ਹੈ ਕਿ ਮੇਰੀ ਧਾਰਮਿਕ ਪਛਾਣ ਮੇਰੀ ਰਾਜਨੀਤੀ ਦਾ ਆਧਾਰ ਹੋਣਾ ਚਾਹੀਦਾ ਹੈ ਤਾਂ ਮੈਨੂੰ ਬਹੁਗਿਣਤੀ ਜਾਂ ਘੱਟਗਿਣਤੀ ਰਾਜਨੀਤਕ ਪਾਰਟੀ ਵਿਚ ਹੋਣਾ ਚਾਹੀਦਾ ਹੈ।

Related posts

ਬ੍ਰਿਕਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕਦਾ ਹੈ: ਪ੍ਰਧਾਨ ਮੰਤਰੀ

admin

ਕਾਨੂੰਨ ਤੇ ਸੰਵਿਧਾਨ ਦੀ ਵਿਆਖਿਆ ਸਮਾਜ ਦੀਆਂ ਲੋੜਾਂ ਮੁਤਾਬਕ ਹੋਵੇ: ਗਵਈ

admin

ਲੋਕਾਂ ਦੀ ਸੇਵਾ ਲਈ ਹਾਲੇ ਹੋਰ 30-40 ਸਾਲ ਜਿਉਣ ਦੀ ਉਮੀਦ ਕਰਦਾ ਹਾਂ: ਦਲਾਈਲਾਮਾ

admin