ਨਵੀਂ ਦਿੱਲੀ – ਮਲੇਸ਼ੀਆ ਦੇ ਪ੍ਰਧਾਨ ਮੰਤਰੀ ਐਚ.ਈ. ਅਨਵਰ ਇਬਰਾਹਿਮ ਨੇ ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਮਲੇਸ਼ੀਆ ਦੇ ਪ੍ਰਧਾਨ ਮੰਤਰੀ ਵਜੋਂ ਪ੍ਰਧਾਨ ਮੰਤਰੀ ਇਬਰਾਹਿਮ ਦੀ ਪਹਿਲੀ ਭਾਰਤ ਫੇਰੀ ‘ਤੇ ਸਵਾਗਤ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਲੋਕਤੰਤਰ, ਬਹੁ-ਸੱਭਿਆਚਾਰਵਾਦ, ਬਹੁਲਵਾਦ ਅਤੇ ਆਪਸੀ ਸਤਿਕਾਰ ਦੀਆਂ ਸਾਂਝੀਆਂ ਕਦਰਾਂ-ਕੀਮਤਾਂ ਭਾਰਤ-ਮਲੇਸ਼ੀਆ ਸਬੰਧਾਂ ਲਈ ਮਾਰਗਦਰਸ਼ਕ ਹਨ।ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਭਾਰਤ ‘ਗਲੋਬਲ ਸਾਊਥ’ ਵਿੱਚ ਮਲੇਸ਼ੀਆ ਨੂੰ ਇੱਕ ਮਜ਼ਬੂਤ ਹਿੱਸੇਦਾਰ ਵਜੋਂ ਦੇਖਦਾ ਹੈ। ਮਲੇਸ਼ੀਆ ਆਸੀਆਨ ਵਿੱਚ ਭਾਰਤ ਦਾ ਇੱਕ ਪ੍ਰਮੁੱਖ ਭਾਈਵਾਲ ਵੀ ਹੈ ਅਤੇ ਸਾਡੀ ਐਕਟ ਈਸਟ ਨੀਤੀ ਅਤੇ ਇੰਡੋ-ਪੈਸੀਫਿਕ ਵਿਜ਼ਨ ਵਿੱਚ ਇੱਕ ਮਹੱਤਵਪੂਰਨ ਦੇਸ਼ ਹੈ।ਰਾਸ਼ਟਰਪਤੀ ਨੇ ਮਲੇਸ਼ੀਆ ਦੇ 2025 ਵਿੱਚ ਆਸੀਆਨ ਦੀ ਪ੍ਰਧਾਨਗੀ ਸੰਭਾਲਣ ਲਈ ਸ਼ੁਭ ਕਾਮਨਾਵਾਂ ਦਿੱਤੀਆਂ,
previous post