ਨਵੀਂ ਦਿੱਲੀ – ਕੋਵਿਡ ਟਾਸਕ ਫੋਰਸ ਦੇ ਮੁਖੀ ਵੀਕੇ ਪਾਲ ਨੇ ਐਤਵਾਰ ਨੂੰ ਕਿਹਾ ਕਿ ਸਰਕਾਰ ਸਾਰੇ ਵਿਗਿਆਨਿਕ ਤੱਥਾਂ ਅਤੇ ਉਪਲੱਬਧ ਟੀਕਿਆਂ ਦੀ ਸਪਲਾਈ ਦੀ ਸਥਿਤੀ ਦੇ ਆਧਾਰ ’ਤੇ ਬੱਚਿਆਂ ਅਤੇ ਕਿਸ਼ੋਰਾਂ ਦੇ ਕੋਵਿਡ-19 ਰੋਧਕ ਟੀਕਾਕਰਨ ’ਤੇ ਹੀ ਆਖ਼ਰੀ ਫ਼ੈਸਲਾ ਲਵੇਗੀ। ਇਸਦੇ ਨਾਲ ਹੀ ਉਨ੍ਹਾਂ ਨੇ ਇਹ ਬੇਨਤੀ ਵੀ ਕੀਤੀ ਕਿ ਭਾਵੇਂ ਕੋਰੋਨਾ ਸੰਕ੍ਰਮਣ ਘੱਟ ਹੋ ਰਿਹਾ ਹੈ, ਅਤੇ ਦੂਸਰੀ ਲਹਿਰ ਹੌਲੀ-ਹੌਲੀ ਖ਼ਤਮ ਹੋ ਰਹੀ ਹੈ…ਇਹ ਕਹਿਣਾ ਠੀਕ ਨਹੀਂ ਹੋਵੇਗਾ ਕਿ ਮਹਾਮਾਰੀ ਦਾ ਸਭ ਤੋਂ ਬੁਰਾ ਦੌਰ ਖ਼ਤਮ ਹੋ ਗਿਆ ਹੈ। ਕਈ ਦੇਸ਼ਾਂ ਨੇ ਮਹਾਮਾਰੀ ਦੀਆਂ ਦੋ ਤੋਂ ਵੱਧ ਲਹਿਰਾਂ ਦੇਖੀਆਂ ਹਨ।ਦੱਸਣਯੋਗ ਹੈ ਕਿ ਦੇਸ਼ ’ਚ ਕੋਵਿਡ-19 ਰੋਧਕ ਤਿੰਨ ਟੀਕਿਆਂ ਕੋਵਿਡਸ਼ੀਲਡ, ਕੋਵੈਕਸੀਨ ਅਤੇ ਸਪੁਤਨਿਕ-ਵੀ ਉਪਲੱਬਧ ਹਨ। ਇਨ੍ਹਾਂ ਕੋਵਿਡ ਰੋਧਕ ਟੀਕਿਆਂ ਨਾਲ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਇਹ ਸਾਰੇ ਦੋ ਖ਼ੁਰਾਕਾਂ ਵਾਲੇ ਟੀਕੇ ਹਨ। ਹੁਣ ਜਾਇਡਸ ਕੈਡਿਲਾ (Zydus Cadila) ਦੀ ਸਵਦੇਸ਼ੀ ਸੂਈ-ਮੁਕਤ ਕੋਵਿਡ ਰੋਧਕ ਵੈਕਸੀਨ ਜਾਇਕੋਵ-ਡੀ (ZyCoV-D) ਦੀ ਲਾਂਚਿੰਗ ਲਈ ਤਿਆਰ ਹੈ। ਇਹ 12-18 ਸਾਲ ਦੀ ਉਮਰ ਵਰਗ ਦੇ ਬੱਚਿਆਂ ਲਈ ਉਪਲੱਬਧ ਹੈ। ਇਸਨੂੰ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਮਿਲ ਗਈ ਹੈ।ਦੱਸ ਦੇਈਏ ਕਿ ਭਾਰਤ ਦੀ ਕੇਂਦਰੀ ਦਵਾਈ ਅਥਾਰਿਟੀ ਦੇ ਇਕ ਐਕਸਪਰਟ ਪੈਨਲ ਨੇ ਕੁਝ ਸ਼ਰਤਾਂ ਦੇ ਨਾਲ 2-18 ਸਾਲ ਉਮਰ ਵਰਗ ਦੇ ਬੱਚਿਆਂ ਅਤੇ ਕਿਸ਼ੋਰਾਂ ਲਈ ਭਾਰਤ ਬਾਇਓਟੈੱਕ ਦੀ ਕੋਵਿਡ ਰੋਧਕ ਵੈਕਸੀਨ ਕੋਵੈਕਸੀਨ ਨੂੰ ਮਨਜ਼ੂਰੀ ਦੇਣ ਦੀ ਸਿਫ਼ਾਰਿਸ਼ ਕੀਤੀ ਹੈ। ਜੇਕਰ DCGI ਦੁਆਰਾ ਇਸਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਹ ZyCoV-D ਤੋਂ ਬਾਅਦ 18 ਸਾਲ ਤੋਂ ਘੱਟ ਉਮਰ ਦੇ ਕਿਸ਼ੋਰਾਂ ਅਤੇ ਬੱਚਿਆਂ ਲਈ 5”1 ਪ੍ਰਾਪਤ ਕਰਨ ਵਾਲੀ ਦੂਸਰੀ ਕੋਵਿਡ ਰੋਧਕ ਵੈਕਸੀਨ ਹੋਵੇਗੀ।
previous post